ਮਹਿਤਾਬ ਸਿੰਘ ਮੋਮੀ ਕੈਨੇਡਾ ’ਚ ਕੋਰੈਕਸ਼ਨਲ ਪੀਸ ਅਫ਼ਸਰ ਨਿਯੁਕਤ
ਮਹਿਤਾਬ ਸਿੰਘ ਮੋਮੀ ਕੈਨੇਡਾ ਵਿੱਚ ਕੋਰੈਕਸ਼ਨਲ ਪੀਸ ਅਫ਼ਸਰ ਵਜੋਂ ਨਿਯੁਕਤ
Publish Date: Thu, 29 Oct 2026 08:29 PM (IST)
Updated Date: Thu, 29 Oct 2026 08:31 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿੰਡ ਠੱਟਾ ਨਵਾਂ ਦੇ ਇੱਕ ਹੋਣਹਾਰ ਨੌਜਵਾਨ ਮਹਿਤਾਬ ਸਿੰਘ ਮੋਮੀ ਨੇ ਕੈਨੇਡਾ ਵਿੱਚ ਆਪਣੀ ਮਿਹਨਤ ਤੇ ਲਗਨ ਦੇ ਦਮ ’ਤੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਮਹਿਤਾਬ ਸਿੰਘ ਨੇ ਅਲਬਰਟਾ ਦੇ ਕੈਲਗਰੀ ਸ਼ਹਿਰ ਵਿੱਚ ਕੋਰੈਕਸ਼ਨਲ ਪੀਸ ਅਫ਼ਸਰ ਵਜੋਂ ਨਿਯੁਕਤ ਹੋ ਕੇ ਆਪਣੇ ਪਿੰਡ, ਮਾਪਿਆਂ ਤੇ ਪੂਰੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਮਹਿਤਾਬ ਸਿੰਘ ਮੋਮੀ ਦੇ ਪਿਤਾ ਤੇ ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਬਿਕਰਮ ਸਿੰਘ ਮੋਮੀ ਤੇ ਦਾਦਾ ਸਵ. ਫ਼ੌਜੀ ਪੂਰਨ ਸਿੰਘ ਮੋਮੀ ਦਾ ਇਲਾਕੇ ਵਿੱਚ ਕਾਫ਼ੀ ਸਤਿਕਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਕਰਮ ਸਿੰਘ ਮੋਮੀ ਨੇ ਦੱਸਿਆ ਕਿ ਉਨ੍ਹਾਂ ਦਾ ਸਪੁੱਤਰ ਮਹਿਤਾਬ ਸਿੰਘ ਲਗਭਗ 2 ਸਾਲ ਪਹਿਲਾਂ ਹੀ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਕੈਨੇਡਾ ਗਿਆ ਸੀ। ਮਹਿਤਾਬ ਨੇ ਉੱਥੇ ਜਾ ਕੇ ਕੰਮ-ਕਾਰ ਨਾਲੋਂ ਆਪਣੀ ਪੜ੍ਹਾਈ ਨੂੰ ਮੁੱਖ ਤਰਜੀਹ ਦਿੱਤੀ। ਦਿਨ-ਰਾਤ ਦੀ ਸਖ਼ਤ ਘਾਲਣਾ ਤੇ ਲਗਨ ਸਦਕਾ ਹੀ ਉਹ ਅੱਜ ਇਸ ਵੱਕਾਰੀ ਅਹੁਦੇ ’ਤੇ ਪਹੁੰਚਣ ਵਿੱਚ ਕਾਮਯਾਬ ਹੋਇਆ ਹੈ। ਜਿਵੇਂ ਹੀ ਇਹ ਖ਼ੁਸ਼ਖ਼ਬਰੀ ਪਿੰਡ ਠੱਟਾ ਨਵਾਂ ਤੇ ਆਸ-ਪਾਸ ਦੇ ਇਲਾਕੇ ਵਿੱਚ ਪਹੁੰਚੀ, ਤਾਂ ਪੂਰੇ ਖੇਤਰ ਵਿੱਚ ਖ਼ੁਸ਼ੀ ਦਾ ਮਾਹੌਲ ਬਣ ਗਿਆ। ਪਰਿਵਾਰ ਨੇ ਇਸ ਸਫ਼ਲਤਾ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।