ਪੰਜਾਬ ਵਰਸਿਟੀ ਸੈਕੇਟ ਚੋਣਾਂ ’ਚ ਸੁਰਜੀਤ ਸਿੰਘ ਨੂੰ ਵੋਟ ਪਾਓ : ਮੱਲ੍ਹੀ ਤੇ ਕੋਹਲੀ
ਪੰਜਾਬ ਵਰਸਿਟੀ ਸੈਕੇਟ ਚੋਣਾਂ ਵਿਚ ਸੁਰਜੀਤ ਸਿੰਘ ਮੋਹਾਲੀ ਨੂੰ ਮੱਲ੍ਹੀ ਤੇ ਕੋਹਲੀ ਨੇ ਜਿਤਾਉਂਣ ਦੀ ਕੀਤੀ ਅਪੀਲ
Publish Date: Mon, 31 Aug 2026 08:15 PM (IST)
Updated Date: Mon, 31 Aug 2026 08:16 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਯੂਨੀਵਰਸਿਟੀ ਵਿਚ ਰਜਿਸਟਰਡ ਗ੍ਰੇਜੂਏਟ ਹਲਕੇ ਤੋਂ ਚੋਣ ਲੜ ਰਹੇ ਸੁਰਜੀਤ ਸਿੰਘ ਮੋਹਾਲੀ ਦਾ ਐਲਾਨ ਕਰਦਿਆਂ ਯੂਨੀਵਰਸਿਟੀ ਵਿਚ ਜਮਹੂਰੀਅਤ ਦੀ ਰਾਖੀ ਤੇ ਭਾਸ਼ਾ, ਗਿਆਨ, ਸਾਹਿਤ, ਸੱਭਿਆਚਾਰ ਦੇ ਵਿਕਾਸ ਲਈ ਸੁਰਜੀਤ ਸਿੰਘ ਮੋਹਾਲੀ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਜਿਤਾਉਂਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਪੰਜਾਬ ਸੂਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਤਰਮਿੰਦਰ ਮੱਲ੍ਹੀ, ਐੱਮਸੀਯੂ ਦੇ ਜ਼ਿਲ੍ਹਾ ਆਗੂ ਨਰੇਸ਼ ਕੋਹਲੀ, ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ, ਡੀਟੀਐੱਫ ਦੇ ਸੀਨੀਅਰ ਆਗੂ ਰੋਹਿਤ ਸ਼ਰਮਾ, ਪੀਐੱਸਐੱਸਐੱਫ ਦੇ ਸੀਨੀਅਰ ਆਗੂ ਨਿਰਮਲ ਚੰਦੀ, ਨਰੇਸ਼ ਘਣੀਏ ਕੇ, ਦਵਿੰਦਰ ਔਜਲਾ, ਸੁਰਿੰਦਰ ਔਜਲਾ, ਸੁਰਜੀਤ ਪੀਰੇਵਾਲ ਨੇ ਕਿਹਾ ਕਿ ਸੁਰਜੀਤ ਸਿੰਘ ਮੋਹਾਲੀ ਦਾ ਪੰਜਾਬ ਦੀ ਮੁਲਾਜ਼ਮ ਜਥੇਬੰਦੀਆਂ ਵਿਚ ਵੱਡਾ ਰੋਲ ਰਿਹਾ ਹੈ। ਉਨ੍ਹਾਂ 71 ਵਾਰ ਖੂਨਦਾਨ ਕੀਤਾ ਹੈ, ਅਕਾਦਮਿਕ, ਸਮਾਜਿਕ, ਜਥੇਬੰਦਕ ਖੇਤਰਾਂ ਵਿਚ ਵੱਖ-ਵੱਖ ਜ਼ਿੰਮੇਵਾਰੀਆਂ ਨੂੰ ਸਫ਼ਲਤਾ ਪੂਰਵਕ ਨਿਭਾਉਂਣ ਦਾ ਤਜ਼ਰਬਾ ਰੱਖਣ ਵਾਲੇ ਸੁਰਜੀਤ ਸਿੰਘ ਮੋਹਾਲੀ ਯੂਨੀਵਰਸਿਟੀ ਦੀ ਸੈਕੇਟ ਚੋਣ ਲਈ ਇਕ ਯੋਗ ਤੇ ਸਮਰੱਥ ਉਮੀਦਵਾਰ ਹਨ। ਧਰਮ ਨਿਰਪੱਖ ਚੋਣ ਦੇ ਅਲੰਬਰਦਾਰ ਸਾਖੀ ਸੁਰਜੀਤ ਸਿੰਘ ਮੋਹਾਲੀ ਦੀ ਮਨੁੱਖਤਾ ਪ੍ਰਤੀ ਸੋਚ ਕਿਸੇ ਪ੍ਰਮਾਣ ਦੀ ਮੋਹਤਾਜ਼ ਨਹੀਂ।