ਫਾਈਟਰ ਸਪੋਰਟਸ ਜ਼ੋਨ ਦੇ ਖਿਡਾਰੀਆਂ ਕੀਤਾ ਸ਼ਾਨਦਾਰ ਪ੍ਰਦਰਸ਼ਨ : ਵਾਲੀਆ
ਫਾਈਟਰ ਸਪੋਰਟਸ ਜ਼ੋਨ ਦੇ ਮਾਰਸ਼ਲ ਆਰਟਸ ਖਿਡਾਰੀਆਂ ਨੇ ਸੈਮੀਨਾਰ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ : ਵਾਲੀਆ
Publish Date: Fri, 20 Feb 2026 07:34 PM (IST)
Updated Date: Fri, 20 Feb 2026 07:36 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕਪੂਰਥਲਾ : ਆਲ ਇੰਡੀਆ ਮਾਰਸ਼ਲ ਆਰਟਸ ਸੈਮੀਨਾਰ 2026 ਦਾ ਆਯੋਜਨ ਵਿਸ਼ਵ ਸਪੋਰਟਸ ਮਾਰਸ਼ਲ ਆਰਟਸ ਕੌਂਸਲ ਵੱਲੋਂ ਮਸੂਰੀ, ਉੱਤਰਾਖੰਡ ਵਿਚ ਕੀਤਾ ਗਿਆ। ਫਾਈਟਰ ਸਪੋਰਟਸ ਜ਼ੋਨ, ਕਪੂਰਥਲਾ (ਪੰਜਾਬ) ਦੇ ਮਾਰਸ਼ਲ ਆਰਟਸ ਖਿਡਾਰੀਆਂ ਨੇ ਕੋਚ ਸੁਖਦੀਪ ਸਿੰਘ ਦੀ ਅਗਵਾਈ ਹੇਠ ਇਸ ਸੈਮੀਨਾਰ ਵਿਚ ਹਿੱਸਾ ਲਿਆ। ਯੁਵਾ ਖੇਡ ਭਲਾਈ ਬੋਰਡ ਦੇ ਚੇਅਰਮੈਨ ਰਾਜੀਵ ਵਾਲੀਆ ਨੇ ਇਸ ਸੈਮੀਨਾਰ ਵਿਚ ਸ਼ਿਰਕਤ ਕੀਤੀ। ਮਾਰਸ਼ਲ ਆਰਟਸ ਖਿਡਾਰੀਆਂ ਨੇ ਤਕਨੀਕੀ ਡਾਇਰੈਕਟਰ ਸੋਮ ਕੁਮਾਰ ਦੀ ਅਗਵਾਈ ਹੇਠ ਸਿਖਲਾਈ ਲਈ ਤੇ ਮਾਰਸ਼ਲ ਆਰਟਸ ਦੀਆਂ ਨਵੀਆਂ ਬਾਰੀਕੀਆਂ ਤੋਂ ਜਾਣੂ ਹੋਏ। ਸੈਮੀਨਾਰ ਵਿਚ ਸੋਮ ਕੁਮਾਰ ਨੇ ਖਿਡਾਰੀਆਂ ਨੂੰ ਮਾਰਸ਼ਲ ਆਰਟਸ ਵਿਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਤੇ ਮਾਰਸ਼ਲ ਆਰਟਸ ਵਿਚ ਸ਼ਾਮਲ ਹੋਣ ਲਈ ਕੁਝ ਦਿਸ਼ਾ-ਨਿਰਦੇਸ਼ ਵੀ ਦਿੱਤੇ। ਯੂਥ ਸਪੋਰਟਸ ਵੈੱਲਫੇਅਰ ਬੋਰਡ ਦੇ ਪ੍ਰਧਾਨ ਰਾਜੀਵ ਵਾਲੀਆ ਨੇ ਕਿਹਾ ਕਿ ਫਾਈਟਰ ਸਪੋਰਟਸ ਜ਼ੋਨ ਦੇ ਖਿਡਾਰੀਆਂ ਮਨਰਾਜ ਸਿੰਘ ਲਾਲੀ, ਮਨਦੀਪ ਸਿੰਘ, ਗੁਰੂਨੂਰ ਸਿੰਘ, ਰੇਹਾਨ ਵਾਲੀਆ, ਸਰਬਜੋਤ ਸਿੰਘ ਲਾਲੀ, ਸਿਮਰਜੀਤ ਸਿੰਘ, ਅਲੀ ਅਹਿਮਦ, ਸੁਰਜੀਤ ਸਿੰਘ, ਵਿਕਰਮ ਸ਼ਰਮਾ, ਗੁਰਿੰਦਰ ਭੋਗਲ ਨੇ ਇਸ ਸੈਮੀਨਾਰ ਵਿਚ ਹਿੱਸਾ ਲਿਆ ਤੇ ਵਧੀਆ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਖਿਡਾਰੀਆਂ ਨੇ ਕੋਚ ਸੁਖਦੀਪ ਸਿੰਘ ਦੀ ਅਗਵਾਈ ਹੇਠ ਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਨਸ਼ਾ ਨਾ ਸਿਰਫ਼ ਨੌਜਵਾਨਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਬਲਕਿ ਉਨ੍ਹਾਂ ਦੇ ਭਵਿੱਖ ਤੇ ਪਰਿਵਾਰ ਨੂੰ ਵੀ ਹਨੇਰੇ ਵੱਲ ਲੈ ਜਾਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਸਿਹਤਮੰਦ ਤੇ ਸਫਲ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਤਕਨੀਕੀ ਡਾਇਰੈਕਟਰ ਸੋਮ ਕੁਮਾਰ ਨੇ ਸੈਮੀਨਾਰ ਵਿਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਸਰਟੀਫਿਕੇਟ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।