ਮੈਗਾ ਅਧਿਆਪਕ ਤੇ ਮਾਪੇ ਮਿਲਣੀ ਕਰਵਾਈ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਵਿਖੇ ਮੈਗਾ ਅਧਿਆਪਕ ਅਤੇ ਮਾਪੇ ਮਿਲਣੀ ਦਾ ਆਯੋਜਨ
Publish Date: Sun, 11 Oct 2026 06:37 PM (IST)
Updated Date: Sun, 11 Oct 2026 06:38 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਬਲਾਕ ਫਗਵਾੜਾ-2 ਵਿਖੇ ਮੈਗਾ ਅਧਿਆਪਕ ਤੇ ਮਾਪੇ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਗਣੇਸ਼ ਭਗਤ ਨੇ ਦੱਸਿਆ ਪੰਜਾਬ ਭਰ ਦੇ 19,200 ਸਕੂਲਾਂ ਵਿੱਚ ਮੈਗਾ ਅਧਿਆਪਕ ਮਾਪੇ ਮਿਲਣੀ ਤਹਿਤ ਸਕੂਲਾਂ ਵਿੱਚ ਇਹ ਸਮਾਗਮ ਕਰਵਾਏ ਜਾ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਭਰ ਦੇ ਸਕੂਲਾਂ ਵਿੱਚ ਸਿੱਖਿਆ ਨਾਲ ਹੋਏ ਸੁਧਾਰਾਂ ਬਾਰੇ ਬੱਚਿਆਂ ਦੇ ਮਾਪਿਆਂ ਨੂੰ ਜਾਣੂ ਕਰਵਾਉਣਾ ਸੀ। ਇਸ ਦਾ ਮੁੱਖ ਮੰਤਵ ਮਾਪਿਆਂ ਨੂੰ ਸਕੂਲ ਵਿੱਚ ਵੱਧ ਤੋਂ ਵੱਧ ਬੱਚੇ ਦਾਖ਼ਲ ਕਰਵਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਹੈ। ਇਸ ਮੌਕੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਸਕੂਲ ਵਿੱਚ ਪੜ੍ਹਦੇ ਵਿਦਿਆਰਥੀ ਨੂੰ ਸਤੰਬਰ ਟੈਸਟ 2026 ਦੌਰਾਨ ਚੰਗੀ ਕਾਰਗੁਜ਼ਾਰੀ ਲਈ ਡਾਕਟਰ ਭੀਮ ਰਾਓ ਅੰਬੇਡਕਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਹੈੱਡ ਟੀਚਰ ਗਣੇਸ਼ ਭਗਤ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਬਲਜੀਤ ਕੌਰ, ਉਪ ਚੇਅਰਪਰਸਨ ਮਨਜੀਤ ਕੌਰ ਮਨੀਸ਼, ਪੰਚਾਇਤ ਮੈਂਬਰ ਮਨਜੀਤ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਤੇ ਮਾਪਿਆਂ ਵੱਲੋਂ ਸਿੱਖਿਆ ਵਿਭਾਗ, ਅਧਿਆਪਕਾਂ ਤੇ ਮੁੱਖ ਅਧਿਆਪਕ ਗਣੇਸ਼ ਭਗਤ ਵੱਲੋਂ ਕਰਵਾਏ ਜਾ ਰਹੇ ਸਕੂਲ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਅਧਿਆਪਕ ਸੁਰਿੰਦਰ ਰਾਮ, ਕਮਲਦੀਪ ਕੌਰ ਸੈਣੀ, ਨੇਹਾ ਸੇਠੀ, ਸ਼ਵੇਤਾ ਧੁੱਪੜ, ਜਸਪਾਲ, ਆਂਗਨਵਾੜੀ ਇੰਚਾਰਜ ਸਤਵਿੰਦਰ ਕੌਰ, ਦੀਸ਼ੋ ਰਾਣੀ, ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।