ਪੁਲਿਸ ਦੀ ਮੁਸਤੈਦੀ ਦੀ ਕੀਤੀ ਸ਼ਲਾਘਾ ਚੌਂਕੀ ਕਾਲਾ ਸੰਘਿਆ ਪੁਲਿਸ ਦੀ ਮੁਸਤੈਦੀ ਦੀ ਮਹਿੰਦਰ ਸਿੰਘ ਬਲੇਰ ਵੱਲੋਂ ਸ਼ਲਾਘਾ
Publish Date: Tue, 01 Sep 2026 10:57 PM (IST)
Updated Date: Tue, 01 Sep 2026 10:58 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਬੀਤੀ ਰਾਤ ਕਰੀਬ 12 ਤੋਂ 1 ਵਜੇ ਦੇ ਦਰਮਿਆਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਬੈਟਰੀ, ਸਾਈਕਲ ਤੇ ਹੋਰ ਸਾਮਾਨ ਲੈ ਕੇ ਜਾ ਰਹੇ 4-5 ਅਣਪਛਾਤੇ ਚੋਰ ਚੌਂਕੀ ਕਾਲਾ ਸੰਘਿਆ ਪੁਲਿਸ ਦੀ ਮੁਸਤੈਦੀ ਕਾਰਨ ਚੋਰੀ ਦਾ ਸਾਮਾਨ ਮੌਕੇ ਤੇ ਹੀ ਛੱਡ ਕੇ ਖੇਤਾਂ ਵੱਲ ਫਰਾਰ ਹੋ ਗਏ ਪਰ ਚੌਂਕੀ ਕਾਲਾ ਸੰਘਿਆ ਪੁਲਿਸ ਦੀ ਮੁਸਤੈਦੀ ਕਾਰਨ ਆਮ ਲੋਕਾਂ ਦੇ ਹੋਣ ਵਾਲੇ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ ਸੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਭਾਜਪਾ ਐੱਸਸੀ ਮੋਰਚਾ ਸੈੱਲ ਪੰਜਾਬ ਦੇ ਮੁੱਖ ਬੁਲਾਰੇ ਮਹਿੰਦਰ ਸਿੰਘ ਬਲੇਰ ਨੇ ਚੋਰਾਂ ਵੱਲੋ ਚੋਰੀ ਕੀਤੀ ਗਈ ਉਨ੍ਹਾਂ ਦੇ ਆਟੋ ਦੀ ਬੈਟਰੀ ਪੁਲਸ ਵੱਲੋ ਵਾਪਸ ਮਿਲਣ ’ਤੇ ਕੀਤਾ। ਭਾਜਪਾ ਐੱਸਸੀ ਮੋਰਚਾ ਸੈੱਲ ਪੰਜਾਬ ਦੇ ਮੁੱਖ ਬੁਲਾਰੇ ਮਹਿੰਦਰ ਸਿੰਘ ਬਲੇਰ ਨੇ ਕਿਹਾ ਕਿ ਚੌਂਕੀ ਕਾਲਾ ਸੰਘਿਆ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਸ਼ਲਾਘਾਯੋਗ ਹੈ। ਚੌਂਕੀ ਇੰਚਾਰਜ ਏਐੱਸਆਈ ਅਮਰਜੀਤ ਸਿੰਘ ਤੇ ਉਨ੍ਹਾਂ ਦੀ ਪੁਲਿਸ ਟੀਮ ਵੱਲੋਂ ਰਾਤ ਸਮੇਂ ਗਸ਼ਤ ਦੌਰਾਨ ਦਿਖਾਈ ਗਈ ਚੌਕਸੀ ਕਾਰਨ ਹੀ ਉਨ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਮੁਸਤੈਦੀ ਨਾਲ ਅਪਰਾਧੀਆਂ ਦੇ ਹੌਸਲੇ ਪਸਤ ਹੁੰਦੇ ਹਨ ਤੇ ਆਮ ਲੋਕਾਂ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ। ਇਸ ਮੌਕੇ ਦਵਿੰਦਰ ਸਿੰਘ, ਪ੍ਰੇਮ ਨਾਥ, ਗੁਲਸ਼ਨ, ਜੋਗਾ ਸਿੰਘ, ਉਂਕਾਰ ਬਲੇਰ, ਮੰਗਾ ਬਲੇਰ, ਪਵਨਦੀਪ ਸਿੰਘ, ਦੀਪ ਸਿੰਘ, ਗੁਰਦੇਵ ਸਿੰਘ ਤੇ ਹੋਰ ਹਾਜ਼ਰ ਸਨ।