ਮਾਘੀ ਮੇਲਾ ’ਤੇ ਹਲਟ (ਖੂਹ) ਦੋੜਾਂ ਧੂਮਧਾਮ ਨਾਲ ਕਰਵਾਈਆਂ
ਮਾਘੀ ਮੇਲਾ ਅਤੇ ਹਲਟ (ਖੂਹ) ਦੋੜਾਂ ਧੂਮਧਾਮ ਅਤੇ ਉਤਸਾਹ ਨਾਲ ਕਰਵਾਈਆਂ
Publish Date: Fri, 16 Jan 2026 08:22 PM (IST)
Updated Date: Fri, 16 Jan 2026 08:24 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : 40 ਮੁਕਤਿਆ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸੰਤ ਬਾਬਾ ਸਰਜਾ ਸਿੰਘ ਜੀ ਪਿੰਡ ਢੱਪਈ ਵਿਖੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਨੌਜਵਾਨ ਸਭਾ, ਐੱਨਆਰਆਈਜ਼ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਾਘੀ ਮੇਲਾ ਅਤੇ ਹਲਟ (ਖੂਹ) ਦੌੜਾਂ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਈਆਂ ਗਈਆਂ। ਇਸ ਬਾਰੇ ਗੁਰਦੁਆਰਾ ਸੰਤ ਬਾਬਾ ਸਰਜਾ ਸਿੰਘ ਜੀ ਪਿੰਡ ਢੱਪਈ ਦੇ ਪ੍ਰਧਾਨ ਪਰਦੀਪ ਸਿੰਘ ਨੇ ਦੱਸਿਆ ਕਿ ਮਾਘ ਮੇਲੇ ਨੂੰ ਲੈ ਕੇ ਗੁਰਦੂਆਰਾ ਸਾਹਿਬ ਵਿਚ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਨੂੰ ਸਵੇਰ 9 ਵਜੇ ਵਿਸ਼ਰਾਮ ਦਿੱਤਾ ਗਿਆ। ਇਸ ਤੋਂ ਬਾਅਦ ਵੱਖ-ਵੱਖ ਕੀਰਤਨ ਜਥਿਆਂ ਵੱਲੋ ਕੀਰਤਨ-ਗੁਰਬਾਣੀ ਦਾ ਗੁਣਗਾਣ ਕਰਦੇ ਹੋਏ ਸ਼ਾਮਲ ਸੰਗਤਾਂ ਨੂੰ ਨਿਹਾਲ ਕਰਕੇ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਮੌਕੇ ਆਈ ਸੰਗਤ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ। ਪ੍ਰਧਾਨ ਪਰਦੀਪ ਸਿੰਘ ਨੇ ਦੱਸਿਆ ਕਿ ਦੁਪਹਿਰ ਨੂੰ ਖੂਹ ਦੌੜਾਂ ਸ਼ੁਰੂ ਕਰਵਾਈਆਂ ਗਈਆਂ, ਜਿਸ ਵਿਚ ਵੱਡੀ ਗਿਣਤੀ ਵਿਚ ਵੱਖ-ਵੱਖ ਖਿਡਾਰੀ ਆਪਣੇ ਬਲਦਾਂ ਅਤੇ ਝੋਟਿਆਂ ਨਾਲ ਸ਼ਾਮਲ ਹੋਏ। ਇਸ ਦੌਰਾਨ ਤਰਲੋਕ ਸਿੰਘ ਨਵਾਂ ਪਿੰਡ ਮੱਲੀਆਂ ਨੇ ਆਪਣੀ ਜੋਗ ਨਾਲ 6 ਮਿੰਟ 3 ਸੈਕੰਡ ਵਿਚ 80 ਗੇੜੇ ਕੱਢ ਕੇ ਪਹਿਲੇ ਸਥਾਨ ’ਤੇ ਕਾਬਜ਼ ਹੋਏ। ਇਸ ਤੋਂ ਇਲਾਵਾ ਮੰਨਾ ਭੰਡਾਲ ਨੇ 6 ਮਿੰਟ 12 ਸੈਕੰਡ ਵਿਚ 80 ਗੇੜੇ ਕੱਢ ਕੇ ਦੂਜਾ ਅਤੇ ਦਵਿੰਦਰ ਗਿੱਲਾ ਨੇ 6 ਮਿੰਟ 13 ਸੈਕੰਡ ਵਿਚ 80 ਗੇੜੇ ਕੱਢੇ ਤੇ ਤੀਜਾ ਸਥਾਨ ਆਪਣੇ ਨਾਮ ਕੀਤਾ। ਇਸ ਦੌਰਾਨ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਪਹਿਲਾ, ਦੂਜੇ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਬੁਲਟ ਮੋਟਰਸਾਇਕਲ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋ ਹੋਰ ਵੀ ਬਹੁਤ ਸਾਰੇ ਖਿਡਾਰੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਪਰਦੀਪ ਸਿੰਘ, ਉਪ ਪ੍ਰਧਾਨ ਸਤਨਾਮ ਸਿੰਘ, ਜਨਰਲ ਸਕੱਤਰ ਸੁਖਪਾਲ ਸਿੰਘ, ਖਜ਼ਾਨਚੀ ਅਮਰਜੀਤ ਸਿੰਘ, ਮੈਂਬਰ ਸਰਬਜੀਤ ਸਿੰਘ, ਅਵਤਾਰ ਸਿੰਘ, ਮਨਜਿੰਦਰ ਸਿੰਘ, ਪਰਮਜੀਤ ਸਿੰਘ, ਹਰਭਜਨ ਸਿੰਘ, ਸਰਪੰਚ ਅਸ਼ਵਨੀ ਕੁਮਾਰ ਸਿੰਘ, ਜਰਨੈਲ ਸਿੰਘ, ਹਰਭਜਨ ਸਿੰਘ, ਹਰਜੋਤ ਸਿੰਘ, ਜਗਿੰਦਰਪਾਲ ਸਿੰਘ, ਬਲਜੀਤ ਕੌਰ, ਰਾਜਵੰਤ ਕੌਰ, ਤਲਵਿੰਰ ਕੌਰ ਅਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।