ਹਿੰਦੂ ਕੰਨਿਆ ਕਾਲਜ ਨੇ ਲਾਇਆ ਮੈਡੀਕਲ ਕੈਂਪ
ਹਿੰਦੂ ਕੰਨਿਆ ਕਾਲਜ ਦੇ ਉਨੱਤ ਭਾਰਤ ਅਭਿਆਨ ਸੈੱਲ ਵੱਲੋਂ ਪਿੰਡ ਮੁਸ਼ਕਵੇਦ ਵਿੱਚ ਮੈਡੀਕਲ ਕੈਂਪ
Publish Date: Tue, 22 Sep 2026 09:14 PM (IST)
Updated Date: Tue, 22 Sep 2026 09:15 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਉਨੱਤ ਭਾਰਤ ਅਭਿਆਨ ਸੈੱਲ ਵੱਲੋਂ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ 22 ਸਤੰਬਰ 2026 ਨੂੰ ਪਿੰਡ ਮੁਸ਼ਕਵੇਦ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਇੱਕ ਮੈਡੀਕਲ ਕੈਂਪ ਲਗਾਇਆ ਗਿਆ। ਸਿਵਲ ਹਸਪਤਾਲ ਕਪੂਰਥਲਾ ਤੋਂ ਡਾ. ਭੁਵਨੇਸ਼ਵਰੀ ਨੇ ਪਿੰਡ ਵਾਸੀਆਂ ਦਾ ਚੈੱਕਅਪ ਕੀਤਾ। ਉਨ੍ਹਾਂ ਨੇ ਜ਼ਰੂਰੀ ਦਵਾਈਆਂ ਲਿਖੀਆਂ ਤੇ ਸਿਹਤ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਲਈ ਕਈ ਮਹੱਤਵਪੂਰਨ ਸਾਵਧਾਨੀਆਂ ਬਾਰੇ ਵੀ ਦੱਸਿਆ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਪ੍ਰਧਾਨ ਮੰਤਰੀ ਦੇ ਪੋਸ਼ਣ ਅਭਿਆਨ ਬਾਰੇ ਵੀ ਜਾਣਕਾਰੀ ਦਿੱਤੀ, ਜੋ ਕਿ ਜਨਤਕ ਪੋਸ਼ਣ ਤੇ ਸਿਹਤ ਲਈ ਇੱਕ ਵੱਡੀ ਯੋਜਨਾ ਹੈ। ਸਰਕਾਰੀ ਐਲੀਮੈਂਟਰੀ ਸਕੂਲ, ਮੁਸ਼ਕਵੇਦ ਦੇ ਪ੍ਰਿੰਸੀਪਲ ਹਰਪ੍ਰੀਤ ਸਿੰਘ, ਸੈੱਲ ਇੰਚਾਰਜ ਡਾ. ਅਨੁਪਮ ਸੱਭਰਵਾਲ ਤੇ ਵਰਿੰਦਰ ਕੌਰ ਕੈਂਪ ਦੇ ਸਫਲ ਆਯੋਜਨ ਤੇ ਸਮਰਥਨ ਲਈ ਮੌਜੂਦ ਸਨ। ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਜਿਥੇ ਪਿੰਡਾਂ ਵਿੱਚ ਲਾਏ ਜਾਂਦੇ ਇਸ ਪ੍ਰਕਾਰ ਦੇ ਮੈਡੀਕਲ ਕੈਂਪ ਪਿੰਡ ਵਾਲਿਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਦੇ ਹਨ, ਉਥੇ ਵਿਦਿਆਰਥੀ ਵਲੰਟੀਅਰਾਂ ਨੂੰ ਪ੍ਰੇਰਿਤ ਕਰਦੇ ਹਨ ਕਿ ਉਹ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਬਾਰੇ ਚੇਤੰਨ ਕਰਨ।