ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ
Publish Date: Tue, 24 Nov 2026 07:57 PM (IST)
Updated Date: Tue, 24 Nov 2026 07:58 PM (IST)
--17 ਦਸੰਬਰ ਨੂੰ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ : ਪਾਸਟਰ ਦਿਓਲ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਦ ਓਪਨ ਡੋਰ ਚਰਚ ਖੋਜੇਵਾਲਾ ਵਿੱਚ ਸ਼ੋਭਾ ਯਾਤਰਾ ਦੇ ਸੰਬੰਧ ਵਿੱਚ ਮੀਟਿੰਗ ਹੋਈ। ਇਸ ਮੀਟਿੰਗ ਦੀ ਅਗਵਾਈ ਮੁੱਖ ਪਾਸਟਰ ਹਰਪ੍ਰੀਤ ਦਿਓਲ ਖੋਜੇਵਾਲਾ ਤੇ ਕ੍ਰਿਸ਼ਚਨ ਕਮਿਊਨਿਟੀ ਦੇ ਵੱਖ-ਵੱਖ ਨੁਮਾਇੰਦਿਆ ਵੱਲੋਂ ਕੀਤੀ ਗਈ। ਇਸ ਮੌਕੇ ਭੁਲੱਥ, ਕਪੂਰਥਲਾ ਫੱਤੂਢੀਂਗਾ ਆਦਿ ਤੋਂ ਬਹੁਤ ਸਾਰੇ ਪਾਸਟਰ ਸਾਹਿਬਾਨਾਂ ਨੇ ਭਾਗ ਲਿਆ। ਇਸ ਮੌਕੇ 17 ਦਸੰਬਰ ਨੂੰ ਸ਼ੋਭਾ ਯਾਤਰਾ ਕੱਢੇ ਜਾਣ ਬਾਰੇ ਦੱਸਿਆ ਗਿਆ ਤੇ ਸ਼ੋਭਾ ਯਾਤਰਾ ਦੇ ਸਾਰੇ ਅਰੇਂਜਮੈਂਟ, ਰਸਤਿਆਂ ਦੀ ਰੂਪਰੇਖਾ, ਪ੍ਰਸ਼ਾਸਨ ਦੇ ਅਹੁਦੇਦਾਰ ਪ੍ਰਤੀ ਪਰਮੀਸ਼ਨਾਂ ਤੇ ਵੱਖ-ਵੱਖ ਜਗ੍ਹਾ ਕਿਵੇਂ ਸਾਰੀਆਂ ਵਿਵਸਥਾਵਾਂ ਕੀਤੀਆਂ ਜਾਣੀਆਂ ਹਨ, ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਸਭ ਨੇ ਵਧ-ਚੜ੍ਹ ਕੇ ਵੱਡੀ ਖੁਸ਼ੀ ਨਾਲ ਹਿੱਸਾ ਲਿਆ ਤੇ ਇਸ ਨੂੰ ਮੁਕੰਮਲ ਬਣਾਉਣ ਲਈ ਆਪਣਾ ਸਮਰਥਨ ਵੀ ਦਿੱਤਾ। ਇਸ ਮੌਕੇ ਕ੍ਰਿਸਚਨ ਵੈੱਲਫੇਅਰ ਐਸੋਸੀਏਸ਼ਨ ਕਪੂਰਥਲਾ ਦੇ ਚੇਅਰਮੈਨ ਸਟੀਫਨ ਕਾਲਾ, ਵਾਈਸ ਪ੍ਰੈਜ਼ੀਡੈਂਟ ਸੁਖਦੇਵ ਸਿੰਘ ਸਿੱਧੂ, ਜ਼ਿਲ੍ਹਾ ਭਲਾਈ ਬੋਰਡ ਚੇਅਰਮੈਨ ਕਪੂਰਥਲਾ ਸੈਮੁਏਲ ਸੈਮ, ਖੋਜੇਵਾਲਾ ਯੂਥ ਪ੍ਰਧਾਨ ਰਾਜਵਿੰਦਰ ਝੰਡ, ਰਿਟਾਇਰਡ ਜ਼ਿਲ੍ਹਾ ਪਬਲਿਕ ਅਫਸਰ ਆਫੀਸ਼ੀਅਲ ਸੋਸ਼ਲ ਸਕਿਉਰਿਟੀ ਰਿਟਾਇਰਡ ਵੁਮੈਨ ਇੰਚਾਰਜ ਸੁਨੇਹਾ ਲੱਤਾ, ਕ੍ਰਿਸ਼ਚਨ ਵਿੰਗ ਹਲਕਾ ਪ੍ਰਧਾਨ ਜਸਵਿੰਦਰ ਬਿੱਟਾ, ਪਾਸਟਰ ਸਾਹਿਲ ਸਿੰਘ, ਪਾਸਟਰ ਪ੍ਰਦੀਪ ਕੁਮਾਰ, ਪਾਸਟਰ ਹਰਜਿੰਦਰ ਸਿੰਘ ਭੁਲੱਥ, ਪਾਸਟਰ ਜੋਰਜ ਭੁਲੱਥ, ਪਾਸਟਰ ਰਾਜੀਵ, ਪਾਸਟਰ ਰਣਜੀਤ, ਪਾਸਟਰ ਇਮੈਨੂਅਲ, ਪਾਸਟਰ ਪ੍ਰਦੀਪ, ਪਾਸਟਰ ਬਲਦੇਵ, ਪਾਸਟਰ ਜੋਰਜ, ਪਾਸਟਰ ਜੋਇਲ ਮਸੀਹ, ਪਾਸਟਰ ਬਲਵੀਰ ਧੰਮ, ਪਾਸਟਰ ਅਸ਼ਵਨੀ, ਪਾਸਟਰ ਬਲਵਿੰਦਰ ਕੁਮਾਰ, ਪਾਸਟਰ ਅਸ਼ਵਨੀ ਖੋਸਲਾ, ਪਾਸਟਰ ਰੋਹਨ ਸੋਧੀ, ਪ੍ਰਧਾਨ ਪੱਡਾ, ਬ੍ਰਦਰ ਸੋਨੂ ਬੱਧਣ, ਬ੍ਰਦਰ ਪਵਨ ਕੁਮਾਰ, ਡਾ. ਮਨੋਹਰ ਲਾਲ, ਬ੍ਰਦਰ ਰਜੇਸ਼ ਕੰਬੋਜ ਆਦਿ ਸ਼ਾਮਲ ਸਨ।