ਮਾਤਾ ਭੱਦਰਕਾਲੀ ਜੀ ਦਾ ਮੂਰਤੀ ਸਥਾਪਨਾ ਦਿਵਸ ਸ਼ਰਧਾ ਨਾਲ ਮਨਾਇਆ
ਮਾਤਾ ਭੱਦਰਕਾਲੀ ਜੀ ਦਾ ਮੂਰਤੀ ਸਥਾਪਨਾ ਦਿਵਸ ਬਹੁਤ ਹੀ ਸ਼ਰਧਾ ਨਾਲ ਮਨਾਇਆ
Publish Date: Tue, 24 Feb 2026 09:50 PM (IST)
Updated Date: Tue, 24 Feb 2026 09:52 PM (IST)

--ਵੱਡੀ ਗਿਣਤੀ ਵਿਚ ਸੰਗਤਾਂ ਹੋਈਆਂ ਮਾਂ ਦੇ ਦਰਬਾਰ ਵਿਚ ਨਤਮਸਤਕ ਅਮਰੀਕ ਮੱਲ੍ਹੀ\ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਸ੍ਰੀ ਦੁਰਗਾ ਮੰਡਲ ਮੰਦਿਰ ਮਾਤਾ ਭੱਦਰਕਾਲੀ ਵੈੱਲਫੇਅਰ ਸੁਸਾਇਟੀ ਸ਼ੇਖੂਪੁਰ ਕਪੂਰਥਲਾ ਵੱਲੋਂ ਮਾਤਾ ਭੱਦਰਕਾਲੀ ਜੀ ਦਾ ਮੂਰਤੀ ਸਥਾਪਨਾ ਦਿਵਸ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਮੰਗਲਵਾਰ ਸਵੇਰ 6 ਤੋਂ 9 ਵਜੇ ਤੱਕ ਸ੍ਰੀ ਦੁਰਗਾ ਸਤੁਤੀ ਪਾਠ ਕਰਵਾਏ ਗਏ, ਇਸ ਦੌਰਾਨ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਵਿਧੀਵਤ ਪੂਜਾ ਅਰਚਨਾ ਕਰਵਾ ਕੇ ਪਾਠ ਦਾ ਆਰੰਭ ਕਰਵਾਇਆ ਗਿਆ, ਜਿਸ ਵਿਚ ਮੰਦਿਰ ਦੀ ਭਜਨ ਮੰਡਲੀ ਤੇ ਭਗਤਜਨਾਂ ਨੇ ਪੂਰੀ ਆਸਥਾ ਤੇ ਨਿਸ਼ਠਾ ਨਾਲ ਪਾਠ ਪੜ੍ਹਿਆ। ਇਸ ਦੌਰਾਨ ਭਗਤਜਨਾਂ ਨੇ ਸੁੱਖ ਸ਼ਾਂਤੀ ਲਈ ਮਾਤਾ ਭੱਦਰਕਾਲੀ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ, ਇਸਦੇ ਉਪਰੰਤ ਮੰਦਰ ਵਿਖੇ ਹਵਨ ਯੱਗ ਕਰਵਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਭਗਤਾਂ ਨੇ ਇਕੱਤਰ ਹੋ ਕੇ ਅਹੂਤੀ ਪਾ ਕੇ ਮਹਾਂਮਾਈ ਅੱਗੇ ਪ੍ਰਾਥਨਾ ਕੀਤੀ। ਪਾਠ ਤੋਂ ਬਾਅਦ ਮਾਤਾ ਰਾਣੀ ਦੀਆ ਭੇਟਾਂ ਨਾਲ ਆਈ ਸੰਗਤ ਨੂੰ ਮੰਤਰ ਮੁਗਧ ਕੀਤਾ ਗਿਆ। ਮੰਦਿਰ ਕਮੇਟੀ ਦੇ ਪ੍ਰਧਾਨ ਪਰਸ਼ੋਤਮ ਪਾਸੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਰਾਣੀ ਦੀ ਮੂਰਤੀ ਸਥਾਪਨਾ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ। ਲੰਗਰ ਦੀ ਸੇਵਾ ਬਲਵਿੰਦਰ ਸ਼ਰਮਾ, ਪਰਵੀਨ ਸ਼ਰਮਾ, ਜਤਿਨ ਸ਼ਰਮਾ, ਸਾਹਿਲ ਕਾਲੀਆ, ਮਨਜੋਤ ਸਿੰਘ, ਮੋਹਿਤ ਕਾਲੀਆ, ਨਵੀਨ ਸ਼ਰਮਾ, ਅਜੇ ਸ਼ਰਮਾ, ਰੋਹਿਤ ਕਾਲੀਆ, ਰਿੱਕੀ ਕਾਲੀਆ, ਕੇਸ਼ਵ ਸ਼ਰਮਾ, ਅਰਪਿਤ ਸ਼ਰਮਾ, ਕਾਰਤਿਕ ਸ਼ਰਮਾ, ਗਿਰਧਰ ਸ਼ਰਮਾ, ਵੰਸ਼ ਬਾਵਾ ਨੇ ਨਿਭਾਈ। ਇਸ ਮੌਕੇ ਤੇ ਚੇਅਰਮੈਨ ਰਾਧੇ ਸ਼ਾਮ, ਭੁਪਿੰਦਰ ਆਨੰਦ ਵਾਈਸ ਚੇਅਰਮੈਨ, ਪਰਸ਼ੋਤਮ ਪਾਸੀ ਪ੍ਰਧਾਨ, ਤਰੁਣ ਬਹਿਲ ਸੀਨੀਅਰ ਵਾਈਸ ਪ੍ਰਧਾਨ, ਨਰੇਸ਼ ਵਾਈਸ ਪ੍ਰਧਾਨ, ਅਭਿਸ਼ੇਕ ਅਨੰਦ ਜਰਨਲ ਸਕੱਤਰ, ਮੀਡੀਆ ਇੰਚਾਰਜ ਸੋਨੂੰ ਪੰਡਿਤ, ਪਰਮੋਦ ਕਾਲੀਆ ਸਕੱਤਰ, ਸੰਜੀਵ ਬਾਵਾ ਜੁਆਇੰਟ ਸਕੱਤਰ, ਮਨੂੰ ਪਰਾਸ਼ਰ ਕੈਸ਼ੀਅਰ, ਕਮਲ ਬਾਵਾ ਕੈਸ਼ੀਅਰ, ਮੋਹਿਤ ਅਨੰਦ, ਪੰਡਿਤ ਰਵਿੰਦਰ ਕੁਮਾਰ, ਪੰਡਿਤ ਦਿਨੇਸ਼ ਕੁਮਾਰ ਦੇ ਇਲਾਵਾ ਵੱਡੀ ਗਿਣਤੀ ਵਿਚ ਭਗਤਜਨ ਹਾਜ਼ਰ ਸਨ।