ਕਾਂਗਰਸ ਵੱਲੋਂ ਕਪੂਰਥਲਾ ’ਚ ਵਿਸ਼ਾਲ ਰੋਸ ਪ੍ਰਦਰਸ਼ਨ ਪਰਮਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ਵਿੱਚ ਕਾਂਗਰਸ ਵੱਲੋਂ ਕਪੂਰਥਲਾ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ
Publish Date: Thu, 15 Oct 2026 07:35 PM (IST)
Updated Date: Thu, 15 Oct 2026 07:36 PM (IST)
ਏਕਤਾ ਭਵਨ ਤੋਂ ਝੋਟੇ ਸ਼ਾਹ ਚੌਕ ਤੱਕ ਕੱਢਿਆ ਰੋਸ ਮਾਰਚ, ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਮਾਨਸਾ ਵਿਖੇ ਪਿਛਲੇ ਦਿਨੀਂ ਪਰਮਿੰਦਰ ਸਿੰਘ ਝੋਟੇ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦੇ ਵਿਰੋਧ ਵਿੱਚ ਅੱਜ ਪੰਜਾਬ ਬੰਦ ਦੇ ਸਮਰਥਨ ਵਿੱਚ ਕਾਂਗਰਸ ਪਾਰਟੀ ਵੱਲੋਂ ਰਾਣਾ ਗੁਰਜੀਤ ਸਿੰਘ, ਵਿਧਾਇਕ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਏਕਤਾ ਭਵਨ ਤੋਂ ਝੋਟੇ ਸ਼ਾਹ ਚੌਕ ਤੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਕਾਂਗਰਸੀ ਆਗੂਆਂ, ਵਰਕਰਾਂ ਤੇ ਸਮਰਥਕਾਂ ਨੇ ਪੰਜਾਬ ਵਿੱਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਤੇ ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਨਾਅਰੇ ਲਗਾਏ ਗਏ। ਰੋਸ ਮਾਰਚ ਦੇ ਅੰਤ ਵਿੱਚ ਝੋਟੇ ਸ਼ਾਹ ਚੌਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਪਰਮਿੰਦਰ ਸਿੰਘ ਝੋਟੇ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਹਾਜ਼ਰ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਪ੍ਰਣ ਲਿਆ ਕਿ ਉਹ ਪਰਮਿੰਦਰ ਸਿੰਘ ਝੋਟੇ ਦੀ ਸੋਚ ’ਤੇ ਚੱਲਦਿਆਂ ਨਸ਼ਿਆਂ ਵਿਰੁੱਧ ਆਪਣੀ ਲੜਾਈ ਹੋਰ ਮਜ਼ਬੂਤੀ ਨਾਲ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਝੋਟੇ ਦੀ ਮੌਤ ਵਿਅਰਥ ਨਹੀਂ ਜਾਣ ਦਿੱਤੀ ਜਾਵੇਗੀ ਤੇ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਕਾਂਗਰਸ ਪਾਰਟੀ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰ ਨੂੰ ਜਵਾਬਦੇਹ ਬਣਾਉਂਦੀ ਰਹੇਗੀ। ਉਨ੍ਹਾਂ ਨੇ ਇਸ ਘਟਨਾ ਦੀ ਨਿਰਪੱਖ ਜਾਂਚ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ। ਇਸ ਮੌਕੇ ਦੀਪਕ ਸਲਵਾਨ, ਸ਼ਹਿਰੀ ਪ੍ਰਧਾਨ; ਮਨਿੰਦਰਪਾਲ ਸਿੰਘ ਮੰਨਾ, ਦਿਹਾਤੀ ਪ੍ਰਧਾਨ; ਨਵਜੋਤ ਸਿੰਘ ਮਾਹਲ, ਯੂਥ ਪ੍ਰਧਾਨ; ਅਨਮੋਲ ਸ਼ਰਮਾ, ਉਪ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ; ਚਰਨਜੀਤ ਹੰਸ, ਚੇਅਰਮੈਨ ਜ਼ਿਲ੍ਹਾ ਐੱਸਸੀ ਸੈੱਲ ਕਪੂਰਥਲਾ; ਅਮਰਦੀਪ ਤੇਜੀ, ਬਲਾਕ ਚੇਅਰਮੈਨ ਐੱਸਸੀ ਸੈੱਲ; ਮਲਕੀਤ ਸਿੰਘ ਈਟੀਓ, ਉਪ ਚੇਅਰਮੈਨ; ਜਸਵੰਤ ਸਿੰਘ ਲਾਡੀ; ਹਰਜਿੰਦਰ ਸਿੰਘ ਕੋਟ, ਮੈਂਬਰ ਜ਼ਿਲ੍ਹਾ ਪ੍ਰੀਸ਼ਦ; ਅਵਤਾਰ ਸਿੰਘ ਤਾਰੀ; ਬਲਵੰਤ ਸਿੰਘ ਕੋਟ; ਸੁੱਖਵਿੰਦਰ ਚਾਹਲ; ਵੇਦ ਪ੍ਰਕਾਸ਼ ਆਲਮਗੀਰ; ਗੁਰਪ੍ਰੀਤ ਗੋਪੀ ਆਲਮਗੀਰ; ਪਿਆਰਾ ਸਿੰਘ ਮਾਧੋਪੁਰ; ਅਵਤਾਰ ਸਿੰਘ ਮਾਧੋਪੁਰ; ਕੁਲਵੰਤ ਸਿੰਘ ਸਰਪੰਚ; ਗੁਰਪ੍ਰੀਤ ਆਰਿਆਂਵਾਲ; ਹਰਦੇਵ ਸਿੰਘ ਜੋਗਾ ਆਲਮਗੀਰ; ਗੁਰਬਚਨ ਲਾਲੀ; ਦਲਜੀਤ ਸਿੰਘ ਖਾਨੋਵਾਲ; ਮੱਖਣ ਸਿੰਘ ਲੱਖਣ ਖੁਰਦ; ਅਮਰਜੀਤ; ਜਤਿੰਦਰ ਸਿੰਘ ਸੋਢੀ ਡੇਰੇ ਲੱਖਣ ਕਲਾਂ; ਲਕਸ਼ਮਣ ਦਾਸ ਝੱਲ ਠੀਕਰੀਵਾਲ; ਇੰਦਰਜੀਤ ਸਿੰਘ ਨਵਾਂ ਪਿੰਡ ਭੱਠੇ; ਸ਼ਸ਼ੀ ਪਾਲ ਵਡਾਲਾ ਕਲਾਂ; ਸਤਨਾਮ ਸਿੰਘ ਵਡਾਲਾ; ਕੁਲਦੀਪ ਸਿੰਘ ਨਵਾਂ ਪਿੰਡ; ਹਰਜੀਤ ਸਿੰਘ ਕਾਕਾ, ਪ੍ਰਧਾਨ ਜ਼ਿਲ੍ਹਾ ਓ.ਬੀ.