ਸਰਵਟਾ ਬਣੇ ਦਲਿਤ ਵਿਕਾਸ ਬੋਰਡ ਦੇ ਜ਼ਿਲ੍ਹਾ ਵਾਈਸ ਚੇਅਰਮੈਨ
ਲੱਕੀ ਸਰਵਟਾ ਬਣੇ ਦਲਿਤ ਵਿਕਾਸ ਬੋਰਡ ਜਿਲ੍ਹਾ ਕਪੂਰਥਲਾ ਦੇ ਵਾਈਸ ਚੇਅਰਮੈਨ, ਪੰਜਾਬ ਚੇਅਰਮੈਨ ਵਿਜੇ ਦਾਨਵ ਦਾ ਕੀਤਾ ਧੰਨਵਾਦ
Publish Date: Fri, 13 Nov 2026 06:23 PM (IST)
Updated Date: Fri, 13 Nov 2026 06:24 PM (IST)
ਪੰਜਾਬ ਚੇਅਰਮੈਨ ਵਿਜੇ ਦਾਨਵ ਦਾ ਕੀਤਾ ਧੰਨਵਾਦ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਦਲਿਤ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਵਿਜੇ ਦਾਨਵ ਵੱਲੋਂ ਫਗਵਾੜਾ ਦੇ ਵਾਲਮੀਕਿ ਭਾਈਚਾਰੇ ਨਾਲ ਸਬੰਧਤ ਸਰਗਰਮ ਆਗੂ ਲੱਕੀ ਸਰਵਟਾ ਨੂੰ ਦਲਿਤ ਵਿਕਾਸ ਬੋਰਡ ਜ਼ਿਲ੍ਹਾ ਕਪੂਰਥਲਾ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਲੱਕੀ ਸਰਵਟਾ ਨੇ ਪੰਜਾਬ ਚੇਅਰਮੈਨ ਵਿਜੇ ਦਾਨਵ ਨਾਲ ਮੁਲਾਕਾਤ ਕਰਦਿਆਂ ਆਪਣੀ ਨਿਯੁਕਤੀ ਲਈ ਧੰਨਵਾਦ ਕੀਤਾ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਇਸ ਨੂੰ ਪੂਰੀ ਲਗਨ, ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਦਲਿਤ ਸਮਾਜ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੇ ਸਬੰਧਤ ਵਿਭਾਗਾਂ ਤੱਕ ਪਹੁੰਚਾਉਣਾ ਤੇ ਸਮਾਜ ਦੇ ਲੋੜਵੰਦ ਵਰਗਾਂ ਦੀ ਭਲਾਈ ਲਈ ਕੰਮ ਕਰਨਾ ਉਨ੍ਹਾਂ ਦੀ ਪਹਿਲ ਰਹੇਗੀ। ਉਨ੍ਹਾਂ ਕਿਹਾ ਕਿ ਵਾਲਮੀਕਿ ਭਾਈਚਾਰੇ ਦੇ ਸ਼ੇਰ ਸ਼੍ਰੀ ਵਿਜੇ ਦਾਨਵ ਨੇ ਉਨ੍ਹਾਂ ’ਤੇ ਜਿਸ ਭਰੋਸੇ ਨਾਲ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਹੈ, ਉਹ ਉਸ ’ਤੇ ਖਰਾ ਉਤਰਨ ਲਈ ਹਰ ਸੰਭਵ ਯਤਨ ਕਰਨਗੇ ਤੇ ਦਲਿਤ ਸਮਾਜ ਦੀ ਤਰੱਕੀ, ਭਲਾਈ ਤੇ ਹੱਕਾਂ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਨਗੇ। ਲੱਕੀ ਸਰਵਟਾ ਨੇ ਕਿਹਾ ਕਿ ਇਸ ਜ਼ਿੰਮੇਵਾਰੀ ਨੂੰ ਉਹ ਅਹੁਦੇ ਦੀ ਬਜਾਏ ਸਮਾਜ ਦੀ ਸੇਵਾ ਦਾ ਮੌਕਾ ਸਮਝਦੇ ਹਨ।