- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਵਾਂ-ਧੀਆਂ ਸਤਿਕਾਰ ਯੋਜਨਾ,ਕਈ ਬੀਬੀਆਂ ਖੁਸ਼ ,ਕਈ ਨਾ-ਖੁਸ਼

ਹਰੀਸ਼ ਭੰਡਾਰੀ, ਪੰਜਾਬੀ ਜਾਗਰਣ, ਫਗਵਾੜਾ : ਮਾਵਾਂ ਧੀਆਂ ਸਤਿਕਾਰ ਯੋਜਨਾ ਨੂੰ ਲੈ ਕੇ ਪਿੰਡਾਂ ਦੀਆਂ ਬੀਬੀਆਂ ਨੂੰ ਜਿਸ ਦਿਨ ਦਾ ਇੰਤਜ਼ਾਰ ਸੀ, ਆਖਰ ਉਹ ਦਿਨ ਆ ਹੀ ਗਿਆ, ਪਰ ਜਿਨ੍ਹਾਂ ਔਰਤਾਂ ਦੇ ਖਾਤਿਆਂ ਵਿੱਚ ਰੁਪਏ ਆਏ, ਉਨ੍ਹਾਂ ਦੇ ਚਿਹਰਿਆਂ ’ਤੇ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਪਰ ਜਿਨ੍ਹਾਂ ਬੀਬੀਆਂ ਦੇ ਖਾਤਿਆਂ ’ਚ ਅਜੇ ਤੱਕ ਰੁਪਏ ਨਹੀਂ ਆਏ, ਉਹ ਮਾਯੂਸ ਨਜ਼ਰ ਆਈਆਂ। ਜ਼ਿਕਰਯੋਗ ਹੈ ਕਿ ਪਿੰਡਾਂ ਦੀਆਂ ਕਈ ਔਰਤਾਂ ਲੋੜੀਂਦੇ ਕਾਗਜ਼ਾਤ ਨਾ ਹੋਣ ਕਰ ਕੇ ਪੰਜਾਬ ਸਰਕਾਰ ਦੀ ਇਸ ਸੁਵਿਧਾ ਦਾ ਲਾਭ ਨਹੀਂ ਉਠਾ ਸਕੀਆਂ ਅਤੇ ਕਈਆਂ ਕੋਲ ਸਾਰੇ ਜ਼ਰੂਰੀ ਦਸਤਾਵੇਜ਼ ਹੋਣ ਦੇ ਬਾਵਜੂਦ ਸਹੀ ਗਾਈਡੈਂਸ ਨਾ ਮਿਲਣ ਕਰ ਕੇ ਉਹ ਸਰਕਾਰ ਦੇ ਇਸ ਉਪਰਾਲੇ ਤੋਂ ਵਾਂਝੀਆਂ ਰਹਿ ਗਈਆਂ।