ਸੀ. ਸੈੱਲ; ਮਨਜਿੰਦਰ ਸਾਹੀ; ਰਾਜਬੀਰ ਬਾਵਾ; ਬਲਵੀਰ ਡੀ.ਸੀ.; ਸ਼ਿੰਦਾ ਵਾਲੀਆਂ; ਡਾ. ਰਾਜੀਵ ਧੀਰ; ਦੇਸ ਰਾਜ ਐਮ.ਸੀ.; ਸਤੀਸ਼ ਕੁਮਾਰ; ਵਿਨੋਦ ਸੂਦ, ਸਾਬਕਾ ਡਿਪਟੀ ਮੇਅਰ; ਰਵੀ ਜੋਸ਼ੀ; ਨਵਜੋਤ ਸਿੰਘ ਵਾਲੀਆਂ; ਕੀਕੀ ਵਾਲੀਆਂ; ਨਰੈਣ ਵਸ਼ਿਸ਼ਟ; ਤਰਸੇਮ ਲਾਲ ਐੱਮਸੀ; ਸੰਦੀਪ ਸਿੰਘ, ਸਾਬਕਾ ਐੱਮਸੀ; ਰਾਜਿੰਦਰ ਸਿੰਘ ਪਾਲਾ; ਬਲਜੀਤ ਸਿੰਘ ਕਾਲਾ; ਪਵਨਦੀਪ ਲੱਕੀ; ਹਰਪ੍ਰੀਤ ਸਿੰਘ; ਰਾਜ ਕੁਮਾਰ ਰਾਜੂ; ਬਲਵਿੰਦਰ ਬਿੱਟੂ; ਜਤਿੰਦਰ ਕਪੂਰ; ਬਿੱਟੀ ਮੰਚਨਦਾ; ਸਤਵਿੰਦਰ ਸਿੰਘ ਸਾਬੀ; ਸਰਬਜੀਤ ਸਾਬੀ ਲੰਕੇਸ਼; ਚਰਨਜੀਤ ਸ਼ਰਮਾ; ਮੁਕੇਸ਼ ਸ਼ਰਮਾ; ਧੀਰਜ ਭੱਟੀ; ਪ੍ਰੇਮ ਅਟਵਾਲ; ਗੁਰਪਾਲ ਬਿੱਲਾ; ਕੇਹਰ ਸਿੰਘ; ਠਾਕੁਰ ਦਾਸ; ਅਮਨਦੀਪ ਜੱਗਾ; ਤਜਿੰਦਰ ਭੰਡਾਰੀ; ਹਰਸਿਮਰਨਜੀਤ ਪ੍ਰਿੰਸ; ਚਰਨਜੀਤ ਹੰਸ ਐਮ.ਸੀ.; ਯਸ਼ਪ੍ਰੀਤ ਸਿੰਘ; ਜਗਦੀਸ਼ ਜੱਗੀ; ਗੁਰਸ਼ਰਨ ਸਿੰਘ; ਕੁਲਦੀਪ ਲਾਹੌਰੀਆ; ਕੁਲਦੀਪ ਸਿੰਘ ਐੱਮਸੀ; ਕਲੱਲੂ ਵਾਲੀਆਂ; ਅਸ਼ਵਨੀ ਰਾਜਪੂਤ; ਰਾਜੀਵ ਸ਼ਰਮਾ ਰਾਜਾ; ਮਿੰਟੂ ਕੁਮਾਰ, ਜਨਰਲ ਸਕੱਤਰ; ਰਾਕੇਸ਼ ਕੁਮਾਰ, ਯੂਥ ਕਾਂਗਰਸ; ਨਿਤਿਨ ਅੱਗਰਵਾਲ; ਸੰਤੋਖ ਸਿੰਘ; ਅਸ਼ੋਕ ਪਾਸੀ, ਸਾਬਕਾ ਇੰਪਰੂਵਮੈਂਟ ਟਰੱਸਟ ਮੈਂਬਰ; ਰਜਤ ਮਰਵਾਹਾ; ਨਿਸ਼ਾਂਤ ਕੌੜਾ, ਜਨਰਲ ਸਕੱਤਰ; ਇੰਦਰਜੀਤ ਲਾਹੌਰੀਆ; ਪ੍ਰਦੀਪ ਵਾਲੀਆਂ; ਬੰਟੀ ਵਾਲੀਆ; ਨਿਤਿਨ ਰਾਜਪੂਤ; ਰਮੇਸ਼ ਕਾਕਾ, ਮਨਮੋਹਨ ਬਾਜਵਾ, ਲਾਭ ਚੰਦ ਥਿਗਲੀ; ਫਕੀਰ ਸਿੰਘ ਭਾਨੋ ਲੰਗਾ; ਜਸਪਾਲ ਸਿੰਘ ਪ੍ਰੀਤ ਨਗਰ; ਤਜਿੰਦਰ ਸਿੰਘ ਤੇਜੀ; ਮੋਨੂੰ ਬਾਜਵਾ, ਬਖਸ਼ੀਸ਼ ਸਿੰਘ ਸਰਪੰਚ ਬਰਿੰਦਪੁਰ, ਜਗਤਾਰ ਸਿੰਘ ਭਾਣੋ ਲੰਗਾ, ਜਯੋਤੀ ਸਰਪੰਚ ਦਬੁਰਜੀ, ਹੀਰਾ ਸਿੰਘ ਖੂਖਰੈਣ, ਭਜਨ ਸਿੰਘ ਭਲਾਈਪੁਰ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।