ਆਰਸੀਐੱਫ ’ਚ ਲੈਕ. ਸੁਖਵਿੰਦਰ ਢਿੱਲੋਂ ਬੈਸਟ ਟੀਚਰ ਐਵਾਰਡ ਨਾਲ ਸਨਮਾਨਤ ਅਧਿਆਪਕ ਦਿਵਸ ਮੌਕੇ ਲੈਕ. ਸੁਖਵਿੰਦਰ ਢਿੱਲੋਂ ਬੈਸਟ ਟੀਚਰ ਐਵਾਰਡ ਨਾਲ ਸਨਮਾਨਿਤ
Publish Date: Mon, 07 Sep 2026 08:06 PM (IST)
Updated Date: Mon, 07 Sep 2026 08:07 PM (IST)
ਸੁੱਖੀ ਟਿੱਬਾ ਪੰਜਾਬੀ ਜਾਗਰਣ ਹੂਸੈਨਪੁਰ : ਓਲੰਪੀਅਨ ਕ੍ਰਿਸ਼ਨ ਬੀ ਪਾਠਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੂਸੈਨਪੁਰ ਆਰਸੀਐੱਫ ’ਚ ਅਧਿਆਪਕ ਦਿਵਸ ਬੜੇ ਹੀ ਉਤਸ਼ਾਹ, ਸਤਿਕਾਰ ਤੇ ਖੁਸ਼ੀ ਦੇ ਮਾਹੌਲ ਵਿਚ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਪ੍ਰਤੀ ਪਿਆਰ ਤੇ ਧੰਨਵਾਦ ਦਾ ਪ੍ਰਗਟਾਵਾ ਕਰਦਿਆਂ ਵਿਸ਼ੇਸ਼੍ਯ ਗਤੀਵਿਧੀਆਂ ਤੇ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ। ਸਿਖਿਆਰਥੀ ਅਧਿਆਪਕਾਂ ਸੁਮਨਪ੍ਰੀਤ ਕੌਰ, ਮਹਿਕਪ੍ਰੀਤ, ਰਿਸ਼ਿਤਾ ਤੇ ਅਨੂਪ੍ਰੀਤ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਵੱਲੋਂ ਕੋਰੀਓਗ੍ਰਾਫੀ ਤੇ ਬੁਝਾਰਤਾਂ ਦਾ ਪਿਟਾਰਾ ਮਾਹੌਲ ਨੂੰ ਰੰਗੀਨ ਬਨਾ ਰਿਹਾ ਸੀ। ਵਿਦਿਆਰਥਣਾਂ ਹਰਮੀਤ ਤੇ ਜੈਸਮੀਨ ਵੱਲੋਂ ਸਟੇਜ ਸੰਭਾਲਣ ਦੇ ਨਾਲ-ਨਾਲ ਅਧਿਆਪਕਾਂ ਨੂੰ ਮਿਊਜ਼ੀਕਲ ਚੇਅਰ ਗੇਮ ਕਰਵਾ ਕੇ ਅਧਿਆਪਕ ਦਿਵਸ ਦਾ ਮਾਹੌਲ ਬਦਲ ਦਿੱਤਾ। ਕਾਰਜਕਾਰੀ ਪ੍ਰਿੰਸੀਪਲ ਸੁਨੀਲ ਬਜਾਜ ਨੇ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਲਈ ਕੀਤੇ ਗਏ ਇਸ ਸੁੰਦਰ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਅਧਿਆਪਕ ਦਿਵਸ ਸਿਰਫ਼ ਇੱਕ ਦਿਨ ਮਨਾਉਣ ਵਾਲਾ ਸਮਾਗਮ ਨਹੀਂ, ਸਗੋਂ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਸਹੀ ਦਿਸ਼ਾ ਦੇਣ ਲਈ ਕੀਤੀ ਜਾਂਦੀ ਮਿਹਨਤ ਨੂੰ ਸਲਾਮ ਕਰਨ ਦਾ ਮੌਕਾ ਹੈ। ਉਨ੍ਹਾਂ ਚੰਗੇ ਅਧਿਆਪਕ ਦੇ ਗੁਣ ਦੱਸਦੇ ਸਕੂਲ ਦੇ ਇਸ ਸਾਲ ਦੇ ਬੈਸਟ ਟੀਚਟ ਦਾ ਐਵਾਰਡ ਲੈਕਚਰਾਰ ਸੂਖਵਿੰਦਰ ਸਿੰਘ ਢਿੱਲੋਂ ਨੂੰ ਦੇਣ ਦਾ ਐਲਾਨ ਕੀਤਾ ਤਾਂ ਸਾਰਾ ਪੰਡਾਲ ਤਾਲੀਆਂ ਨਾਲ ਗੂੰਜ ਉਠਿਆ। ਲੈਕਚਰਾਰਢਿਲੋਂ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਨੂੰ ਸਿਰਫ ਕਿਤਾਬੀ ਗਿਆਨ ਹੀ ਨਹੀਂ ਦਿੰਦੇ, ਸਗੋਂ ਉਨ੍ਹਾਂ ਦੇ ਚਰਿੱਤਰ, ਸੋਚ ਤੇ ਭਵਿੱਖ ਨੂੰ ਆਕਾਰ ਦਿੰਦੇ ਹਨ ਤੇ ਸਮਾਜ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਸਜਗ ਕਰਦੇ ਹਨ। ਇਸ ਮੌਕੇ ਲੈਕਚਰਾਰ ਸੁਨੀਤਾ ਜੁਲਕਾ, ਰਮਨਦੀਪ ਕੌਰ, ਮੈਡਮ ਇੰਦੂ, ਕਪਿਲ ਲੂੰਬਾ, ਨੀਰਜ਼ ਸਹਿਗਲ, ਨਵਨੀਤ ਕੌਰ, ਦਵਿੰਦਰ ਕੁਮਾਰ, ਕੁਲਵਿੰਦਰ ਕੌਰ, ਕੈਲਾਸ਼ ਰਾਣੀ, ਅਮਨਦੀਪ ਕੌਰ, ਸੰਗੀਤਾ ਰਾਣੀ, ਰਮਨਪ੍ਰੀਤ ਕੌਰ, ਅਮਰੀਕ ਸਿੰਘ, ਵਿਵੇਕ ਕੁਮਾਰ ਘਨਈਆ ਨੇ ਵੀ ਸਮਾਗਮ ਦਾ ਆਨੰਦ ਲਿਆ।