ਟ੍ਰੈਫਿਕ ਸਮੱਸਿਆ ਦੇ ਹੱਲ ਲਈ ਕੀਤੀ ਮੀਟਿੰਗ
ਟ੍ਰੈਫਿਕ ਦੀ ਸਮਸਿਆ ਲਈ ਕੀਤੀ ਮੀਟਿੰਗ
Publish Date: Tue, 24 Feb 2026 07:40 PM (IST)
Updated Date: Tue, 24 Feb 2026 07:43 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਨਿਆਂ ਪਰਿਸ਼ਦ ਦੇ ਸਾਰੇ ਮੈਂਬਰਾਂ ਨੇ ਪ੍ਰਧਾਨ ਅਨਿਲ ਭੱਲਾ ਤੇ ਭਾਰਤੀ ਸ਼ਰਮਾ ਦੀ ਅਗਵਾਈ ਹੇਠ ਫਗਵਾੜਾ ਵਿਚ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਐੱਸਪੀ ਮੈਡਮ ਮਾਧਵੀ ਸ਼ਰਮਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਸੰਸਥਾ ਦੇ ਮੈਂਬਰਾਂ ਵੱਲੋਂ ਮੰਗ ਕੀਤੀ ਗਈ ਕਿ ਟ੍ਰੈਫਿਕ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਬਿਨਾਂ ਵਜ੍ਹਾ ਇੱਧਰ-ਉੱਧਰ ਵਾਹਨਾਂ ਦੀ ਪਾਰਕਿੰਗ ਹੈ। ਇਸ ਕਰਕੇ ਟ੍ਰੈਫਿਕ ਸਮੱਸਿਆ ਦਾ ਹੱਲ ਕਰਨਾ ਬਹੁਤ ਜ਼ਰੂਰੀ ਹੈ। ਸੰਸਥਾ ਵੱਲੋਂ ਨੋ ਪਾਰਕਿੰਗ ਜ਼ੋਨ ਵਿਚ ਵਾਹਨ ਖੜ੍ਹੇ ਕਰਨ ਸਬੰਧੀ ਵਾਹਨ ਮਾਲਕਾਂ ਨੂੰ ਸੁਚੇਤ ਕਰਨ ਲਈ ਨੋ ਪਾਰਕਿੰਗ ਦੇ ਸੰਕੇਤ ਵਾਲੇ ਕੁਝ ਫਲੈਕਸ ਵੀ ਦਿੱਤੇ ਗਏ। ਇਸ ਮੌਕੇ ਰਾਕੇਸ਼ ਮਰਵਾਹਾ, ਅਸ਼ੀਸ਼ ਸ਼ਰਮਾ, ਸਲੋਨੀ ਜੈਨ, ਕੇਐੱਲ ਗੋਗਨਾ, ਹਰੀਸ਼ ਧੀਰ, ਇੰਦਰਜੀਤ ਸ਼ਰਮਾ, ਮੁਕੇਸ਼ ਕੁਮਾਰ, ਅਮ੍ਰਿਤਪਾਲ ਸਿੰਘ, ਮੀਨਾ ਸ਼ਰਮਾ, ਸੁਮਨ ਸ਼ਰਮਾ, ਬੰਦਨਾ ਸ਼ਰਮਾ, ਸੀਮਾ ਗਾਂਧੀ, ਚੇਤਨਾ ਜੋਸ਼ੀ, ਅਸ਼ਵਨੀ ਸ਼ਰਮਾ ਅਤੇ ਹੋਰ ਮੈਂਬਰ ਹਾਜ਼ਰ ਸਨ।