ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਤੇ ਕਰਮਚਾਰੀਆ ਕੀਤੀ ਮੀਟਿੰਗ ਛੇਵੇ ਪੇ ਕਮਿਸ਼ਨ ਦੇ ਏਰੀਅਰ ਅਤੇ ਮੈਡੀਕਲ ਬਿੱਲਾ ਬਾਰੇ ਕੇਦਰੀ ਜੇਲ੍ਹ ਦੇ ਅਧਿਕਾਰੀਆਂ ਤੇ ਕਰਮਚਾਰੀਆ ਵੱਲੋਂ ਕੀਤੀ ਗਈ ਮੀਟਿੰਗ
Publish Date: Thu, 10 Sep 2026 10:23 PM (IST)
Updated Date: Thu, 10 Sep 2026 10:25 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਯੂਨਿਟ ਜਲੰਧਰ ਐਂਡ ਕਪੂਰਥਲਾ ਦੀ ਮਹੀਨਾਵਾਰੀ ਮੀਟਿੰਗ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਯੂਨਿਟ ਕਪੂਰਥਲਾ ਦੇ ਪ੍ਰਧਾਨ ਸਸੀਪਾਲ ਸਿੰਘ, ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ, ਵਿੱਤ ਸਕੱਤਰ ਸਹਾਇਕ ਕੇਵਲ ਕ੍ਰਿਸ਼ਨ, ਮੁੱਖ ਸਲਾਹਕਾਰ ਹਰਜਿੰਦਰ ਸਿੰਘ, ਮੈਬਰ ਜਸਵਿੰਦਰ ਸਿੰਘ ਚੀਮਾ, ਬਲਦੇਵ ਸਿੰਘ ਚਾਹਲ, ਕੁਲਵੰਤ ਸਿੰਘ ਕਪੂਰਥਲਾ, ਗੁਰਮੀਤ ਸਿੰਘ, ਕਮਲਜੀਤ ਸਿੰਘ, ਸੁਤੀਸ਼ ਕੁਮਾਰ, ਹਰਪਾਲ ਸਿੰਘ, ਗੁਰਮੁੱਖ ਸਿੰਘ, ਜਰਨੈਲ ਸਿੰਘ, ਜਗਤਾਰ ਸਿੰਘ, ਲਖਵੀਰ ਸਿੰਘ, ਜਸਵੰਤ ਸਿੰਘ, ਬਿਕਰਮਜੀਤ ਸਿੰਘ ਬੱਲ, ਪਰਮਜੀਤ ਸਿੰਘ ਮੰਡ, ਕੁਲਵੰਤ ਸਿੰਘ ਬਿਆਸ ਆਦਿ ਤੋਂ ਇਲਾਵਾ ਹੋਰ ਵੀ ਪੈਨਸ਼ਨਰ ਸਾਥੀ ਸ਼ਾਮਲ ਹੋਏ। ਇਸ ਮੀਟਿੰਗ ਦਾ ਮੁੱਖ ਏਜੰਡਾ ਛੇਵੇ ਪੇ ਕਮਿਸ਼ਨ ਦੇ ਏਰੀਅਰ, ਮੈਡੀਕਲ ਬਿੱਲ ਦੇ ਬਾਰੇ ਸੀ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਅੱਜ ਤੱਕ ਕਿਸੇ ਵੀ ਸਾਥੀ ਨੂੰ ਉਸ ਦੇ ਬਿੱਲ ਮੁਤਾਬਿਕ ਨਹੀਂ ਮਿਲਿਆ। ਇਸ ਸਬੰਧੀ ਦਫਤਰੀ ਸੁਪਰਡੈਂਟ ਵੱਲੋਂ ਕਿਹਾ ਜਾਂਦਾ ਹੈ ਕਿ ਮੈਡੀਕਲ ਦਾ ਸਾਨੂੰ ਕੋਈ ਬਜਟ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਛੇਵੇਂ ਪੇ ਕਮਿਸ਼ਨ, ਏਰੀਅਰ ਦੀਆਂ ਪੰਜ ਕਿਸ਼ਤਾਂ ਦਾ ਹੁਣ ਤੱਕ ਹੱਕ ਬਣਦਾ ਹੈ, ਪੰਜਾਬ ਦੀਆਂ ਸਾਰੀਆ ਜੇਲ੍ਹਾਂ ’ਚ ਤਿੰਨ ਤੋਂ ਚਾਰ ਕਿਸ਼ਤਾ ਮਿਲ ਚੁੱਕੀਆਂ ਹਨ। ਪੰਜਾਬ ਜੇਲ੍ਹ ਵੈੱਲਫੇਅਰ ਐਸੋਸੀਏਸ਼ਨ ਯੂਨਿਟ ਕਪੂਰਥਲਾ ਦੇ ਸਮੂਹ ਪੈਨਸ਼ਨਰ ਸਾਥੀਆਂ ਨੇ ਕੇਂਦਰੀ ਜੇਲ੍ਹ ਕਪੂਰਥਲਾ ਦੇ ਸੁਪਰਡੈਂਟ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੀ ਬਣਦੀ ਰਕਮ ਉਨ੍ਹਾਂ ਦੇ ਬੈਕ ਖਾਤਿਆ ਵਿੱਚ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ 29 ਸਤੰਬਰ ਤੱਕ ਛੇਵੇ ਪੇ ਕਮਿਸ਼ਨ, ਏਰੀਅਰ ਦੀ ਕੋਈ ਵੀ ਕਿਸ਼ਤ ਨਾ ਪਾਈ ਤਾਂ ਯੂਨਿਟ ਜਲੰਧਰ ਐਂਡ ਕਪੂਰਥਲਾ ਦੇ ਸਮੂਹ ਪੈਨਸ਼ਨਰਾਂ ਵੱਲੋਂ ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ (ਜੇਲ੍ਹਾਂ) ਪੰਜਾਬ ਚੰਡੀਗੜ੍ਹ ਦੇ ਮੁੱਖ ਦਫਤਰ ਨੂੰ ਬੇਨਤੀ ਪੱਤਰ ਲਿਖਿਆ ਜਾਵੇਗਾ। ਇਹ ਮਤਾ ਅੱਜ ਮਿਤੀ 10.09.2026. ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ।