- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਾਨਾ ਤਲਵੰਡੀ ਵਿਖੇ ਖੀ ਮੰਗਾਂ ਨੂੰ ਲੈ ਕੇ ਹੋਈ ਮੀਟਿੰਗ

ਅੰਮ੍ਰਿਤਪਾਲ ਬਾਜਵਾ, ਸੁਖਵਿੰਦਰ ਮੁਲਤਾਨੀ ਪੰਜਾਬੀ ਜਾਗਰਣ
ਭੁਲੱਥ/ਬੇਗੋਵਾਲ : ਦੇਸ਼ ਦਾ ਅੰਨਦਾਤਾ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕਿਸਾਨ ਪੱਖੀ ਇੱਕ ਵਿਸ਼ੇਸ਼ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਤੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਮਾਨਾ ਤਲਵੰਡੀ ਦੀ ਪ੍ਰਧਾਨਗੀ ਹੇਠ ਪਿੰਡ ਮਾਨਾ ਤਲਵੰਡੀ ਵਿਖੇ ਹੋਈ। ਇਸ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਖੇਤੀਬਾੜੀ ਕਰਜ਼ਿਆਂ ਦੇ ਨਿਯਮਾਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦਾ ਸਖ਼ਤ ਵਿਰੋਧ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮ ਕਿਸਾਨਾਂ ਲਈ ਮੁਸ਼ਕਲਾਂ ਪੈਦਾ ਕਰਨ ਵਾਲੇ ਹਨ। ਨਵੇਂ ਨਿਯਮਾਂ ਅਨੁਸਾਰ ਤਿੰਨ ਲੱਖ ਰੁਪਏ ਤੋਂ ਵੱਧ ਦਾ ਖੇਤੀਬਾੜੀ ਕਰਜ਼ਾ ਲੈਣ ਲਈ ਕਿਸਾਨਾਂ ਨੂੰ ਆਪਣੀ ਜ਼ਮੀਨ ਸੁਸਾਇਟੀ ਕੋਲ ਗਹਿਣੇ ਰੱਖਣੀ ਪਵੇਗੀ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੇ ਪਹਿਲਾਂ ਤੋਂ ਚੱਲ ਰਹੇ ਹੱਦ ਕਰਜ਼ਿਆਂ ਨੂੰ ਬਰਕਰਾਰ ਰੱਖਿਆ ਜਾਵੇ ਤੇ ਆਉਣ ਵਾਲੀ ਕਣਕ ਦੀ ਬਿਜਾਈ ਤੋਂ ਪਹਿਲਾਂ ਨਵੇਂ ਹੱਦ ਕਰਜ਼ੇ ਬਣਾਏ ਜਾਣ, ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਖਾਦ ਤੇ ਹੋਰ ਲੋੜੀਂਦਾ ਸਾਮਾਨ ਮਿਲ ਸਕੇ ਤੇ ਕਣਕ ਦੀ ਬਿਜਾਈ ਵਿੱਚ ਕੋਈ ਦਿੱਕਤ ਨਾ ਆਵੇ।
ਮੀਟਿੰਗ ਦੌਰਾਨ ਛੋਟੀਆਂ ਦਾਣਾ ਮੰਡੀਆਂ ਬੰਦ ਕੀਤੇ ਜਾਣ ਦਾ ਮਾਮਲਾ ਵੀ ਜ਼ੋਰ-ਸ਼ੋਰ ਨਾਲ ਉਠਾਇਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਅਜੇ ਵੀ ਖੇਤਾਂ ਵਿੱਚ ਕਿਸਾਨਾਂ ਦਾ ਕਾਫ਼ੀ ਝੋਨਾ ਵੱਢਣ ਵਾਲਾ ਬਾਕੀ ਪਿਆ ਹੈ। ਅਜਿਹੇ ਵਿੱਚ ਛੋਟੀਆਂ ਦਾਣਾ ਮੰਡੀਆਂ ਬੰਦ ਕਰਨ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਭਾਰੀ ਮੁਸ਼ਕਲ ਆਵੇਗੀ। ਉਨ੍ਹਾਂ ਸਰਕਾਰ ਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਛੋਟੀਆਂ ਦਾਣਾ ਮੰਡੀਆਂ 15 ਨਵੰਬਰ ਤੱਕ ਚਾਲੂ ਰੱਖੀਆਂ ਜਾਣ। ਇਸ ਮੌਕੇ ਕਰਮ ਸਿੰਘ ਮਾਨਾ ਤਲਵੰਡੀ, ਜਸਵਿੰਦਰ ਸਿੰਘ ਮਾਨਾ ਤਲਵੰਡੀ, ਜੋਗਿੰਦਰ ਸਿੰਘ ਮਾਨਾ ਤਲਵੰਡੀ, ਸੂਰਤ ਸਿੰਘ ਕੁਦੋਵਾਲ, ਅਮਰੀਕ ਸਿੰਘ ਕੁਦੋਵਾਲ, ਬਹਾਦਰ ਸਿੰਘ ਮੱਲੀਆਂ ਬਲਾਕ ਪ੍ਰਧਾਨ ਕਰਤਾਰਪੁਰ, ਨਰਿੰਦਰ ਸਿੰਘ ਚੀਮਾ ਲਿੱਟਾਂ, ਸੁਵਿੰਦਰ ਸਿੰਘ ਲਿੱਟਾਂ, ਗੁਰਵਿੰਦਰ ਸਿੰਘ ਮਿੰਟੂ ਲਿੱਟਾਂ, ਗੁਲਜ਼ਾਰ ਸਿੰਘ ਇੰਸਪੈਕਟਰ ਖੱਸਣ, ਪ੍ਰਿਤਪਾਲ ਸਿੰਘ ਖੱਸਣ, ਬਲਵਿੰਦਰ ਸਿੰਘ ਕਮਰਾਏ, ਸੁਖਦੇਵ ਸਿੰਘ ਐੱਮਸੀ ਕਮਰਾਏ, ਕਮਲਜੀਤ ਸਿੰਘ ਬਾਗੜੀਆਂ, ਮਹਿੰਦਰ ਸਿੰਘ ਬਾਗੜੀਆਂ, ਉਮਰਾਓ ਸਿੰਘ ਬਾਗੜੀਆਂ ਤੇ ਕੇਵਲ ਸਿੰਘ ਬਾਗੜੀਆਂ ਕੇਵਲ ਸਿੰਘ ਲਿੱਟਾਂ, ਗੁਰਸੇਵਕ ਸਿੰਘ ਬਾਜਵਾ, ਸੁਖਵਿੰਦਰ ਸਿੰਘ ਚੀਮਾ ਲਿੱਟਾਂ, ਗੁਰਦੇਵ ਸਿੰਘ ਖੱਸਣ, ਬਲਵੀਰ ਸਿੰਘ ਖੱਸਣ, ਗੁਰਮੀਤ ਸਿੰਘ ਖੱਸਣ, ਜੋਗਿੰਦਰ ਸਿੰਘ ਬਾਗੜੀਆਂ, ਗੁਰਮੀਤ ਸਿੰਘ ਰਾਜਪੁਰ, ਮਲਕੀਤ ਸਿੰਘ ਚੀਮਾ ਕਮਰਾਏ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।