81ਵਾਂ ਮੁਫ਼ਤ ਬਲੱਡ ਸ਼ੂਗਰ ਜਾਂਚ ਕੈਂਪ ਲਗਾਇਆ ਲੋਕ ਸੇਵਾ ਦਲ ਨੇ ਲਗਾਇਆ 81ਵਾਂ ਮੁਫ਼ਤ ਬਲੱਡ ਸ਼ੂਗਰ ਜਾਂਚ ਕੈਂਪ
Publish Date: Sun, 06 Sep 2026 07:47 PM (IST)
Updated Date: Sun, 06 Sep 2026 07:49 PM (IST)
ਲੋਕ ਸੇਵਾ ਦਲ ਨੇ ਲਗਾਇਆ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਲੋਕ ਸੇਵਾ ਦਲ ਰਜਿ. ਫਗਵਾੜਾ ਵੱਲੋਂ 81ਵਾਂ ਮੁਫ਼ਤ ਬਲੱਡ ਸ਼ੂਗਰ ਜਾਂਚ ਕੈਂਪ ਸਵ. ਫੂਲਾਂ ਰਾਣੀ ਦੁੱਗਲ, ਪਤਨੀ ਸਵ. ਬਲਰਾਜ ਦੁੱਗਲ ਜੀ ਦੀ ਯਾਦ ਵਿੱਚ ਦੁੱਗਲ ਪਰਿਵਾਰ ਦੇ ਸਹਿਯੋਗ ਨਾਲ ਖੇੜਾ ਰੋਡ ਸਥਿਤ ਸਤਿਅਮ ਲੈਬ ਵਿਖੇ ਲਗਾਇਆ ਗਿਆ। ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨਾ ਤੇ ਸਮੇਂ ਸਿਰ ਬਲੱਡ ਸ਼ੂਗਰ ਦੀ ਜਾਂਚ ਕਰਵਾਉਣ ਲਈ ਪ੍ਰੇਰਿਤ ਕਰਨਾ ਸੀ। ਇਹ ਕੈਂਪ ਲੋਕ ਸੇਵਾ ਦਲ ਦੇ ਪ੍ਰਧਾਨ ਦੇਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਤੇ ਅਸ਼ੋਕ ਦੁੱਗਲ ਦੀ ਦੇਖ-ਰੇਖ ਵਿੱਚ ਆਯੋਜਿਤ ਕੀਤਾ ਗਿਆ। ਇਸ ਦੌਰਾਨ ਲਗਭਗ 55 ਲੋਕਾਂ ਦੇ ਬਲੱਡ ਸ਼ੂਗਰ ਦੀ ਮੁਫ਼ਤ ਜਾਂਚ ਕੀਤੀ ਗਈ। ਇਸ ਮੌਕੇ ਲੋਕ ਸੇਵਾ ਦਲ ਦੇ ਪ੍ਰਧਾਨ ਦੇਵਿੰਦਰ ਸਿੰਘ ਨੇ ਕਿਹਾ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਸਮੇਂ-ਸਮੇਂ ’ਤੇ ਅਜਿਹੇ ਸਿਹਤ ਜਾਂਚ ਕੈਂਪ ਲਗਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬਲੱਡ ਸ਼ੂਗਰ ਵਰਗੀ ਸਮੱਸਿਆ ਦਾ ਸਮੇਂ ਸਿਰ ਪਤਾ ਲੱਗਣ ਨਾਲ ਸਹੀ ਸਾਵਧਾਨੀਆਂ ਵਰਤ ਕੇ ਇਸ ਦੇ ਗੰਭੀਰ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੁੱਗਲ ਪਰਿਵਾਰ ਵੱਲੋਂ ਕਰਵਾਏ ਗਏ ਇਸ ਸੇਵਾ ਕਾਰਜ ਦੀ ਸ਼ਲਾਘਾ ਕੀਤੀ। ਅਸ਼ੋਕ ਦੁੱਗਲ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਤੇ ਸਮਾਜ ਦੀ ਭਲਾਈ ਲਈ ਸਿਹਤ ਸਬੰਧੀ ਗਤੀਵਿਧੀਆਂ ਭਵਿੱਖ ਵਿੱਚ ਵੀ ਜਾਰੀ ਰੱਖੀਆਂ ਜਾਣਗੀਆਂ। ਉਨ੍ਹਾਂ ਕੈਂਪ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਮੈਂਬਰਾਂ ਤੇ ਸਤਿਅਮ ਲੈਬ ਦਾ ਧੰਨਵਾਦ ਕੀਤਾ। ਕੈਂਪ ਦੌਰਾਨ ਲੋਕ ਸੇਵਾ ਦਲ ਦੇ ਡਾਇਰੈਕਟਰ ਵਰਿੰਦਰ ਸ਼ਰਮਾ, ਮੁੱਖ ਸਕੱਤਰ ਪਵਨ ਕਸ਼ਯਪ, ਖਜ਼ਾਨਚੀ ਸੰਜੀਵ ਲਾਂਬਾ, ਉਪ ਪ੍ਰਧਾਨ ਦੀਪਕ ਗੁਪਤਾ, ਚੇਅਰਮੈਨ ਮਨਮੋਹਨ ਸਿੰਘ ਵਾਲੀਆ, ਅਮਰਜੀਤ ਸਿੰਘ ਢਿੱਲੋਂ, ਰਵਿੰਦਰ ਪਨੇਸਰ, ਅਸ਼ੋਕ ਦੁੱਗਲ, ਡਾ. ਮਨੀਸ਼ ਕਾਲੀਆ, ਨੇਹਾ, ਸੁਖਵਿੰਦਰ ਕੌਰ, ਭਾਵਿਨ ਤੇ ਅਰਵਿੰਦ ਸਮੇਤ ਹੋਰ ਮੈਂਬਰ ਹਾਜ਼ਰ ਸਨ। ਸਾਰਿਆਂ ਨੇ ਕੈਂਪ ਨੂੰ ਸਫਲ ਬਣਾਉਣ ਵਿੱਚ ਆਪਣਾ ਸਹਿਯੋਗ ਦਿੱਤਾ।