ਵਿਦੇਸ਼ ਭੇਜਣ ਦੇ ਨਾਂ ’ਤੇ 16 ਲੱਖ ਠੱਗਣ ਦੇ ਮਾਮਲੇ ’ਚ ਲੋੜੀਂਦਾ ਅੜਿੱਕੇ ਵਿਦੇਸ਼ ਭੇਜਣ ਦੇ ਨਾਂਅ ਤੇ 16 ਲੱਖ ਦੀ ਠੱਗੀ ਮਾਮਲੇ ਵਿਚ ਲੋੜੀਂਦਾ ਵਿਅਕਤੀ 4 ਸਾਲਾਂ ਬਾਅਦ ਪੁਲਿਸ ਅੜਿੱਕੇ
Publish Date: Wed, 02 Sep 2026 09:00 PM (IST)
Updated Date: Thu, 03 Sep 2026 04:07 AM (IST)
ਕੈਪਸ਼ਨ: 2ਕੇਪੀਟੀ36 16 ਲੱਖ ਦੀ ਠੱਗੀ ਦੇ ਮਾਮਲੇ ਵਿਚ ਚਾਰ ਸਾਲਾਂ ਤੋਂ ਕਪੂਰਥਲਾ ਪੁਲਿਸ ਨੂੰ ਲੋੜੀਂਦੇ ਵਿਅਕਤੀ ਨੂੰ ਕਾਬੂ ਕਰਨ ਉਪਰੰਤ ਕਾਲਾ ਸੰਘਿਆਂ ਪੁਲਿਸ ਦੇ ਇੰਚਾਰਜ਼ ਏ ਐਸ ਆਈ ਅਮਰਜੀਤ ਸਿੰਘ ਗੱਲਬਾਤ ਕਰਦੇ ਹੋਏ। ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲ਼ਾ ਸੰਘਿਆਂ : ਕਪੂਰਥਲਾ ਦੇ ਥਾਣਾ ਸਦਰ ਅਧੀਨ ਪੈਂਦੀ ਪੁਲਿਸ ਚੌਕੀ ਕਾਲਾ ਸੰਘਿਆਂ ਦੀ ਪੁਲਿਸ ਵੱਲੋਂ ਧੋਖਾਧੜੀ ਦੇ ਮਾਮਲੇ ’ਚ ਲੋੜੀਂਦਾ ਵਿਅਕਤੀ ਕਾਬੂ ਕੀਤਾ ਗਿਆ ਹੈ। ਕਾਲਾ ਸੰਘਿਆਂ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਕਪੂਰਥਲਾ ਵਿਖੇ ਗਗਨਦੀਪ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਬਸਤੀ ਭੋਰੋਵਾਲ ਟਿੱਬਾ ਥਾਣਾ ਤਲਵੰਡੀ ਚੌਧਰੀਆਂ ’ਤੇ ਮੁਕੱਦਮਾ ਨੰਬਰ 111 ਅਕਤੂਬਰ 2022 ’ਚ ਧਾਰਾ 420,406 120 ਬੀ ਤਹਿਤ ਦਰਜ ਕੀਤਾ ਗਿਆ ਸੀ। ਕਪੂਰਥਲਾ ਪੁਲਿਸ ਵੱਲੋਂ ਗਗਨਦੀਪ ਸਿੰਘ ’ਤੇ ਵਿਦੇਸ਼ ਭੇਜਣ ਦੇ ਨਾਂਅ ’ਤੇ 16 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਹ ਵਿਅਕਤੀ ਪਿਛਲੇ ਕਰੀਬ 4 ਸਾਲਾਂ ਤੋਂ ਪੁਲਿਸ ਨੂੰ ਲੋੜੀਂਦਾ ਸੀ। ਚੌਕੀ ਇੰਚਾਰਜ ਨੇ ਪ੍ਰੈੱਸ ਨੂੰ ਦੱਸਿਆ ਕਿ ਇਸ ਵਿਅਕਤੀ ਦੀ ਪੁਲਿਸ ਨੂੰ ਭਾਲ ਸੀ ਤੇ ਇਹ ਪੁਲਿਸ ਨੂੰ ਚਕਮਾ ਦਿੰਦਾ ਆ ਰਿਹਾ ਸੀ। ਏਐੱਸਆਈ ਅਮਰਜੀਤ ਸਿੰਘ ਨੇ ਕਿਹਾ ਕਿ ਸਾਡੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਇਹ ਵਿਅਕਤੀ ਆਪਣੇ ਘਰ ਆਇਆ ਹੋਇਆ ਹੈ, ਜਿਸ ’ਤੇ ਸੀਨੀਅਰ ਅਧਿਕਾਰੀਆਂ ਵੱਲੋਂ ਉਸ ਨੂੰ ਹਦਾਇਤ ਦਿੱਤੀ ਗਈ ਤੇ ਉਸ ਨੇ ਆਪਣੀ ਟੀਮ ਨਾਲ ਕੀਤੀ ਛਾਪੇਮਾਰੀ ਦੌਰਾਨ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਚੌਕੀ ਇੰਚਾਰਜ ਨੇ ਕਿਹਾ ਕਿ ਕਾਬੂ ਕੀਤੇ ਗਗਨਦੀਪ ਸਿੰਘ ਨੂੰ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਇਸ ’ਤੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।