ਮਨ ਕੀ ਬਾਤ ਦਿੰਦੀ ਹੈ ਰਾਸ਼ਟਰ ਨਿਰਮਾਣ ਦਾ ਸੰਦੇਸ਼ : ਖੋਜੇਵਾਲ ਮਨ ਕੀ ਬਾਤ ਰਾਸ਼ਟਰ ਨਿਰਮਾਣ ਦਾ ਸੰਦੇਸ਼ ਦਿੰਦੀ ਹੈ, ਵਿਕਸਤ ਭਾਰਤ ਵਿੱਚ ਜਨਤਕ ਭਾਗੀਦਾਰੀ ਸਭ ਤੋਂ ਵੱਡੀ ਤਾਕਤ ਹੈ : ਖੋਜੇਵਾਲ
Publish Date: Sun, 25 Oct 2026 09:38 PM (IST)
Updated Date: Sun, 25 Oct 2026 09:40 PM (IST)
ਭਾਜਪਾ ਨੇਤਾ ਖੋਜੇਵਾਲ ਨੇ ਭਾਜਪਾ ਵਰਕਰਾਂ ਨਾਲ ਸੁਣਿਆ ਪ੍ਰੋਗਰਾਮ ਪ੍ਰਧਾਨ ਮੰਤਰੀ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਦੀ ਕੀਤੀ ਅਪੀਲ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦਾ 139ਵਾਂ ਐਪੀਸੋਡ ਐਤਵਾਰ 25 ਅਕਤੂਬਰ ਨੂੰ ਪ੍ਰਸਾਰਿਤ ਹੋਇਆ ਤੇ ਇਸਨੂੰ ਦੇਸ਼ ਭਰ ਦੇ ਭਾਜਪਾ ਨੇਤਾਵਾਂ ਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸੁਣਿਆ। ਇਸ ਤਹਿਤ ਵਿਰਾਸਤੀ ਸ਼ਹਿਰ ਵਿੱਚ ਭਾਜਪਾ ਮੰਡਲ ਸਦਰ ਦੋਨਾ ਦੇ ਪ੍ਰਧਾਨ ਸਰਬਜੀਤ ਸਿੰਘ ਦਿਓਲ ਦੀ ਅਗਵਾਈ ਵਿੱਚ, ਭਾਜਪਾ ਆਗੂਆਂ ਨੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੇ ਫਾਰਮ ਹਾਊਸ ਪਿੰਡ ਖੋਜੇਵਾਲ ਵਿਖੇ ਪ੍ਰੋਗਰਾਮ ਸੁਣਿਆ। ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਨੇ ਮਨ ਕੀ ਬਾਤ ਪ੍ਰੋਗਰਾਮ ਨੂੰ ਬਹੁਤ ਪ੍ਰੇਰਨਾਦਾਇਕ ਦੱਸਿਆ। ਉਨ੍ਹਾਂ ਵਰਕਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਦੇਸ਼ ਨੂੰ ਹਰ ਘਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਉਨ੍ਹਾਂ ਅਗਲੀ ਪੀੜ੍ਹੀ ਨੂੰ ਸਿੱਖਿਅਤ ਕਰਨ ਤੇ ਦੀਦੀਆਂ ਨੂੰ ਲੱਖਪਤੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਨ ਕੀ ਬਾਤ ਦੇ ਇਸ ਐਡੀਸ਼ਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਦੀਆਂ ਦੀ ਸਫਾਈ ਦੀ ਮਹੱਤਤਾ, ਖਾਦੀ ਦੀ ਵਧ ਰਹੀ ਪ੍ਰਸਿੱਧੀ ਤੇ ਇਸਦੇ ਲਾਭ ਉਨ੍ਹਾਂ ਲੋਕਾਂ ਤੱਕ ਪਹੁੰਚਾਉਣ ’ਤੇ ਜ਼ੋਰ ਦਿੱਤਾ, ਜਿਨ੍ਹਾਂ ਦੇ ਹੁਨਰ ਖਾਦੀ ਬਣਾਉਣ ਲਈ ਜ਼ਿੰਮੇਵਾਰ ਹਨ। ਇੱਕ ਆਤਮਨਿਰਭਰ ਭਾਰਤ ਸਿਰਫ਼ ਸਥਾਨਕ ਕਾਰੀਗਰਾਂ ਦੁਆਰਾ ਬਣਾਏ ਗਏ ਉਤਪਾਦਾਂ ਨੂੰ ਤਰਜੀਹ ਦੇ ਕੇ ਤੇ ਉਤਸ਼ਾਹਿਤ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਖੋਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੇਡੀਓ ਪ੍ਰੋਗਰਾਮ, ਮਨ ਕੀ ਬਾਤ ਸਿਰਫ਼ ਇੱਕ ਪ੍ਰਸਾਰਣ ਤੋਂ ਵੱਧ ਕੇ ਦੇਸ਼ ਵਿੱਚ ਇੱਕ ਵੱਡਾ ਜਨ ਅੰਦੋਲਨ ਬਣ ਗਿਆ ਹੈ। ਖੋਜੇਵਾਲ ਨੇ ਅੱਗੇ ਕਿਹਾ ਕਿ ਭਾਵੇਂ ਇਹ ਸਿੱਖਿਆ ਹੋਵੇ ਜਾਂ ਸੱਭਿਆਚਾਰ, ਭਾਵੇਂ ਇਹ ਇਸਦੀ ਸੰਭਾਲ ਹੋਵੇ ਜਾਂ ਇਸਦਾ ਪ੍ਰਸਾਰ, ਇਹ ਭਾਰਤ ਦੀ ਪ੍ਰਾਚੀਨ ਪਰੰਪਰਾ ਰਹੀ ਹੈ। ਅੱਜ ਦੇਸ਼ ਇਸ ਦਿਸ਼ਾ ਵਿੱਚ ਜੋ ਕੰਮ ਕਰ ਰਿਹਾ ਹੈ, ਉਹ ਸੱਚਮੁੱਚ ਸ਼ਲਾਘਾਯੋਗ ਹੈ। ਭਾਵੇਂ ਇਹ ਰਾਸ਼ਟਰੀ ਸਿੱਖਿਆ ਨੀਤੀ ਹੋਵੇ ਜਾਂ ਖੇਤਰੀ ਭਾਸ਼ਾਵਾਂ ਵਿੱਚ ਪੜ੍ਹਾਈ ਦਾ ਬਦਲ, ਜਾਂ ਸਿੱਖਿਆ ਵਿੱਚ ਤਕਨਾਲੋਜੀ ਦਾ ਏਕੀਕਰਨ, ਤੁਸੀਂ ਅਜਿਹੇ ਬਹੁਤ ਸਾਰੇ ਯਤਨ ਜ਼ਰੂਰ ਦੇਖੇ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਵਿਕਾਸ ਤੇ ਤਰੱਕੀ ਦੇ ਰਾਹ ’ਤੇ ਲਗਾਤਾਰ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਰੇਡੀਓ ਪ੍ਰੋਗਰਾਮ ਮਨ ਕੀ ਬਾਤ, ਸਿਰਫ਼ ਸੰਚਾਰ ਦਾ ਮਾਧਿਅਮ ਨਹੀਂ ਹੈ, ਸਗੋਂ ਇੱਕ ਜਨ ਅੰਦੋਲਨ ਬਣ ਗਿਆ ਹੈ, ਜੋ ਦੇਸ਼ ਵਾਸੀਆਂ ਨੂੰ ਰਾਸ਼ਟਰ ਨਿਰਮਾਣ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਦਾ ਹੈ। ਇਸ ਮੌਕੇ ਕਪੂਰ ਚੰਦ ਥਾਪਰ, ਕਪਿਲ ਧੀਰ, ਪਵਨ ਧੀਰ, ਕਮਲ ਪ੍ਰਭਾਕਰ, ਡਾ. ਨਰੇਸ਼ ਮਹਾਜਨ, ਦਵਿੰਦਰ ਧੀਰ, ਰਣਜੀਤ ਸਿੰਘ ਰਾਣਾ, ਮਨਮੋਹਨ ਸ਼ਰਮਾ, ਰਾਜ ਕੁਮਾਰ, ਸੁਭਾਸ਼ ਸ਼ਰਮਾ, ਸੁਨੀਲ ਸ਼ਰਮਾ, ਰਾਜੇਸ਼ ਪਾਸੀ, ਤੀਰਥ ਸਿੰਘ ਲੰਬੜਦਾਰ, ਰਾਜ ਕੁਮਾਰ, ਡਾ. ਅਮਰ ਨਾਥ, ਮਨਕੀਰਤ ਕੁਮਾਰ ਸਿੰਘ, ਸਰਵਣ ਸਿੰਘ, ਮਨਕਿਰਤ ਸਿੰਘ, ਪਵਨ ਕੁਮਾਰ ਜੋਸ਼ੀ, ਪ੍ਰਦੀਪ ਕੌਸ਼ਲ, ਪ੍ਰਦੀਪ ਸੂਦ, ਸੁਨੀਲ ਅਰੋੜਾ, ਲੱਕੀ ਤੇਜੀ ਸਰਪੰਚ, ਬਲਵੰਤ ਸਿੰਘ ਬੂਟਾ, ਰਾਜ ਕੁਮਾਰ ਬੂਟਾ, ਵਿਜੇ ਕੁਮਾਰ ਆਦਿ ਹਾਜ਼ਰ ਸਨ।