ਡਾ. ਸੁਖਵਿੰਦਰ ਅੰਬੇਡਕਰ ਆਰਮੀ ਕਪੂਰਥਲਾ ਤਹਿਸੀਲ ਦੇ ਪ੍ਰਧਾਨ ਬਣੇ ਡਾਕਟਰ ਅੰਬੇਦਕਰ ਆਰਮੀ ਦੀ ਅਹਿਮ ਮੀਟਿੰਗ ਵਿੱਚ ਸੁੱਖਾ ਪੰਮਣ ਦੀ ਅਗਵਾਈ ਹੇਠ ਲਿਆ ਗਿਆ ਵੱਡਾ ਫੈਸਲਾ
Publish Date: Sat, 26 Sep 2026 07:45 PM (IST)
Updated Date: Sat, 26 Sep 2026 07:48 PM (IST)
ਸੁੱਖੀ ਟਿੱਬਾ, ਪੰਜਾਬੀ ਜਾਗਰਣ ਹੁਸੈਨਪੁਰ : ਡਾਕਟਰ ਅੰਬੇਡਕਰ ਆਰਮੀ ਦੇ ਯੂਥ ਪ੍ਰਧਾਨ ਸੁੱਖਾ ਪੰਮਣ ਦੀ ਯੋਗ ਤੇ ਗਤੀਸ਼ੀਲ ਅਗਵਾਈ ਹੇਠ ਜਥੇਬੰਦੀ ਦਾ ਦਾਇਰਾ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਜਥੇਬੰਦੀ ਦੀ ਇੱਕ ਬੇਹੱਦ ਅਹਿਮ ਮੀਟਿੰਗ ਸਰਪੰਚ ਡਾਕਟਰ ਸੁਖਵਿੰਦਰ ਸਿੰਘ ਦੇ ਗ੍ਰਹਿ ਵਿਖੇ ਸਫਲਤਾਪੂਰਵਕ ਸੰਪੰਨ ਹੋਈ। ਯੂਥ ਪ੍ਰਧਾਨ ਸੁੱਖਾ ਪੰਮਣ ਦੀ ਦੇਖ-ਰੇਖ ਤੇ ਦੂਰਅੰਦੇਸ਼ੀ ਸੋਚ ਸਦਕਾ ਇਸ ਮੀਟਿੰਗ ਵਿੱਚ ਜਥੇਬੰਦੀ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣ ਲਈ ਕਈ ਅਹਿਮ ਫੈਸਲੇ ਕੀਤੇ ਗਏ ਤੇ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ। ਮੀਟਿੰਗ ਦੌਰਾਨ ਜਥੇਬੰਦੀ ਵਿੱਚ ਦਿਨ-ਰਾਤ ਮਿਹਨਤ ਕਰਨ ਵਾਲੇ ਆਗੂਆਂ ਨੂੰ ਮਾਣ-ਸਨਮਾਨ ਦਿੰਦੇ ਹੋਏ, ਰੱਤਾ ਕਦੀਮ ਨਿਵਾਸੀ ਸਰਪੰਚ ਡਾ. ਸੁਖਵਿੰਦਰ ਸਿੰਘ ਨੂੰ ਤਹਿਸੀਲ ਪ੍ਰਧਾਨ ਕਪੂਰਥਲਾ ਨਿਯੁਕਤ ਕੀਤਾ ਗਿਆ। ਇਸ ਮੌਕੇ ਸਮੁੱਚੀ ਲੀਡਰਸ਼ਿਪ ਨੇ ਸੁੱਖਾ ਪੰਮਣ ਦੀ ਅਗਵਾਈ ਤੇ ਪੂਰਨ ਭਰੋਸਾ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਰਹਿਨੁਮਾਈ ਹੇਠ ਜਥੇਬੰਦੀ ਪੂਰੇ ਇਲਾਕੇ ਵਿੱਚ ਦੱਬੇ-ਕੁਚਲੇ ਤੇ ਲੋੜਵੰਦ ਲੋਕਾਂ ਦੀ ਆਵਾਜ਼ ਬਣ ਕੇ ਉੱਭਰ ਰਹੀ ਹੈ। ਨਵ-ਨਿਯੁਕਤ ਤਹਿਸੀਲ ਪ੍ਰਧਾਨ ਡਾ. ਸੁਖਵਿੰਦਰ ਸਿੰਘ ਨੇ ਯੂਥ ਪ੍ਰਧਾਨ ਸੁੱਖਾ ਪੰਮਣ ਤੇ ਹਾਈਕਮਾਂਡ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਦਿੱਤੀ ਗਈ ਇਸ ਵੱਡੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ, ਇਮਾਨਦਾਰੀ ਤੇ ਨਿਸ਼ਠਾ ਨਾਲ ਨਿਭਾਉਣਗੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਜੱਭੋਵਾਲ, ਤਹਿਸੀਲ ਪ੍ਰਧਾਨ ਸਰਪੰਚ ਦੇਵਾ ਸਿੰਘ ਬੋਹੜ ਵਾਲਾ, ਸੋਨੂੰ ਲਕਸ਼ਮੀ ਕਾਂਤ ਮੁੱਖ ਸਲਾਹਕਾਰ, ਸੀਨੀਅਰ ਆਗੂ ਅਕਸ਼ੇ ਨਾਹਰ, ਸਿਟੀ ਵਾਈਸ ਪ੍ਰੈਸੀਡੈਂਟ ਅਮਰਜੀਤ ਸਿੰਘ ਬਾਗੋ, ਸੁਖਚੈਨ ਗਿੱਲ, ਪੰਡਿਤ ਵਿਜੇ ਕੁਮਾਰ ਜੀ ਤੇ ਸੰਤੋਖ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਤੇ ਜਥੇਬੰਦੀ ਦੇ ਆਗੂ ਹਾਜ਼ਰ ਸਨ।