ਗੁਰੂ ਨਾਨਕ ਕਾਲਜ ’ਚ ਬਿਜ਼ਨੈੱਸ ਕਲੱਬ ਦੇ ਮੈਂਬਰਾਂ ਦੀ ਕੀਤੀ ਚੋਣ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਵਿਖੇ ਬਿਜ਼ਨਸ ਕਲੱਬ ਦੇ ਮੈਂਬਰਾਂ ਦੀ ਚੋਣ ਕੀਤੀ
Publish Date: Thu, 27 Aug 2026 07:07 PM (IST)
Updated Date: Thu, 27 Aug 2026 07:10 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਵਿੱਚ ਕਾਮਰਸ ਤੇ ਬਿਜ਼ਨੈਸ ਮੈਨੇਜਮੈਂਟ ਵਿਭਾਗ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੈਸ਼ਨ 2026-27 ਦੇ ਬਿਜ਼ਨੈਸ ਕਲੱਬ ਦਾ ਪੁਨਰਗਠਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਦੀ ਇੰਟਰਵਿਊ ਕੀਤੀ ਗਈ ਤੇ 18 ਮੈਂਬਰਾਂ ਦੀ ਕਮੇਟੀ ਵਿੱਚ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਸਰਬਸੰਮਤੀ ਨਾਲ ਮਿਸ ਲਵਦੀਪ ਕੌਰ ਐੱਮਕਾਮ ਸਮੈਸਟਰ ਪਹਿਲਾ ਨੂੰ ਪ੍ਰਧਾਨ ਵਜੋਂ ਚੁਣਿਆ ਗਿਆ। ਅਦਿੱਆ ਬੀਕਾਮ ਸਮੈਸਟਰ ਪੰਜਵਾਂ ਨੂੰ ਮੀਤ ਪ੍ਰਧਾਨ, ਜੋਸ਼ੀਕਾ ਬੀਕਾਮ (ਐੱਫਐੱਸ) ਸਮੈਸਟਰ ਪੰਜਵਾਂ ਨੂੰ ਵਿਭਾਗ ਪ੍ਰਤੀਨਿਧੀ, ਸੁਖਮਨਪ੍ਰੀਤ ਬੀਕਾਮ ਸਮੈਸਟਰ ਪੰਜਵਾਂ ਨੂੰ ਸਕੱਤਰ, ਹਰਸ਼ਦੀਪ ਬੀਕਾਮ ਸਮੈਸਟਰ ਪਹਿਲਾ ਨੂੰ ਜੁਆਇੰਟ ਸਕੱਤਰ, ਨੀਰਜ ਬੀਕਾਮ (ਐੱਫਐੱਸ)ਸਮੈਸਟਰ ਪੰਜਵਾਂ ਨੂੰ ਵਿੱਤ ਸਕੱਤਰ ਚੁਣਿਆ ਗਿਆ। ਇਸ ਦੇ ਨਾਲ ਕਲੱਬ ਦੀ ਸਲੋਨੀ ਬੀਕਾਮ ਸਮੈਸਟਰ ਪੰਜਵਾਂ, ਪ੍ਰੀਤੀ ਬੀਕਾਮ ਸਮੈਸਟਰ ਪੰਜਵਾਂ, ਅਰਸ਼ਪ੍ਰੀਤ ਕੌਰ ਬੀਕਾਮ(ਐੱਫਐੱਸ) ਸਮੈਸਟਰ ਪੰਜਵਾਂ, ਮਨਜੋਤ ਬੀਕਾਮ ਸਮੈਸਟਰ ਤੀਸਰਾ, ਕ੍ਰਿਸ਼ ਬੀਕਾਮ ਸਮੈਸਟਰ ਤੀਸਰਾ, ਸਤੂਤੀ ਬੀਕਾਮ ਸਮੈਸਟਰ ਪਹਿਲਾ, ਨਿਵੇਦਤਾ ਬੀਕਾਮ ਸਮੈਸਟਰ ਪਹਿਲਾ, ਗਰਿਮਾ ਬੀਕਾਮ ਸਮੈਸਟਰ ਪਹਿਲਾ, ਐਗਜ਼ੈਕਟਿਵ ਮੈਂਬਰ ਵੀ ਬਣਾਏ ਗਏ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਗੁਰਦੇਵ ਸਿੰਘ ਰੰਧਾਵਾ ਵੱਲੋਂ ਵਿਦਿਆਰਥੀਆਂ ਦੇ ਬੈਜ ਵੀ ਲਾਏ ਗਏ ਤੇ ਉਨ੍ਹਾਂ ਨੂੰ ਕਾਲਜ ਦੀਆਂ ਵੱਖ-ਵੱਖ ਸਰਗਰਮੀਆਂ ‘ਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਪਲਾਹੀ ਜੀ ਨੇ ਨਵੇਂ ਬਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਉਲੀਕੇ ਪ੍ਰੋਗਰਾਮ ਵਿੱਚ ਕਾਲਜ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ ਜੀ ਨੇ ਵਿਦਿਆਰਥੀਆਂ ਨੂੰ ਆਪਣੀਆਂ ਜ਼ਿੰਮੇਵਾਰੀ ਨੂੰ ਸਮਝਣ ਤੇ ਤਹਿ ਦਿਲ ਨਾਲ ਨਿਭਾਉਣ ਲਈ ਕਿਹਾ। ਵਿਭਾਗ ਦੇ ਮੁੱਖੀ ਡਾ. ਮਨਪ੍ਰੀਤ ਕੌਰ ਜੀ ਨੇ ਕਲੱਬ ਵੱਲੋਂ ਆਉਣ ਵਾਲੇ ਸਮੇਂ ਉਲੀਕੀਆਂ ਸਾਰੀਆਂ ਗਤੀਵਿਧੀਆਂ ਦਾ ਵੇਰਵਾ ਦਿੱਤਾ ਤੇ ਪ੍ਰਧਾਨ ਸਾਹਿਬ, ਕਾਲਜ ਪ੍ਰਿੰਸੀਪਲ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪੋ੍ਰ.ਹਿਨਾਕਸ਼ੀ ਸਰੀਨ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਵਿਭਾਗ ਦੇ ਮੁੱਖੀ ਡਾ. ਮਨਪ੍ਰੀਤ ਕੌਰ, ਪ੍ਰੋ. ਆਸ਼ੂਤੋਸ਼, ਪ੍ਰੋ. ਧਰਮਪ੍ਰੀਤ, ਪ੍ਰੋ. ਹਿਨਾਕਸ਼ੀ ਸਰੀਨ, ਪ੍ਰੋ. ਦੀਪਤੀ ਸੈਂਪਲੇ, ਪ੍ਰੋ. ਪਰਦੀਪ ਕੌਰ ਹਾਜ਼ਰ ਸਨ।