ਡਰਦੇ ਨਹੀਂ ਤੇਰੀ ਘੁਰਕੀ ਤੋਂ ਖਿੱਚ ਲਵਾਂਗੇ ਕੁਰਸੀ ਤੋਂ ਮਾਨਾ ! ਡਰਦੇ ਨਹੀਂ ਤੇਰੀ ਘੁਰਕੀ ਤੋਂ ਖਿੱਚ ਲਵਾਂਗੇ ਕੁਰਸੀ ਤੋਂ"
Publish Date: Sat, 29 Aug 2026 07:11 PM (IST)
Updated Date: Sat, 29 Aug 2026 07:13 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਭਰ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਪ੍ਰਤੀ ਆਰ-ਪਾਰ ਦੀ ਲੜਾਈ ਦੀ ਸ਼ੁਰੂਆਤ ਹੋ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸਾਂਝਾ ਮੁਲਾਜ਼ਮ ਮੰਚ ਤੇ ਸਾਂਝੀ ਮੁਲਾਜ਼ਮ ਤਾਲਮੇਲ ਕਮੇਟੀ ਦੇ ਆਗੂ ਗਣੇਸ਼ ਭਗਤ, ਸਤਨਾਮ ਸਿੰਘ ਰੰਧਾਵਾ, ਸਤਵੰਤ ਟੂਰਾ, ਪਲਵਿੰਦਰ ਸਿੰਘ, ਗੁਰਮੁਖ ਸਿੰਘ, ਕੁਲਦੀਪ ਸਿੰਘ ਕੌੜਾ, ਜਸਵੀਰ ਭੰਗੂ, ਜਸਬੀਰ ਸਿੰਘ ਸੈਣੀ, ਨਿਰਮੋਲਕ ਸਿੰਘ ਹੀਰਾ, ਜਸਪਾਲ ਸਿੰਘ ਗਰੇਵਾਲ, ਰਤਨ ਸਿੰਘ, ਸਤ ਪਾਲ ਸਿੰਘ ਖਟਕੜ ਕਲਾਂ ਨੇ ਦੱਸਿਆ ਪੰਜਾਬ ਦੀ ਭਗਵੰਤ ਮਾਨ ਸਰਕਾਰ ਸ਼ਾਇਦ ਇਹ ਗੱਲ ਭੁੱਲ ਕਰ ਰਹੀ ਇਸ ਸਮੇਂ ਪੰਜਾਬ ਭਰ 8 ਲੱਖ ਮੁਲਾਜ਼ਮ ਤੇ ਪੈਨਸ਼ਨਰਾਂ ਤੇ ਉਨ੍ਹਾਂ ਪਰਿਵਾਰ ਤੇ ਰਿਸ਼ਤੇਦਾਰ ਲਗਭਗ ਚਾਲੀ ਲੱਖ ਵੋਟਾਂ ਨਾਲ ਪੰਜਾਬ ਸਰਕਾਰ ਨੂੰ ਮਜ਼ਾ ਸਿਖਾਉਣ ਲਈ ਤਿਆਰ ਖੜ੍ਹੀ ਹੈ। ਜਿਸ ਤਰ੍ਹਾਂ ਪੰਜਾਬ ਦੇ ਮੁਲਾਜ਼ਮਾਂ ਦੇ ਦੋਖੀ ਮੁੱਖ ਮੰਤਰੀ ਭਗਵੰਤ ਮਾਨ ਗੱਲਬਾਤ ਕਰਨ ਤੋਂ ਮੁਨਕਰ ਹੋ ਦੌੜ ਰਿਹਾ ਹੈ। ਇਸ ਨਾਲ ਪੰਜਾਬ ਦੇ ਮੁਲਾਜ਼ਮਾਂ ਦਾ ਰੋਸ਼ ਵੱਧਦਾ ਜਾ ਰਿਹਾ ਹੈ। 