- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਨੇ ਫਗਵਾੜਾ ਦੇ 76 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਜਾਰੀ ਕੀਤੀ 5 ਕਰੋੜ ਰੁਪਏ ਦੀ ਗ੍ਰਾਂਟ

ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਮੈਂਬਰ ਲੋਕ ਸਭਾ ਨੇ ਫਗਵਾੜਾ ਵਿਧਾਨ ਸਭਾ ਹਲਕੇ ਦੇ 74 ਪਿੰਡਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 5 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਡਾ. ਚੱਬੇਵਾਲ ਨੇ ਦੱਸਿਆ ਕਿ ਇਹ ਗ੍ਰਾਂਟ ਉਹਨਾਂ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ ਪੰਜਾਬ ਸਰਕਾਰ ਦੀ ਰੰਗਲਾ ਪੰਜਾਬ ਵਿਕਾਸ ਸਕੀਮ ਦੇ ਤੀਸਰੇ ਦੌਰ ਅਧੀਨ ਵੱਖ-ਵੱਖ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਹੈ।
ਸੰਸਦ ਮੈਂਬਰ ਨੇ ਦੱਸਿਆ ਕਿ ਪਿੰਡ ਅਕਾਲਗੜ੍ਹ, ਬਬੇਲੀ, ਬਘਾਣਾ, ਬਲਾਲੋਂ, ਬਰਨ, ਬੇਗਮਪੁਰ, ਭਾਖੜੀਆਣਾ, ਭਾਣੋਕੀ, ਭੁੱਲਾਰਾਈ, ਬੋਹਾਨੀ, ਬ੍ਰਹਮਪੁਰ, ਬੀੜ ਢੰਡੋਲੀ, ਚਹੇੜੂ, ਚੈੜ, ਚੱਕ ਹਕੀਮ, ਚੱਕ ਪ੍ਰੇਮਾ, ਦਰਵੇਸ਼ ਪਿੰਡ, ਢੱਡੇ, ਜਗਪਾਲਪੁਰ, ਢੱਕ ਜਗਪਾਲਪੁਰ, ਢੱਕ ਪੰਡੋਰੀ, ਢੰਡੋਲੀ, ਡੁਮੇਲੀ, ਡਾ. ਅੰਬੇਡਕਰ ਨਗਰ, ਦੁੱਗ, ਫਤਿਹਗੜ੍ਹ, ਗੰਢਵਾ, ਗੁਜਰਾਤਾਂ, ਗੁਲਾਬਗੜ੍ਹ ਜਗੀਰ, ਹਰਦਾਸਪੁਰ, ਜਗਤਪੁਰ ਜੱਟਾਂ, ਕਾਂਸ਼ੀ ਨਗਰ, ਖਜੂਰਲਾ, ਖਲਵਾੜਾ, ਖਲਵਾੜਾ ਕਾਲੋਨੀ, ਖੰਗੂੜਾ, ਖਾਟੀ, ਖੇੜਾ, ਖੁਰਮਪੁਰ, ਕ੍ਰਿਪਾਲਪੁਰ, ਕਿਸ਼ਨਪੁਰ, ਲੱਖਪੁਰ, ਮਾਧੋਪੁਰ, ਮਹੇੜੂ, ਮਾਇਓਪੱਟੀ, ਮਸਤ ਨਗਰ, ਮੌਲੀ, ਮੇਹਟ, ਨਾਨਕ ਨਗਰੀ, ਨੰਗਲ, ਨੰਗਲ ਮੱਝਾ, ਨਾਰੰਗਸ਼ਾਹਪੁਰ, ਨਰੂੜ, ਨਸੀਰਾਬਾਦ, ਨਵੀਂ ਆਬਾਦੀ ਨਾਰੰਗਸ਼ਾਹਪੁਰ, ਨਿਹਾਲਗੜ੍ਹ, ਪਾਂਸ਼ਟ, ਪੰਡਵਾ, ਪ੍ਰੇਮਪੁਰ, ਰਾਮਪੁਰ ਖਲਿਆਣ, ਰਾਮਪੁਰ ਸੁੰਨੜਾ, ਰਾਣੀਪੁਰ ਕੰਬੋਆਂ, ਰਾਣੀਪੁਰ ਰਾਜਪੂਤਾਂ, ਰਾਵਲਪਿੰਡੀ, ਸਾਹਨੀ, ਸੰਗਤਪੁਰ, ਸੀਕਰੀ, ਸੁੰਨੜਾਂ ਰਾਜਪੂਤਾਂ, ਠੱਕਰਕੀ, ਉੱਚਾ ਪਿੰਡ, ਵਾਹਦ ਅਤੇ ਵਜੀਦੋਵਾਲ ਵਿਖੇ ਗੰਦੇ ਪਾਣੀ ਦੀ ਨਿਕਾਸੀ, ਛੱਪੜਾਂ ਦੇ ਨਵੀਨੀਕਰਣ, ਗਲੀਆਂ-ਨਾਲੀਆਂ ਦੀ ਉਸਾਰੀ, ਪਾਰਕਾਂ ਤੇ ਖੇਡ ਮੈਦਾਨਾਂ ਦੇ ਵਿਕਾਸ ਕਾਰਜਾਂ, ਧਰਮਸ਼ਾਲਾ, ਜਿਮ, ਕਮਿਊਨਿਟੀ ਹਾਲ, ਸ਼ਮਸ਼ਾਨਘਾਟਾਂ ਦੇ ਫਰਸ਼ਾਂ, ਸੜਕਾਂ, ਪੰਚਾਇਤ ਘਰਾਂ ਅਤੇ ਸਕੂਲਾਂ ਆਦਿ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਜਾਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਸੂਬੇ ਦੀ ਮਾਨ ਸਰਕਾਰ ਪਿੰਡਾਂ ਦੇ ਵਿਕਾਸ ਬਾਰੇ ਪੂਰੀ ਤਰ੍ਹਾਂ ਗੰਭੀਰ ਹੈ। ਵਿਕਾਸ ਸਬੰਧੀ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਸੰਬੰਧਤ ਵਿਭਾਗਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਇਸ ਜਾਰੀ ਹੋਏ ਫੰਡ ਦੀ ਵਰਤੋਂ ਪੂਰੀ ਪਾਰਦਰਸ਼ਿਤਾ ਨਾਲ ਲੋਕ ਭਲਾਈ ਦੇ ਕੰਮਾਂ ’ਚ ਕੀਤੀ ਜਾਵੇ।
ਪਿੰਡ ਪਾਂਸ਼ਟਾਂ ਲਈ ਦਿੱਤੇ ਕਰੋੜ ਰੁਪਏ
ਡਾ. ਚੱਬੇਵਾਲ ਵੱਲੋਂ ਫਗਵਾੜਾ ਦੇ ਪਿੰਡ ਪਾਂਸ਼ਟਾ ਦੇ ਵਸਨੀਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪਿੰਡ ਦੀ ਫਿਰਨੀ, ਜਿਸ ਦੀ ਲੰਬਾਈ ਕਰੀਬ ਇਕ ਕਿਲੋਮੀਟਰ ਹੈ ਅਤੇ ਇਸ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੈ, ਦੀ ਸੀਸੀ ਫਲੋਰਿੰਗ ਟਾਇਲਾਂ ਨਾਲ ਉਸਾਰੀ ਲਈ ਇਕ ਕਰੋੜ ਰੁਪਏ ਦੀ ਗ੍ਰਾਂਟ ਐੱਮਪੀ ਕੋਟੇ ਵਿੱਚੋਂ ਜਾਰੀ ਕੀਤੀ ਗਈ ਹੈ। ਗ੍ਰਾਂਟ ਮਿਲਣ ’ਤੇ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਡਾ. ਰਾਜਕੁਮਾਰ ਚੱਬੇਵਾਲ ਦਾ ਤਹਿ ਦਿਲੋਂ ਧੰਨਵਾਦ ਕੀਤਾ। ਪਿੰਡ ਵਾਸੀਆਂ ਅਨੁਸਾਰ ਖਸਤਾ ਹਾਲ ਫਿਰਨੀ ਤੋਂ ਲੰਘਦੀ ਟਰੈਫਿਕ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਝੋਨੇ/ਕਣਕਾਂ ਦੇ ਸੀਜ਼ਨ ਦੌਰਾਨ ਜਿੱਥੇ ਕਿਸਾਨਾਂ ਨੂੰ ਆਪਣੀ ਫਸਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ’ਤੇ ਲਿਜਾਉਣ ਲਈ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਸਕੂਲੀ ਵਿਦਿਆਰਥੀਆਂ ਨੂੰ ਅਕਸਰ ਹੀ ਸਕੂਲ ਆਉਣ ਜਾਣ ਸਮੇਂ ਕਾਫੀ ਮੁਸ਼ਕਲ ਪੇਸ਼ ਆਉਂਦੀ ਹੈ। ਇਸ ਤੋਂ ਇਲਾਵਾ ਬਰਸਾਤਾਂ ਦੇ ਸੀਜ਼ਨ ਦੌਰਾਨ ਇਸ ਫਿਰਨੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਜਿਸ ਕਾਰਨ ਪਿੰਡ ਵਾਸੀਆਂ ਅਤੇ ਸਕੂਲੀ ਬੱਚਿਆਂ ਦਾ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਲੇਕਿਨ ਹੁਣ ਇਸ ਫਿਰਨੀ ਦੇ ਸੀਸੀ ਫਲੋਰਿੰਗ ਨਾਲ 18 ਫੁੱਟ ਚੌੜਾ ਹੋਣ ਨਾਲ ਲੰਮੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਦਾ ਸਥਾਈ ਹਲ ਹੋਵੇਗਾ ਅਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।