ਘੱਟ ਕੂੜਾ ਮੁਹਿੰਮ ਬਾਰੇ ਲੋਕਾਂ ਨੂੰ ਜਾਗਰੂਕ ਘੱਟ ਕੂੜਾ ਮੁਹਿੰਮ ਬਾਰੇ ਲੋਕਾਂ ਨੂੰ ਜਾਗਰੂਕ
Publish Date: Sat, 07 Nov 2026 09:19 PM (IST)
Updated Date: Sat, 07 Nov 2026 09:20 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਨਗਰ ਨਿਗਮ ਕਪੂਰਥਲਾ ਵੱਲੋਂ ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਵੱਛ ਭਾਰਤ ਮਿਸ਼ਨ ਤਹਿਤ ਸ਼ੇਖੂਪੁਰ ਵਿਖੇ ਇੱਕ ਸਾਂਝਾ ਜਾਗਰੂਕਤਾ ਸਟਾਲ ਲਗਾਇਆ ਗਿਆ। ਇਸ ਦਾ ਮੁੱਖ ਉਦੇਸ਼ ਗਾਰਬੇਜ ਫ੍ਰੀ ਫੈਸਟੀਵਲ, ਸਵੱਛ ਦੀਵਾਲੀ–ਸ਼ੁਭ ਦੀਵਾਲੀ ਤੇ ਘੱਟ ਕੂੜਾ ਮੁਹਿੰਮ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਹ ਪ੍ਰੋਗਰਾਮ ਸੀਐੱਸਓ ਜਗਦੀਪ ਸਿੰਘ, ਸੀਐੱਸਆਈ ਹਿਤੇਸ਼ ਕੁਮਾਰ, ਸੈਨੇਟਰੀ ਇੰਸਪੈਕਟਰ ਤੇ ਐੱਸਬੀਐੱਮ ਟੀਮ ਦੀ ਦੇਖ-ਰੇਖ ਹੇਠ ਆਈਟੀਸੀ ਮਿਸ਼ਨ ਸੁਨਹਿਰਾ ਕੱਲ੍ਹ ਦੀ ਟੀਮ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੁਹਿੰਮ ਦੌਰਾਨ ਲੋਕਾਂ ਨੂੰ ਚਾਰ ਤਰ੍ਹਾਂ ਦੇ ਕੂੜੇ ਦੀ ਸਰੋਤ ਪੱਧਰ ਤੇ ਵੱਖ-ਵੱਖ ਛਾਂਟੀ (ਹਰੇ, ਨੀਲੇ, ਲਾਲ ਤੇ ਕਾਲੇ ਡਸਟਬਿਨ), ਘਰੇਲੂ ਖਾਦ ਬਣਾਉਣ, 3-ਆਰ ਸਿਧਾਂਤ (ਘਟਾਓ, ਮੁੜ ਵਰਤੋਂ ਤੇ ਰੀਸਾਈਕਲ), ਸਿੰਗਲ ਯੂਜ਼ ਪਲਾਸਟਿਕ ਤੋਂ ਪਰਹੇਜ਼ ਅਤੇ ਜੂਟ ਦੇ ਥੈਲਿਆਂ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਗਿਆ। ਵਿਸ਼ੇਸ਼ ਸਫ਼ਾਈ ਮੁਹਿੰਮ ਤਹਿਤ ਵਾਰਡ ਨੰਬਰ 34 ਦੇ ਵੱਖ-ਵੱਖ ਸਥਾਨਾਂ ਤੋਂ ਗਾਰਬੇਜ ਵਲਨਰੇਬਲ ਪੁਆਇੰਟ ਹਟਾਏ ਗਏ। 55 ਕਿਲੋਗ੍ਰਾਮ ਤਿਆਰ ਖਾਦ ਵੰਡੀ ਗਈ ਤੇ ਜੂਟ ਦੇ ਥੈਲੇ ਵੀ ਵੰਡੇ ਗਏ। ਲੋਕਾਂ ਨੂੰ ਗਿੱਲੇ ਕੂੜੇ ਤੋਂ ਕੰਪੋਸਟ ਬਣਾਉਣ, ਸੁੱਕੇ ਕੂੜੇ ਨੂੰ ਐੱਮਆਰਐੱਫ ਸੈਂਟਰ ਵਿੱਚ ਇਕੱਠਾ ਕਰਨ ਤੇ 3-ਆਰ ਗਤੀਵਿਧੀਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।