ਭਗਵਾਨ ਵਿਸ਼ਵਕਰਮਾ ਸ਼ਿਲਪਕਾਰਾਂ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੇ ਦੇਵਤਾ : ਖੋਜੇਵਾਲ ਭਗਵਾਨ ਵਿਸ਼ਵਕਰਮਾ ਸ਼ਿਲਪਕਾਰਾਂ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੇ ਦੇਵਤਾ : ਖੋਜੇਵਾਲ
Publish Date: Mon, 09 Nov 2026 07:57 PM (IST)
Updated Date: Mon, 09 Nov 2026 07:59 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਵਿਸ਼ਵ ਸ਼ਿਲਪਕਲਾ ਦੇ ਮਹਾਨ ਤਪੱਸਵੀ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ, ਸ਼ਿਵ ਕਲੋਨੀ ਕਪੂਰਥਲਾ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਭਾਜਪਾ ਕਪੂਰਥਲਾ ਰਣਜੀਤ ਸਿੰਘ ਖੋਜੇਵਾਲ ਦਾ ਵਿਸ਼ੇਸ਼ ਤੌਰ ’ਤੇ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਰਾਗੀ ਜੱਥਿਆਂ ਵੱਲੋਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਗੁਰਬਾਣੀ ਨਾਲ ਜੋੜਦਿਆਂ ਕਿਹਾ ਕਿ ਸਤਸੰਗ ਵਿੱਚ ਹਾਜ਼ਰੀ ਲਗਵਾਉਣ ਦਾ ਮੌਕਾ ਕਰਮਾ ਭਾਗਾਂ ਵਾਲਿਆਂ ਨੂੰ ਮਿਲਦਾ ਹੈ ਤੇ ਜੋ ਵਿਅਕਤੀ ਸਤਿਸੰਗ ’ਚ ਆ ਕੇ ਕੀਰਤਨ ਸੁਣਦਾ ਹੈ ਤੇ ਜਾਪ ਕਰਦਾ ਹੈ, ਉਸ ’ਤੇ ਹਮੇਸ਼ਾਂ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੁੰਦੀ ਹੈ। ਇਸ ਮੌਕੇ ਖੋਜੇਵਾਲ ਨੇ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੰਦੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਕਿਰਤ ਦਾ ਦੇਵਤਾ ਕਿਹਾ ਜਾਂਦਾ ਹੈ ਕਿਉਂਕਿ ਪ੍ਰਾਚੀਨ ਕਾਲ ਵਿੱਚ ਜਿੰਨੀ ਵੀ ਰਾਜਧਾਨੀਆਂ ਸਨ, ਉਹ ਸਾਰੀਆਂ ਵਿਸ਼ਵਕਰਮਾ ਵੱਲੋਂ ਹੀ ਬਣਾਈਆਂ ਗਈਆਂ ਹਨ। ਖੋਜੇਵਾਲ ਨੇ ਕਿਹਾ ਕਿ ਸੂਈ ਤੋਂ ਲੈ ਕੇ ਜਹਾਜ਼ ਤੱਕ ਇਸ ਸੰਸਾਰ ਨੂੰ ਭਗਵਾਨ ਵਿਸ਼ਵਕਰਮਾ ਦੀ ਦੇਣ ਹੈ। ਭਗਵਾਨ ਵਿਸ਼ਵਕਰਮਾ ਹੱਥੀਂ ਕੰਮ ਕਰਨ ਵਾਲੇ ਸ਼ਿਲਪਕਾਰਾਂ, ਕਿਰਤੀਆਂ, ਮਜ਼ਦੂਰਾਂ ਦੇ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੇ ਦੇਵਤਾ ਹਨ। ਖੋਜੇਵਾਲ ਨੇ ਸਮੂਹ ਸੰਗਤਾਂ ਨੂੰ ਭਗਵਾਨ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਤੇ ਕਿਹਾ ਕਿ ਸਮੁੱਚੀ ਲੁਕਾਈ ਨੂੰ ਬਾਬਾ ਵਿਸ਼ਵਕਰਮਾ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਕਿਰਤ ਕਰ ਕੇ ਬਿਨਾਂ ਵੈਰ ਵਿਰੋਧ ਅੱਗੇ ਵਧਣ ਦੀ ਅਪੀਲ ਕੀਤੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਹਿੰਦਰ ਸਿੰਘ, ਕੌਂਸਲਰ ਰਾਜਿੰਦਰ ਸਿੰਘ ਧੰਜਲ, ਤਿਰਲੋਚਨ ਸਿੰਘ ਧਿੰਜਣ, ਸੁਖਦੇਵ ਸਿੰਘ ਭੰਮਰਾ, ਗੁਰਮੇਜ ਸਿੰਘ ਮਠਾਰੂ, ਸਤਨਾਮ ਸਿੰਘ ਮਠਾਰੂ, ਹਰਜੀਤ ਸਿੰਘ, ਜਸਵੀਰ ਸਿੰਘ, ਕੁਲਵਿੰਦਰ ਸਿੰਘ ਧਿੰਜਣ, ਭਾਰਤੀ ਜਨਤਾ ਪਾਰਟੀ ਦੇ ਪ੍ਰੋਫੈਸਰ ਅਨੁਰਾਗ ਸ਼ਰਮਾ,ਰੋ ਸ਼ਨ ਲਾਲ ਸੱਭਰਵਾਲ, ਮੱਸਾ ਸਿੰਘ, ਸੰਨੀ ਬੈਂਸ, ਅਸ਼ਵਨੀ ਤੁਲੀ, ਲੱਕੀ ਸਰਪੰਚ ਸਿੰਘ, ਸ਼ਿੰਦਰ ਸਿੰਘ ਤੇ ਸਮੂਹ ਸੰਗਤਾਂ ਹਾਜ਼ਰ ਸਨ।