ਜਨਮ ਅਸ਼ਟਮੀ ਦੇ ਮਹਾਉਤਸਵ ਦੀਆਂ ਤਿਆਰੀਆਂ ਜ਼ੋਰਾਂ ’ਤੇ ਜਨਮ ਅਸ਼ਟਮੀ ਦੇ ਮਹਾ ਉਤਸਵ ਦੀਆਂ ਤਿਆਰੀਆਂ ਸਬੰਧੀ ਸੇਵਕਾਂ ਦੀ ਮੀਟਿੰਗ
Publish Date: Mon, 31 Aug 2026 10:34 PM (IST)
Updated Date: Mon, 31 Aug 2026 10:37 PM (IST)
ਬੌਬੀ ਮਾਨ ਕਰਨਗੇ ਧਾਰਮਿਕ ਭੇਟਾਂ ਦਾ ਗੁਣਗਾਨ ਹਨੂਮਾਨ ਮੰਦਿਰ ਭੁਲੱਥ ’ਚ ਗੂੰਜੇਗਾ ‘ਰਾਧੇ-ਰਾਧੇ’ ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਭਗਵਾਨ ਵਿਸ਼ਨੂੰ ਜੀ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਨੂੰ ਸਮਰਪਿਤ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਗਰ ਭੁਲੱਥ ਵਿਖੇ ਬੜੀ ਸ਼ਰਧਾ, ਪ੍ਰੇਮ-ਇਤਫ਼ਾਕ ਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਤਿਆਰੀਆਂ ਨੂੰ ਲੈ ਕੇ ਸੇਵਕਾਂ ਦੀ ਇੱਕ ਮੀਟਿੰਗ ਹੋਈ। ਮੀਟਿੰਗ ਦੌਰਾਨ ਸੇਵਕਾਂ ਨੇ ਦੱਸਿਆ ਕਿ ਇਸ ਸਾਲ ਵੀ ਜਨਮ ਅਸ਼ਟਮੀ ਦਾ ਮਹਾਉਤਸਵ ਸ਼੍ਰੀ ਰਾਮ ਦਰਬਾਰ ਹਨੂਮਾਨ ਮੰਦਿਰ ਭੁਲੱਥ ਵਿਖੇ ਬ੍ਰਹਮਲੀਨ ਸ਼੍ਰੀ ਸ਼੍ਰੀ 1008 ਸੰਤ ਗੋਪਾਲ ਦਾਸ ਜੀ ਦੇ ਆਸ਼ੀਰਵਾਦ ਤੇ ਸ਼੍ਰੀ ਸ਼੍ਰੀ 1008 ਸੰਤ ਲਸ਼ਮਣ ਦਾਸ ਜੀ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 4 ਸਤੰਬਰ, ਦਿਨ ਸ਼ੁੱਕਰਵਾਰ ਨੂੰ ਸ਼ਾਮ 7 ਵਜੇ ਪ੍ਰਸਿੱਧ ਗਾਇਕ ਅਮਰਿੰਦਰ ਬੌਬੀ (ਬੌਬੀ ਮਾਨ) ਖੁੱਲ੍ਹੇ ਤੇ ਸੁੰਦਰ ਢੰਗ ਨਾਲ ਸਜਾਏ ਗਏ ਪੰਡਾਲ ਵਿੱਚ ਸ਼੍ਰੀ ਕ੍ਰਿਸ਼ਨ ਲੀਲਾ ਤੇ ਧਾਰਮਿਕ ਭੇਟਾਂ ਦਾ ਗੁਣਗਾਨ ਕਰਨਗੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਮਾਂ ਜਵਾਲਾ ਜੀ ਦੇ ਦਰਬਾਰ, ਹਿਮਾਚਲ ਪ੍ਰਦੇਸ਼ ਤੋਂ ਮੰਦਿਰ ਦੇ ਪੁਜਾਰੀ ਪੰਡਿਤ ਧੀਰਜ ਜੀ ਵੀ ਜਨਮ ਅਸ਼ਟਮੀ ਸਮਾਗਮ ਵਿੱਚ ਸ਼ਾਮਲ ਹੋ ਕੇ ਸੰਗਤਾਂ ਨੂੰ ਧਾਰਮਿਕ ਵਿਚਾਰਾਂ ਦੀ ਸਾਂਝ ਪਾਉਣਗੇ। ਸੇਵਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਸਵਰੂਪ ਫੁੱਲਾਂ ਨਾਲ ਸਜੇ ਸੁੰਦਰ ਝੂਲੇ ਵਿੱਚ ਸਜਾਇਆ ਜਾਵੇਗਾ ਤੇ ਸੰਗਤਾਂ ਵੱਲੋਂ ‘ਰਾਧੇ-ਰਾਧੇ’ ਦੇ ਜਾਪ ਕੀਤੇ ਜਾਣਗੇ। ਮੰਦਿਰ ਤੇ ਪੰਡਾਲ ਨੂੰ ਸ਼ਾਨਦਾਰ ਲਾਈਟਾਂ ਨਾਲ ਸੁੰਦਰ ਢੰਗ ਨਾਲ ਰੁਸ਼ਨਾਇਆ ਜਾਵੇਗਾ। ਇਸ ਤੋਂ ਇਲਾਵਾ ਸੰਗਤਾਂ ਲਈ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ। ਇਸ ਮੌਕੇ ਡਾਇਮੰਡ ਖੁਰਾਣਾ, ਰੁਪੇਸ਼ ਖੁਰਾਣਾ, ਸ਼ੁਭਾਸ਼ ਸਹਿਗਲ, ਸ਼ਾਮ ਲਾਲ ਸ਼ਰਮਾ, ਰਾਜੇਸ਼ ਕੁਮਾਰ ਬੱਗਾ, ਨਰੇਸ਼ ਨੰਦਾ, ਕਸ਼ਮੀਰ ਬੱਤਰਾ, ਠਾਕੁਰ ਨਰਾਇਣ, ਕੋਸ਼ਿਕ ਖੁਰਾਣਾ, ਰਾਗਵ ਖੁਰਾਣਾ, ਅਨਿਲ ਕੁਮਾਰ, ਕਰਨ, ਪੰਕਜ ਅਰੋੜਾ, ਰਾਘਵ ਸਹਿਗਲ, ਰਿੰਕੂ ਸਹਿਗਲ, ਕਿਸ਼ਨ ਖੁਰਾਣਾ, ਸ਼ਾਮ ਲਾਲ ਸਮੇਤ ਹੋਰ ਸੇਵਕ ਹਾਜ਼ਰ ਸਨ।