ਪੀਏ ਤੋਂ ਸੁਪਰਡੈਂਟ ਬਣੇ ਮੈਡਮ ਸ਼ਾਇਆ ਨੂੰ ਕੀਤਾ ਸਨਮਾਨਤ
ਪੋਸਟ ਆਫਿਸ ਸ਼ੇਖੂਪੁਰ ’ਚ ਪੀ ਏ ਤੋਂ ਪ੍ਰਮੋਟ ਹੋ ਕੇ ਕਰ ਵਿਭਾਗ ਦੇ ਸੁਪਰਡੈਂਟ ਬਣੇ ਮੈਡਮ ਸ਼ਇਆ ਨੂੰ ਕੀਤਾ ਸਨਮਾਨਿਤ
Publish Date: Sun, 13 Sep 2026 08:42 PM (IST)
Updated Date: Sun, 13 Sep 2026 08:44 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੋਸਟ ਆਫਿਸ ਸ਼ੇਖੂਪੁਰ (ਕਪੂਰਥਲਾ) ਵਿਖੇ ਐੱਸਪੀਐੱਮ ਦਿਨੇਸ਼ ਕੁਮਾਰ ਦੀ ਅਗਵਾਈ ਹੇਠ ਬਤੌਰ ਪੀਏ ਸੇਵਾਵਾਂ ਨਿਭਾਅ ਰਹੇ ਮੈਡਮ ਸ਼ਾਇਆ ਜੋ ਪ੍ਰਮੋਟ ਹੋ ਕੇ ਮੁੰਬਈ ਵਿਚ ਆਫ਼ਿਸ ਸੁਪਰਡੈਂਟ ਬਣੇ ਹਨ, ਦਾ ਅੱਜ ਪੋਸਟ ਆਫਿਸ ਸ਼ੇਖੂਪੁਰ ਸਟਾਫ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਨੂੰ ਪ੍ਰਮੋਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਐੱਸਪੀਐੱਮ ਦਿਨੇਸ਼ ਕੁਮਾਰ, ਬਰਾਂਚ ਮਾਸਟਰ ਰਾਮੇਸ਼ ਖੈੜਾ, ਪੋਸਟਮੈਨ ਲਖਵਿੰਦਰ ਨਾਹਰ, ਸੁਰਿੰਦਰ ਸਿੰਘ, ਕੁਮਾਰੀ ਭਾਰਤੀ, ਮੈਡਮ ਅਨੂ, ਮੈਡਮ ਮਨਪ੍ਰੀਤ ਕੌਰ, ਸ਼ਿੰਗਾਰਾ ਸਿੰਘ, ਟਰਿੰਪਲ ਸ਼ਰਮਾ, ਬੱਗਾ ਸਿੰਘ ਗਿੱਲ, ਸੁਖਦੀਪ ਸਿੰਘ, ਚਰਨ ਸਿੰਘ ਤੇ ਰਣਜੀਤ ਸਿੰਘ ਆਦਿ ਨੇ ਸਾਂਝੇ ਤੌਰ ਉੱਤੇ ਮੈਡਮ ਸ਼ਾਇਆ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਮੈਡਮ ਸ਼ਾਇਆ ਜਿੰਨਾ ਚਿਰ ਇਸ ਪੋਸਟ ਉੱਤੇ ਰਹੇ ਹਨ, ਉਨ੍ਹਾਂ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਹੈ ਤੇ ਡਾਕ ਵਿਭਾਗ ਦੀਆਂ ਵੱਖ-ਵੱਖ ਲੋਕ ਭਲਾਈ ਦੀਆਂ ਬੀਮਾ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਸਨਮਾਨਤ ਹੋਣ ਉਪਰੰਤ ਮੈਡਮ ਸ਼ਾਇਆ ਨੇ ਸਾਰਿਆਂ ਦਾ ਧੰਨਵਾਦ ਕੀਤਾ। ਦਿਨੇਸ਼ ਕੁਮਾਰ, ਬਰਾਂਚ ਮਾਸਟਰ ਰਾਮੇਸ਼ ਖੈੜਾ ਨੇ ਸਾਂਝੇ ਤੌਰ ਉੱਤੇ ਮੈਡਮ ਸ਼ਾਇਆ ਵਲੋਂ ਤਨਦੇਹੀ ਨਾਲ ਕੀਤੇ ਕੰਮਾਂ ਦਾ ਵਿਸਥਾਰ ਵਿੱਚ ਜ਼ਿਕਰ ਕੀਤਾ।