ਬਾਬਾ ਨਾਨਕ ਗੀਤ ਨਾਲ ਚਰਚਾ ’ਚ ਮਲਕੀਤ ਸਿੰਘ ਤੇ ਉਹੜਪੁਰੀ ਬਾਬਾ ਨਾਨਕ ਗੀਤ ਨਾਲ ਚਰਚਾ ਵਿੱਚ ਹਨ ਮਲਕੀਤ ਸਿੰਘ (ਗੋਲਡਨ ਸਟਾਰ)ਅਤੇ ਹਰਵਿੰਦਰ ਉਹੜਪੁਰੀ
Publish Date: Mon, 23 Nov 2026 09:10 PM (IST)
Updated Date: Mon, 23 Nov 2026 09:13 PM (IST)
ਅੰਮ੍ਰਿਤਪਾਲ ਬਾਜਵਾ, ਪੰਜਾਬੀ ਜਾਗਰਣ ਬੇਗੋਵਾਲ : ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ’ਤੇ ਇੰਟਰਨੈਸ਼ਨਲ ਗਾਇਕ ਮਲਕੀਤ ਸਿੰਘ (ਗੋਲਡਨ ਸਟਾਰ) ਵੱਲੋਂ ਆਪਣੇ ਨਵੇਂ ਧਾਰਮਿਕ ਗੀਤ (ਬਾਬਾ ਨਾਨਕ) ਨਾਲ ਦੁਨੀਆ ਭਰ ਵਿੱਚ ਭਰਵੀਂ ਹਾਜ਼ਰੀ ਲਗਵਾਈ ਹੈ। ਬਾਬਾ ਨਾਨਕ ਗੀਤ ਵਿੱਚ ਸਤਿਗੁਰ ਨਾਨਕ ਜੀ ਦੀਆਂ ਸਿੱਖਿਆਵਾਂ ਦਾ ਵਰਣਨ ਕੀਤਾ ਗਿਆ ਹੈ। ਇਸ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਉੱਘੇ ਸੰਗੀਤਕਾਰ ਗੁਰਮੀਤ ਸਿੰਘ ਨੇ ਤੇ ਲਿਖਿਆ ਹੈ ਇੰਟਰਨੈਸ਼ਨਲ ਗੋਲਡ ਮੈਡਲਿਸਟ ਗੀਤਕਾਰ ਹਰਵਿੰਦਰ ਉਹੜਪੁਰੀ ਨੇ। ਵਰਨਣਯੋਗ ਹੈ ਕਿ ਹਰਵਿੰਦਰ ਉਹੜਪੁਰੀ ਨੇ ਪੰਜਾਬੀ ਗੀਤਕਾਰੀ ਵਿੱਚ ਬਹੁਤ ਵੱਡੇ ਮਾਰਕੇ ਮਾਰੇ ਹਨ ਨਵੇਂ ਦਿਸਹਿਦੇ ਸਿਰਜੇ ਹਨ ਤੇ ਰਿਕਾਰਡ ਕਾਇਮ ਕੀਤੇ ਹਨ। ਬਾਬਾ ਨਾਨਕ ਗੀਤ ਨੂੰ ਵਿਸ਼ਵ ਪੱਧਰ ’ਤੇ ਮਿਊਜ਼ਿਕ ਸਾਈਨ ਕੰਪਨੀ ਦੇ ਬੈਨਰ ਹੇਠ ਪ੍ਰੋਡਿਊਸਰ ਰਿੱਕੀ ਤੇਜੀ, ਜੋ ਕਿ ਮੁੰਬਈ, ਬਾਲੀਵੁੱਡ ਤੇ ਪਾਲੀਵੁੱਡ ਫਿਲਮ ਇੰਡਸਟਰੀ ਵਿੱਚ ਵੱਡਾ ਨਾਂ ਬਣਾ ਚੁੱਕੇ ਹਨ, ਵੱਲੋਂ ਵੱਡੇ ਪੱਧਰ ’ਤੇ ਰਿਲੀਜ਼ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦੇ ਐਗਜ਼ੈਕਟਿਵ ਪ੍ਰੋਡਿਊਸਰ ਹਨ ਸਿਮਰਨ ਤੇ ਪ੍ਰੋਜੈਕਟ ਕਰਤਾ ਰਾਮ ਲਾਲ ਤੇਜੀ, ਡਿਜ਼ਾਇਨ ਪੰਕਜ ਸ਼ਰਮਾ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦਾ ਫਿਲਮਾਂਕਣ ਨਰਿੰਦਰ ਬਰਾੜ ਨੇ ਬਾਖੂਬੀ ਕੀਤਾ ਹੈ। ਗੁਰੂ ਨਾਨਕ ਜੀ ਦੇ ਜੀਵਨ ਤੇ ਉਪਦੇਸ਼ਾਂ ਦੀ ਸਿਫ਼ਤ-ਸਲਾਹ ਕਰਦਾ ਹੋਇਆ ਉਪਰੋਕਤ ਗੀਤ ਬਾਬਾ ਨਾਨਕ ਦੁਨੀਆ ਭਰ ਵਿੱਚ ਸਮੂਹ ਸਾਧ-ਸੰਗਤ ਦੀ ਪਸੰਦ ’ਤੇ ਖਰਾ ਉਤਰ ਰਿਹਾ ਹੈ।