- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
15 ਅਗਸਤ ਆਜ਼ਾਦੀ ਦਿਵਸ ਮੌਕੇ ਲਓ ਨਵੇਂ ਸੰਕਲਪ: ਸਰਪੰਚ ਦਵਿੰਦਰ ਸਿੰਘ

ਪੰਜਾਬੀ ਜਾਗਰਣ ਪ੍ਰਤਨਿੱਧ
ਫਗਵਾੜਾ : 15 ਅਗਸਤ ਆਜ਼ਾਦੀ ਦਿਵਸ ਮੌਕੇ ਫਗਵਾੜਾ ਲਾਗਲੇ ਪਿੰਡ ਸਪਰੋੜ ਦੇ ਮੌਜੂਦਾ ਸਰਪੰਚ ਤੇ ਆਮ ਆਦਮੀ ਪਾਰਟੀ ਆਗੂ ਦਵਿੰਦਰ ਸਿੰਘ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ 15 ਅਗਸਤ ਸਿਰਫ਼ ਤਿਰੰਗਾ ਲਹਿਰਾਉਣ ਤੇ ਦੇਸ਼ ਭਗਤੀ ਦੇ ਜਜ਼ਬੇ ਨੂੰ ਪ੍ਰਗਟ ਕਰਨ ਦਾ ਦਿਨ ਹੀ ਨਹੀਂ, ਸਗੋਂ ਆਪਣੇ ਦੇਸ਼, ਸਮਾਜ ਤੇ ਪਿੰਡ ਪ੍ਰਤੀ ਨਵੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਸੰਕਲਪ ਲੈਣ ਦਾ ਵੀ ਦਿਨ ਹੈ।
ਦਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਮਹਾਨ ਆਜ਼ਾਦੀ ਘੁਲਾਟੀਆਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਆਜ਼ਾਦ ਮਾਹੌਲ ਵਿੱਚ ਜੀਵਨ ਬਤੀਤ ਕਰ ਰਹੇ ਹਾਂ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਆਪਣਾ ਯੋਗਦਾਨ ਪਾਈਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਆਜ਼ਾਦੀ ਦਿਵਸ ਮੌਕੇ ਵਾਤਾਵਰਨ ਦੀ ਸੰਭਾਲ, ਨਸ਼ਿਆਂ ਤੋਂ ਦੂਰ ਰਹਿਣ, ਸਾਫ਼-ਸਫ਼ਾਈ ਬਣਾਈ ਰੱਖਣ, ਧੀਆਂ-ਭੈਣਾਂ ਦਾ ਸਤਿਕਾਰ ਕਰਨ ਅਤੇ ਨੌਜਵਾਨਾਂ ਨੂੰ ਸਿੱਖਿਆ ਤੇ ਖੇਡਾਂ ਨਾਲ ਜੋੜਨ ਦਾ ਸੰਕਲਪ ਲਿਆ ਜਾਵੇ। ਅੰਤ ਵਿੱਚ ਦਵਿੰਦਰ ਸਿੰਘ ਨੇ ਸਮੂਹ ਦੇਸ਼ ਵਾਸੀਆਂ ਨੂੰ 15 ਅਗਸਤ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਆਓ, ਇਸ ਪਵਿੱਤਰ ਦਿਹਾੜੇ ’ਤੇ ਇੱਕਜੁੱਟ ਹੋ ਕੇ ਦੇਸ਼ ਦੀ ਤਰੱਕੀ, ਸ਼ਾਂਤੀ ਤੇ ਖੁਸ਼ਹਾਲੀ ਲਈ ਨਵੇਂ ਸੰਕਲਪ ਲਈਏ ਤੇ ਇਸ ਦਿਨ ਉਲੀਕੇ ਜਾ ਰਹੇ ਆਜ਼ਾਦੀ ਸਮਾਗਮਾਂ ਵਿੱਚ ਵਧ ਚੜ ਕੇ ਸ਼ਾਮਲ ਹੋਈਏ।