ਟੀਬੀ ਦਾ ਸਮੇਂ ’ਤੇ ਇਲਾਜ ਸੰਭਵ : ਡਾ. ਮੋਦੀ
24 ਮਾਰਚ – ਨੈਸ਼ਨਲ ਟੀਬੀ. ਅਵੇਅਰਨੈੱਸ ਡੇ ਮੌਕੇ ਵਿਸ਼ੇਸ਼
Publish Date: Tue, 24 Mar 2026 10:05 PM (IST)
Updated Date: Tue, 24 Mar 2026 10:07 PM (IST)
ਲਾਪਰਵਾਹੀ ਸਾਬਤ ਹੋ ਸਕਦੀ ਹੈ ਘਾਤਕ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਨੈਸ਼ਨਲ ਟੀਬੀ ਅਵੇਅਰਨੈੱਸ ਡੇਅ ਦੇ ਮੌਕੇ ‘ਤੇ ਦਮਾ, ਸਾਹ ਤੇ ਐਲਰਜੀ ਦੇ ਮਾਹਰ ਡਾ. ਦੀਪਕ ਮੋਦੀ ਨੇ ਲੋਕਾਂ ਨੂੰ ਟੀਬੀ ਵਰਗੀ ਗੰਭੀਰ ਬੀਮਾਰੀ ਬਾਰੇ ਜਾਗਰੂਕ ਕੀਤ। ਉਨ੍ਹਾਂ ਕਿਹਾ ਕਿ ਟੀਬੀ ਇਕ ਛੂਤ ਦੀ ਬੀਮਾਰੀ ਹੈ, ਜੋ ਮੁੱਖ ਤੌਰ ‘ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਖੰਘ, ਬੁਖ਼ਾਰ, ਵਜ਼ਨ ਘਟਣਾ ਤੇ ਰਾਤ ਨੂੰ ਪਸੀਨਾ ਆਉਣਾ ਇਸ ਦੇ ਆਮ ਲੱਛਣ ਹਨ। ਡਾ. ਮੋਦੀ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਲਗਾਤਾਰ ਦੋ ਹਫ਼ਤੇ ਤੋਂ ਵੱਧ ਖੰਘ ਰਹੇ, ਤਾਂ ਉਸ ਨੂੰ ਤੁਰੰਤ ਟੈਸਟ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਟੀਬੀ ਦਾ ਇਲਾਜ ਮੁਫ਼ਤ ਦਿੱਤਾ ਜਾਂਦਾ ਹੈ ਤੇ ਪੂਰਾ ਕੋਰਸ ਕਰਨ ਨਾਲ ਇਹ ਬੀਮਾਰੀ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਟੀਬੀ ਤੋਂ ਬਚਾਅ ਲਈ ਸਾਫ਼-ਸੁਥਰਾ ਵਾਤਾਵਰਣ, ਪੌਸ਼ਟਿਕ ਖੁਰਾਕ ਤੇ ਭੀੜ ਵਾਲੀਆਂ ਥਾਵਾਂ ‘ਤੇ ਸਾਵਧਾਨੀ ਵਰਤਣਾ ਬਹੁਤ ਜ਼ਰੂਰੀ ਹੈ। ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਨੂੰ ਢੱਕਣਾ ਤੇ ਮਾਸਕ ਦੀ ਵਰਤੋਂ ਵੀ ਇਸ ਬੀਮਾਰੀ ਨੂੰ ਫੈਲਣ ਤੋਂ ਰੋਕ ਸਕਦੀ ਹੈ। ਅਖੀਰ ’ਚ ਡਾ. ਦੀਪਕ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਟੀਬੀ ਬਾਰੇ ਕਿਸੇ ਵੀ ਤਰ੍ਹਾਂ ਦੀ ਸ਼ਰਮ ਜਾਂ ਡਰ ਨਾ ਰੱਖਣ ਤੇ ਸਮੇਂ ’ਤੇ ਇਲਾਜ ਕਰਵਾ ਕੇ ਆਪਣੀ ਤੇ ਹੋਰਨਾਂ ਦੀ ਸਿਹਤ ਦੀ ਰੱਖਿਆ ਕਰਨ।