ਵਾਹਿਗੁਰੂ ਅਕੈਡਮੀ ਵੱਲੋਂ ਮੈਗਾ ਸੈਮੀਨਾਰ 29 ਨੂੰ : ਨਵਪ੍ਰੀਤ ਸਿੰਘ ਵਾਹਿਗੁਰੂ ਅਕੈਡਮੀ ਵੱਲੋਂ ਸਟੱਡੀ ਤੇ ਟੂਰਿਸਟ ਵੀਜ਼ਾ ਸਬੰਧੀ ਮੈਗਾ ਸੈਮੀਨਾਰ 29 ਨੂੰ : ਨਵਪ੍ਰੀਤ ਸਿੰਘ
Publish Date: Mon, 21 Sep 2026 06:53 PM (IST)
Updated Date: Mon, 21 Sep 2026 06:56 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਵੱਲੋਂ ਕੈਨੇਡਾ, ਅਮਰੀਕਾ, ਯੂਕੇ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਸ਼ੈਨੇਗਨ ਦੇਸ਼ਾਂ ਦੇ ਸਟੱਡੀ ਤੇ ਟੂਰਿਸਟ ਵੀਜ਼ਾ ਸੰਬੰਧੀ ਮੈਗਾ ਸੈਮੀਨਾਰ 29 ਸਤੰਬਰ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾਇਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਵਾਹਿਗੁਰੂ ਅਕੈਡਮੀ ਦੇ ਐੱਮਡੀ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੈਗਾ ਸੈਮੀਨਾਰ ਵਿੱਚ ਕੈਨੇਡਾ, ਯੂਕੇ, ਯੂਐੱਸਏ, ਆਸਟ੍ਰੇਲੀਆ, ਸਾਈਪ੍ਰਸ, ਨਿਊਜੀਲੈਂਡ, ਸ਼ੈਨੇਗਨ ਆਦਿ ਦੇਸ਼ਾਂ ਦੇ ਵੀਜ਼ੇ ਲਗਵਾਉਣ ਬਾਰੇ ਤਜਰਬੇਕਾਰ ਇਮੀਗ੍ਰੇਸ਼ਨ ਮਾਹਿਰਾਂ ਤੋਂ ਸਹੀ ਤੇ ਅਪ-ਟੂ-ਡੇਟ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇਗੀ। ਇਸ ਸਮੇਂ ਸਟੱਡੀ ਵੀਜ਼ਾ ਦੇ ਮੌਕੇ ਵਿਜ਼ਿਟਰ ਤੇ ਟੂਰਿਸਟ ਵੀਜ਼ਾ, ਪਰਮਾਨੈਂਟ ਰੈਜ਼ੀਡੈਂਸੀ ਦੇ ਰਸਤੇ ਬਾਰੇ, ਦੇਸ਼ ਦੀ ਚੋਣ ਤੇ ਕੈਰੀਅਰ ਗਾਈਡੈਂਸ, ਵੀਜ਼ਾ ਦਸਤਾਵੇਜ਼ ਤੇ ਅਪਲਾਈ ਕਰਨ ਦੀ ਪ੍ਰਕਿਰਿਆ ਦੌਰਾਨ ਲਾਈਵ ਸਵਾਲ-ਜਵਾਬ ਸੈਸ਼ਨ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਵਿਦੇਸ਼ਾਂ ਵਿੱਚ ਸਟੱਡੀ ਕਰਨ ਦਾ ਮੌਕਾ ਦਿੱਤਾ ਹੈ ਜੋ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉੱਥੇ ਚੰਗੀਆਂ ਨੌਕਰੀਆਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਤੇ ਦੂਜੇ ਸੂਬਿਆਂ ਦੇ ਵਿਦਿਆਰਥੀਆਂ ਦਾ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ’ਤੇ ਵੱਡਾ ਵਿਸ਼ਵਾਸ ਬਣਿਆ ਹੋਇਆ ਹੈ। ਵਾਹਿਗੁਰੂ ਅਕੈਡਮੀ ਦਾ ਵੀਜ਼ਾ ਸਕਸੈੱਸ ਰੇਟ ਹਮੇਸ਼ਾਂ 100 ਫ਼ੀਸਦੀ ਰਿਹਾ ਹੈ। ਉਨ੍ਹਾਂ ਨਾਲ ਇਸ ਸਮੇਂ ਗੁਰਪ੍ਰੀਤ ਸਿੰਘ ਸੋਨਾ ਨੇ ਅਪੀਲ ਕੀਤੀ ਕਿ ਵਾਹਿਗੁਰੂ ਅਕੈਡਮੀ ਸਾਹਮਣੇ ਬੱਸ ਸਟੈਂਡ ਸੁਲਤਾਨਪੁਰ ਲੋਧੀ ਵਿਖੇ ਸੈਮੀਨਾਰ ਵਿੱਚ ਪਹੁੰਚ ਕੇ ਲਾਭ ਉਠਾਓ।