- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਬੂਧਾਬੀ ’ਚ ਤਲਵੰਡੀ ਚੌਧਰੀਆਂ ਦੇ ਵਿਅਕਤੀ ਦੀ ਮੌਤ

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਤਲਵੰਡੀ ਚੌਧਰੀਆਂ ਦੇ ਇਕ ਗਰੀਬ ਪਰਿਵਾਰ ਦਾ ਮੈਂਬਰ ਸੁੱਖਾ ਪੁੱਤਰ ਬਾਵਾ (55) 14 ਮਹੀਨੇ ਪਹਿਲਾਂ ਆਬੂਧਾਬੀ ਮਿਹਨਤ-ਮਜ਼ਦੂਰੀ ਕਰਨ ਲਈ ਗਿਆ ਸੀ, ਜਿਸ ਦੀ ਬੀਤੀ ਰਾਤ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਦੋਂ ਸੁੱਖੇ ਦੇ ਪਿਤਾ ਬਾਵਾ ਤੇ ਪਤਨੀ ਮਨਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਸ ਨਾਲ ਕਮਰੇ ਵਿਚ ਰਹਿੰਦੇ ਹੋਰ ਬੰਦਿਆਂ ਨੇ ਜਾਣਕਾਰੀ ਦਿੱਤੀ ਕਿ ਪਹਿਲਾਂ ਦੀ ਤਰ੍ਹਾਂ ਕੰਮ ਤੋਂ ਆ ਕੇ ਰੋਟੀ ਖਾਦੀ ਤੇ ਬੈੱਡ 'ਤੇ ਪੈ ਕੇ ਕੁਝ ਭੈਣ-ਭਰਾਵਾਂ ਨੂੰ ਫੋਨ ਕੀਤਾ। ਫਿਰ ਉਸ ਨੂੰ ਤਲਖੀ ਜਿਹੀ ਮਹਿਸੂਸ ਹੋਈ। ਸੁੱਖੇ ਨੂੰ ਐਂਬੂਲੈਂਸ ਰਾਹੀਂ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ, ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਆਬੂਧਾਬੀ ਵਿਚ ਲਾਸ਼ ਮੋਰਚਰੀ 'ਚ ਰੱਖਵਾ ਦਿੱਤੀ ਗਈ ਹੈ। ਮੇਵਾ ਸਿੰਘ ਵਾਲੇ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਸੁੱਖਾ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ, ਜਿਸ ਕਾਰਨ ਉਹ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਲਈ ਆਬੂਧਾਬੀ ਗਿਆ ਸੀ। ਉਨ੍ਹਾਂ ਕਿਹਾ ਕਿ ਸੁੱਖੇ ਦੀ ਲਾਸ਼ ਤਲਵੰਡੀ ਚੌਧਰੀਆਂ ਲਿਆਉਣ ਲਈ ਪੇਪਰ ਤਿਆਰ ਕਰਵਾਏ ਜਾ ਰਹੇ ਹਨ।