ਬਜ਼ੁਰਗਾਂ ਲਈ ਮੈਡੀਕਲ ਤੇ ਹੈਲਥ ਚੈੱਕਅਪ ਕੈਂਪ ਲਗਾਇਆ
ਬਜ਼ੁਰਗਾਂ ਲਈ ਸਿਹਤ ਸੰਭਾਲ ਸਬੰਧੀ ਮੈਡੀਕਲ ਤੇ ਹੈਲਥ ਚੈਕਅਪ ਦਾ ਕੈਂਪ ਲਗਾਇਆ
Publish Date: Mon, 16 Feb 2026 07:30 PM (IST)
Updated Date: Mon, 16 Feb 2026 07:33 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੇ ਸਨਮਾਨ, ਸਿਹਤ ਸੰਭਾਲ ਤੇ ਡਿਜੀਟਲ ਸਿੱਖਿਆ ਸਬੰਧੀ ਸੁਚੇਤ ਤੇ ਜਾਗਰੂਕ ਕਰਨ ਹਿੱਤ ਜ਼ਿਲ੍ਹਾ ਵਾਰ ਉਲੀਕੇ ਗਏ ਪ੍ਰੋਗਰਾਮ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਵਿਰਸਾ ਵਿਹਾਰ ਵਿਖੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬਜ਼ੁਰਗਾਂ ਲਈ ਸਿਹਤ ਸੰਭਾਲ ਸਬੰਧੀ ਮੈਡੀਕਲ ਤੇ ਹੈਲਥ ਚੈੱਕਅਪ ਦਾ ਇਕ ਕੈਂਪ ਲਗਾਇਆ ਗਿਆ। ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਦੇ ਦਿਸ਼ਾ ਨਿਰਦੇਸ਼ਾ ਹੇਠ ਉਲੀਕੇ ਇਸ ਕੈਂਪ ਵਿਚ ਅੱਖ, ਨੱਕ, ਕੰਨ, ਹੱਡੀਆਂ ਦੇ ਮਾਹਿਰ, ਚਮੜੀ ਰੋਗਾਂ ਦੇ ਮਾਹਿਰ ਤੇ ਟੀਬੀ ਦੇ ਇਲਾਜ ਨਾਲ ਸਬੰਧਤ ਮਾਹਿਰ ਡਾਕਟਰਾਂ ਵੱਲੋਂ ਬਜ਼ੁਰਗਾਂ ਦਾ ਚੈੱਕਅਪ ਕੀਤਾ ਗਿਆ। ਇਸ ਦੌਰਾਨ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ ਤੇ ਚੈਸਟ ਐਕਸ-ਰੇ ਵਿਸ਼ੇਸ਼ ਪੋਰਟੇਬਲ ਮਸ਼ੀਨ ਰਾਹੀਂ ਮੌਕੇ ’ਤੇ ਹੀ ਮੁਫ਼ਤ ਕੀਤੇ ਗਏ। ਇਸ ਕੈਂਪ ਵਿਚ ਹੀ ਯੋਗਾ ਦੇ ਮਾਹਿਰ ਬਜ਼ੁਰਗਾਂ ਨੂੰ ਯੋਗਾ ਰਾਹੀਂ ਕਿਵੇਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਹੈ ਬਾਰੇ ਜਾਣਕਾਰੀ ਵੀ ਦਿੱਤੀ ਗਈ। ਇਸ ਕੈਂਪ ਵਿਚ ਹੀ ਲੋੜਵੰਦਾਂ ਤੇ ਯੋਗ ਲਾਭਪਾਤਰੀਆਂ ਦੀ ਬੁਢਾਪਾ ਪੈਨਸ਼ਨ ਤੇ ਸੀਨੀਅਰ ਸਿਟੀਜ਼ਨ ਕਾਰਡ ਬਣਾਉਣ ਲਈ ਵੀ ਸੁਵਿਧਾ ਕੇਂਦਰ ਦੇ ਕਰਮਚਾਰੀ ਮੌਜੂਦ ਰਹੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਬਲਵਿੰਦਰਜੀਤ ਸਿੰਘ, ਸੀਡੀਪੀਓ ਨਤਾਸ਼ਾ ਸਾਗਰ, ਖੁਸ਼ਮੀਤ ਕੌਰ, ਰਾਜਵਿੰਦਰ ਕੌਰ, ਡਾ. ਅਮਨਜੋਤ ਕੌਰ, ਡਾ. ਅਮਨਦੀਪ ਸਿੰਘ, ਡਾ. ਮੀਨਾਕਸ਼ੀ, ਡਾ. ਨਵਪ੍ਰੀਤ ਕੌਰ, ਡਾ. ਅਮਨਦੀਪ ਰਿਆੜ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ, ਬੀਸੀਸੀ ਕੋਆਰਡੀਨੇਟਰ ਜਯੋਤੀ ਆਨੰਦ, ਫਾਰਮਾਸਿਸਟ ਜਸਵਿੰਦਰ ਸਿੰਘ, ਕਲਰਕ ਯੁਧਵੀਰ ਤੇ ਯਸ਼ਪਾਲ ਤੇ ਡਾਟਾ ਐਂਟਰੀ ਆਪ੍ਰੇਟਰ ਰੋਮਿਤ ਚਲੋਤਰਾ, ਪੋਸ਼ਨ ਕੋਆਰਡੀਨੇਟਰ ਮਨਜੀਤ ਕੌਰ, ਸੁਪਰਵਾਈਜ਼ਰ ਸਵਰਨ ਕੌਰ, ਕਮਲਜੀਤ ਕੌਰ, ਸਲਿੰਦਰ ਕੌਰ ਆਦਿ ਸ਼ਾਮਲ ਸਨ ।