ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਨੇ ਕੀਤੀ ਮੀਟਿੰਗ ਪੰਜਾਬ ਪੁਲਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਆਯੋਜਿਤ
Publish Date: Tue, 06 Oct 2026 09:31 PM (IST)
Updated Date: Tue, 06 Oct 2026 09:35 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਪੁਲਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਇਕਾਈ ਕਪੂਰਥਲਾ ਦੀ ਮੀਟਿੰਗ ਦਲਬੀਰ ਸਿੰਘ ਖੈਹਿਰਾ ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੇ ਦਫਤਰ ਵਿੱਚ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਗੁਰਵਿੰਦਰ ਸਿੰਘ ਜਨਰਲ ਸੈਕਟਰੀ ਨੇ ਇਸ ਇਕਾਈ ਦੇ ਮਾਹਵਾਰੀ ਖਰਚੇ ਦਾ ਵੇਰਵਾ ਦੱਸਿਆ ਅਤੇ ਚਲ ਰਹੀਆਂ ਰਿਟਾਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਦੋਰਾਨ ਹਾਜ਼ਰ ਆਗੂਆਂ ਨੇ ਪੈਨਸ਼ਨਰਾਂ ਦੇ ਸਰਕਾਰ ਵੱਲ ਚਲ ਰਹੇ ਬਕਾਏ, ਡੀ.ਏ. ਅਤੇ ਉਸਦਾ ਏਰੀਅਰ ਆਦਿ ਬਾਰੇ ਵਿਸ਼ੇਸ ਚਰਚਾ ਕੀਤੀ ਗਈ। ਸਰਕਾਰ ਆਪਣੇ ਫੈਂਸਲੇ ਤੋਂ ਆਨਾਕਾਨੀ ਕਰ ਰਹੀ ਹੈ। ਬਕਾਏ ਦੇਣ ਤੋਂ ਟਾਲ-ਮਟੋਲ ਕਰ ਰਹੀ ਹੈ। ਜੇਕਰ ਸਰਕਾਰ ਦਾ ਅਜਿਹਾ ਹੀ ਵਤੀਰਾ ਰਿਹਾ ਤਾਂ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਮੀਟਿੰਗ ਦੋਰਾਨ ਹਾਜ਼ਰ ਆਗੂਆਂ ਵੱਲੋ ਪੰਜਾਬ ਸਰਕਾਰ ਦੇ ਇਸ ਵਤੀਰੇ ਦੀ ਪੁਰਜੋਰ ਨਿਖੇਧੀ ਕੀਤੀ ਗਈ। ਇਹ ਪੈਨਸ਼ਨਰਾਂ ਦਾ ਬੁਨਿਆਦੀ ਹੱਕ ਹੈ ਜੋ ਜਲਦੀ ਤੋਂ ਜਲਦੀ ਦਿੱਤਾ ਜਾਵੇ। ਮੀਟਿੰਗ ਵਿੱਚ ਸੁਲਤਾਨਪੁਰ ਲੋਧੀ ਸਬ ਡਿਵੀਜ਼ਨ ਤੋਂ ਬਚਨ ਸਿੰਘ ਰੀਟਾਇਰਡ ਡੀਐੱਸਪੀ, ਸਵਰਨ ਸਿੰਘ ਵਗੈਰਾ, ਭੁੱਲਥ ਸਬ ਡਿਵੀਜ਼ਨ ਤੋਂ ਗੁਰਦੀਪ ਸਿੰਗ ਟਾਂਡੀ, ਫਗਵਾੜਾ ਸਬ ਡਿਵੀਜਨ ਤੋਂ ਉਦੈ ਭਾਨ, ਸੁਖਵੀਰ ਸਿੰਘ, ਕਪੂਰਥਲਾ ਹੈਡ ਕੁਆਟਰ ਤੋਂ ਪਰਮਿੰਦਰ ਸਿੰਘ ਸੀਨੀਅਰ ਵਾਇਸ ਪ੍ਰਧਾਨ, ਸੁੱਚਾ ਸਿੰਘ, ਸਰੂਪ ਸਿੰਘ, ਗੁਰਦੇਵ ਸਿੰਘ, ਹਰਭਜਨ ਸਿੰਘ, ਸੁੱਚਾ ਸਿੰਘ ਤਲਵੰਡੀ ਮਹਿਮਾ ਆਦਿ ਹਾਜ਼ਰ ਸਨ ।