ਪੈਨਸ਼ਨਰਾਂ ਨੇ ਮੰਗਾਂ ਸੰਬੰਧੀ ਪ੍ਰਧਾਨ ਦਿੱਤਾ ਮੰਗ ਪੱਤਰ ਦੇਸ਼ ਭਰ ਦੇ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਪ੍ਰਧਾਨ ਮੰਤਰੀ ਭਾਰਤ ਦੇ ਨਾਂ 'ਤੇ ਭੇਜਿਆ ਮੰਗ ਪੱਤਰ*
Publish Date: Tue, 29 Sep 2026 06:43 PM (IST)
Updated Date: Tue, 29 Sep 2026 06:45 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫ਼ਗਵਾੜਾ : ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈੱਡਰੇਸ਼ਨ ਵੱਲੋਂ 29-30 ਸਤੰਬਰ ਨੂੰ ਪ੍ਰਧਾਨ ਮੰਤਰੀ ਭਾਰਤ ਦੇ ਨਾਂ ’ਤੇ ਮੰਗ ਪੱਤਰ ਭੇਜਣ ਦੇ ਦਿੱਤੇ ਗਏ ਸੱਦੇ ਅਨੁਸਾਰ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਨਾਲ ਸੰਬੰਧਤ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈੱਡਰੇਸ਼ਨ (ਰਜਿ.) ਦੇ ਪ੍ਰਧਾਨ ਮੋਹਣ ਸਿੰਘ ਭੱਟੀ ਤੇ ਜੁਆਇੰਟ ਪੈਨਸ਼ਨਰ ਫਰੰਟ ਫਗਵਾੜਾ ਦੇ ਆਗੂ ਹੰਸ ਰਾਜ ਬੰਗੜ ਦੀ ਸਾਂਝੀ ਅਗਵਾਈ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ ਫ਼ਗਵਾੜਾ ਦੀ ਗ਼ੈਰ-ਮੌਜੂਦਗੀ ਵਿੱਚ ਉਨ੍ਹਾਂ ਦੇ ਸਟੈਨੋ ਨਰਿੰਦਰ ਕੁਮਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਸੂਬਾ ਪ੍ਰੈੱਸ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਮੰਗ ਪੱਤਰ ਦੀਆਂ ਮੰਗਾਂ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿੱਤ ਬਿੱਲ ਮਾਰਚ 2025 ਵਿੱਚੋਂ ਪੈਨਸ਼ਨਰਾਂ ਵਿਰੋਧੀ ਧਾਰਾ ਰੱਦ ਕਰਨ, ਅੱਠਵੇਂ ਕੇਂਦਰੀ ਪੇ ਕਮਿਸ਼ਨ ਦੀ ਰਿਪੋਰਟ ਸਮੂਹ ਪੈਨਸ਼ਨਰਾਂ ’ਤੇ ਇੱਕ ਸਾਰ ਲਾਗੂ ਕਰਨ, ਪੀਐੱਫਆਰਡੀਏ ਬਿੱਲ ਤੁਰੰਤ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ, ਰੇਲ ਤੇ ਹਵਾਈ ਯਾਤਰਾ ਦੇ ਕਿਰਾਏ ਵਿੱਚ ਮਿਲਦੀ 50 ਪ੍ਰਤੀਸ਼ਤ ਦੀ ਬੰਦ ਕੀਤੀ ਛੋਟ ਤੁਰੰਤ ਬਹਾਲ ਕਰਨ, ਕਮਿਊਟੇਸ਼ਨ ਦੀ ਰਿਕਵਰੀ ਦਾ ਸਮਾਂ 10 ਸਾਲ 8 ਮਹੀਨੇ ਕਰਨ, ਕੈੱਸ਼ਲੈੱਸ ਹੈਲਥ ਸਕੀਮ ਲਾਗੂ ਕਰਨ ਤੇ ਮੈਡੀਕਲ ਭੱਤੇ ਵਿੱਚ ਵਾਧਾ ਕਰਨ, 50 ਪ੍ਰਤੀਸ਼ਤ ਡੀਏ ਮਰਜ ਕਰਕੇ ਬਣਦੀ ਅੰਤ੍ਰਿਮ ਰਾਹਤ ਦੇਣ, 65 ਤੋਂ 75 ਸਾਲਾਂ ਤੱਕ ਹਰ ਪੰਜ ਸਾਲ ਬਾਅਦ 10 ਪ੍ਰਤੀਸ਼ਤ, 80 ਸਾਲ ਤੋਂ ਬਾਅਦ ਹਰ ਪੰਜ ਸਾਲਾਂ ਬਾਅਦ 20 ਪ੍ਰਤੀਸ਼ਤ ਪੈਨਸ਼ਨ ਵਿੱਚ ਵਾਧਾ ਕਰਨ, ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੀਨੀਅਰ ਸਿਟੀਜ਼ਨ ਨੈਸ਼ਨਲ ਕਮਿਸ਼ਨ ਸਥਾਪਤ ਕਰਨ, ਕੋਰੋਨਾ ਸਮੇਂ 18 ਮਹੀਨੇ ਦਾ ਰੋਕਿਆ ਡੀਏ/ਡੀਆਰ ਜਾਰੀ ਕਰਨ ਆਦਿ ਮੰਗਾਂ ਲਈ ਪੂਰੇ ਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰੀ ਰੈਲੀਆਂ/ਵੱਡੀਆਂ ਮੀਟਿੰਗਾਂ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ’ਤੇ ਮੰਗ ਪੱਤਰ ਭੇਜ ਕੇ ਮੰਗ ਕੀਤੀ ਜਾ ਰਹੀ ਹੈ ਕਿ 12 ਦਸੰਬਰ 2026 ਤੋਂ ਪਹਿਲਾਂ-ਪਹਿਲਾਂ ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈੱਡਰੇਸ਼ਨ ਦੇ ਆਗੂਆਂ ਨਾਲ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਕਰਦੇ ਹੋਏ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ। ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਕਰ ਕੇਂਦਰ ਸਰਕਾਰ ਵੱਲੋਂ 12 ਦਸੰਬਰ ਤੋਂ ਪਹਿਲਾਂ ਮੰਗਾਂ ਦੇ ਹੱਲ ਲਈ ਗੱਲਬਾਤ ਕਰਨ ਲਈ ਕੋਈ ਵੀ ਗੰਭੀਰਤਾ ਨਹੀਂ ਦਿਖਾਈ ਜਾਂਦੀ ਤਾਂ 12 ਦਸੰਬਰ ਨੂੰ ਦਿੱਲੀ ਦੀ ਰਾਮਲੀਲਾ ਗਰਾਉਂਡ ਵਿੱਚ ਵਿਸ਼ਾਲ ਕੌਮੀ ਰੈਲੀ ਕਰਕੇ ਮੰਗਾਂ ਸੰਬੰਧੀ ਗੱਲਬਾਤ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਤੇ ਦਬਾਅ ਬਣਾਇਆ ਜਾਵੇਗਾ। ਇਸ ਮੌਕੇ ਸ਼ਾਮਲ ਜੁਝਾਰੂ ਪੈਨਸ਼ਨਰਾਂ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਪੰਜਾਬ ਵੱਲੋਂ 10 ਅਕਤੂਬਰ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਸੂਬਾਈ ਰੈਲੀ ਵਿੱਚ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਮੋਹਣ ਸਿੰਘ ਭੱਟੀ, ਹੰਸ ਰਾਜ ਬੰਗੜ, ਕੁਲਦੀਪ ਸਿੰਘ ਕੌੜਾ, ਤਾਰਾ ਸਿੰਘ ਬੀਕਾ, ਨਿਰਮੋਲਕ ਸਿੰਘ ਹੀਰਾ, ਰਤਨ ਸਿੰਘ, ਗੁਰਨਾਮ ਸਿੰਘ ਸੈਣੀ, ਕਰਨੈਲ ਸਿੰਘ ਮਾਹਲਾਂ, ਭੁਪਿੰਦਰ ਸਿੰਘ ਮਾਹੀ, ਹਰਿੰਦਰ ਸਿੰਘ, ਪਿਆਰਾ ਰਾਮ ਜੱਸੀ, ਸੀਤਲ ਰਾਮ ਬੰਗਾ, ਸ਼ਿਵ ਦਾਸ, ਜੋਗਿੰਦਰ ਸਿੰਘ, ਕ੍ਰਿਸ਼ਨ ਗੋਪਾਲ ਚੋਪੜਾ, ਬਲਵੀਰ ਸਿੰਘ, ਸਤਪਾਲ ਸਿੰਘ ਖੱਟਕੜ, ਜੋਗਿੰਦਰ ਸਿੰਘ, ਜਗਦੀਸ਼ ਸਿੰਘ, ਰਾਮ ਲੁਭਾਇਆ ਰਿਹਾਣਾ ਜੱਟਾਂ, ਪ੍ਰੀਤਮ ਦਾਸ, ਸਤਪਾਲ ਮਹਿਮੀ, ਦਵਿੰਦਰ ਸਿੰਘ, ਹਰਬੰਸ ਲਾਲ ਵਿਰਕ, ਗੁਰਮੀਤ ਰਾਮ ਲੁੱਗਾ, ਪ੍ਰਿੰਸੀਪਲ ਵਰਿੰਦਰ ਮੋਹਣ ਮਹੇ, ਅਸ਼ਵਨੀ ਕੁਮਾਰ, ਵਿਨੋਦ ਕੁਮਾਰ, ਬਲਵੀਰ ਸਿੰਘ ਦਿਹਾਣਾ, ਮਹਿੰਦਰ ਪਾਲ ਮੌਲੀ, ਵਿਨੋਦ ਕੁਮਾਰ ਮਾਹਲਾਂ ਆਦਿ ਜੁਝਾਰੂ ਪੈਨਸ਼ਨਰ ਸਾਥੀ ਹਾਜ਼ਰ ਹੋਏ।