ਮਹਾਂਬੰਦ ਦਾ ਸਿਵਲ ਹਸਪਤਾਲ ਦੀਆਂ ਸੇਵਾਵਾਂ ’ਤੇ ਅਸਰ, ਕਈ ਵਿਭਾਗ ਰਹਿਣਗੇ ਬੰਦ
ਮਹਾਂਬੰਦ ਦਾ ਸਿਵਲ ਹਸਪਤਾਲ ਦੀਆਂ ਸੇਵਾਵਾਂ ’ਤੇ ਅਸਰ, ਕਈ ਵਿਭਾਗ ਰਹਿਣਗੇ ਬੰਦ
Publish Date: Wed, 26 Aug 2026 07:20 PM (IST)
Updated Date: Wed, 26 Aug 2026 07:22 PM (IST)
ਅੱਜ ਓਪੀਡੀ ’ਚ ਨਹੀਂ ਹੋਵੇਗਾ ਕੰਮਕਾਜ ਐਮਰਜੈਂਸੀ ਸੇਵਾ ਰਹੇਗੀ ਨਿਰਵਿਘਨ ਜਾਰੀ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : 27 ਅਗਸਤ ਨੂੰ ਹੋਣ ਵਾਲੇ ਮਹਾਂਬੰਦ ਦੇ ਸੱਦੇ ਦਾ ਅਸਰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀਆਂ ਸਿਹਤ ਸੇਵਾਵਾਂ ’ਤੇ ਵੀ ਪਵੇਗਾ। ਇਸ ਸਬੰਧੀ ਹਸਪਤਾਲ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸਮੂਹਿਕ ਛੁੱਟੀ ਸਬੰਧੀ ਮੈਮੋਰੰਡਮ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਡਾ. ਅਸ਼ੀਸ਼ ਜੇਤਲੀ ਨੂੰ ਸੌਂਪਿਆ ਗਿਆ ਹੈ। ਮੈਮੋਰੰਡਮ ਮੁਤਾਬਕ 27 ਅਗਸਤ ਨੂੰ ਓਪੀਡੀ, ਐਡਮਿਨ, ਲੈਬ, ਐਕਸ-ਰੇ, ਫਾਰਮੇਸੀ ਅਤੇ ਪੀਪੀ ਯੂਨਿਟ ਸਮੇਤ ਕਈ ਵਿਭਾਗਾਂ ਵਿੱਚ ਕੰਮਕਾਜ ਬੰਦ ਰਹੇਗਾ। ਇਸ ਕਾਰਨ ਇਨ੍ਹਾਂ ਵਿਭਾਗਾਂ ਨਾਲ ਜੁੜੀਆਂ ਰੂਟੀਨ ਸਿਹਤ ਸੇਵਾਵਾਂ ਪ੍ਰਭਾਵਿਤ ਹੋਣਗੀਆਂ ਅਤੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਰੀਜ਼ਾਂ ਦੀ ਐਮਰਜੈਂਸੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਐਮਰਜੈਂਸੀ ਵਿਭਾਗ ਪਹਿਲਾਂ ਦੀ ਤਰ੍ਹਾਂ ਚੱਲਦਾ ਰਹੇਗਾ। ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਮਰੀਜ਼ਾਂ ਨੂੰ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਜਾਵੇਗੀ। ਇਸ ਮੌਕੇ ਡਾਕਟਰ ਹਰਪ੍ਰੀਤ ਸਿੰਘ, ਡਾਕਟਰ ਨਵਨੀਤ ਕੌਰ, ਡਾਕਟਰ ਜਸਪ੍ਰੀਤ ਸਿੰਘ, ਡਾਕਟਰ ਅਮਿਤ ਆਨੰਦ, ਡਾਕਟਰ ਪੁਨੀਤ, ਡਾਕਟਰ ਆਸ਼ੀਸ਼, ਸਨੀ ਸਹੋਤਾ, ਸਾਹਿਲ ਥਾਪਰ, ਬਲਹਾਰ ਸਿੰਘ, ਅਜੀਤ ਪਾਲ ਸਿੰਘ, ਸੁਨੀਲ, ਗੁਰਚਰਨ ਸਿੰਘ ਅਤੇ ਵੱਡੀ ਗਿਣਤੀ ’ਚ ਮੁਲਾਜ਼ਮ ਮੌਜੂਦ ਸਨ।