27 ਅਗਸਤ ਦੀ ਮੁਲਾਜ਼ਮਾਂ ਨਾਲ ਮੀਟਿੰਗ ਕੀਤੇ ਬਿਨਾਂ ਭੱਜਣਾ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਸਰਕਾਰ ਦੀ ਪੰਜਾਬ ਦੇ ਮੁਲਾਜ਼ਮਾਂ ਦੀ ਜਾਇਜ਼ ਹੱਕੀ ਮੰਗਾਂ ਮੰਨਣ ਪ੍ਰਤੀ ਰਵੱਈਆ ਠੀਕ ਨਹੀਂ ਹੈ। ਸ਼ਾਇਦ ਪੰਜਾਬ ਦੀ ਭਗਵੰਤ ਮਾਨ ਸਰਕਾਰ ਸੱਤਾ ਦੇ ਹੰਕਾਰ ’ਚ ਭੁੱਲ ਗਈ ਹੈ ਕਿ ਮੁਲਾਜ਼ਮ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਜਿਸ ਨਾਲ ਪ੍ਰਸ਼ਾਸਨ ਦੇ ਹਰ ਕਾਰਜ ਇਨ੍ਹਾਂ ਤੋਂ ਬਿਨਾਂ ਅਧੂਰੇ ਹੁੰਦੇ ਹਨ। ਫਿਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨੂੰ ਧਮਕੀਆਂ ਭਰਿਆ ਟਵੀਟ ਜਾਰੀ ਕਰਨਾ, ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਨੀਅਤ ਠੀਕ ਨਹੀਂ। ਪੰਜਾਬ ਸਰਕਾਰ ਦੇ ਖਿਲਾਫ ਮੁਲਾਜ਼ਮ ਜਥੇਬੰਦੀਆਂ ਵੱਲ਼ੋਂ ਦਿਤੇ ਐਕਸ਼ਨ ਦੌਰਾਨ ਪੰਜਾਬ ਭਰ ਦੇ ਮੁਲਾਜ਼ਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਟਵੀਟ ਦੀਆਂ ਕਾਪੀਆਂ ਸਾੜਣ ਪ੍ਰੋਗਰਾਮ ਤਹਿਤ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਫਗਵਾੜਾ-1 ਤੇ ਫਗਵਾੜਾ-2 ਤਹਿਤ ਸੈਂਟਰ ਧਰਮਕੋਟ, ਨਾਨਕ ਨਗਰੀ, ਖਜੂਰਲਾ, ਨਰੂੜ ਦੇ ਅਧਿਆਪਕਾਂ ਨੇ ਟਵੀਟ ਦੀਆਂ ਕਾਪੀਆਂ ਸਾੜਣ ਤੇ ਨਾਅਰੇਬਾਜ਼ੀ ਕਰਕੇ ਰੋਸ਼ ਪ੍ਰਗਟ ਕੀਤਾ। ਇਸ ਐਕਸ਼ਨ ਨੂੰ ਸਫਲ ਬਣਾਉਣ ਵਿਚ ਸੈਂਟਰ ਹੈਡ ਕੁਲਵੀਰ ਕੌਰ, ਨਾਨਕ ਨਗਰੀ ਦੇ ਸੈਂਟਰ ਟੀਚਰ ਨਵਤੇਜ ਸਿੰਘ, ਸਤਨਾਮ ਸਿੰਘ ਪਰਮਾਰ, ਹੈੱਡ ਟੀਚਰ ਗਣੇਸ਼ ਭਗਤ, ਨੀਤੂ ਪਾਲ, ਜਸਵਿੰਦਰ ਸਿੰਘ, ਸਤਨਾਮ ਸਿੰਘ ਗਿੱਲ, ਸੁਰਿੰਦਰ ਪਾਲ, ਕਮਲਦੀਪ ਕੌਰ ਸੈਣੀ, ਪੰਕਜ ਸ਼ਰਮਾ, ਮਲਕੀਤ ਸਿੰਘ, ਕਮਲਦੀਪ, ਸੈਲੀ, ਮੋਨਿਕਾ ਦੁੱਗਲ, ਨੇਹਾ ਸੇਠੀ,ਸੰਗੀਤਾ ਵਾਲੀਆ, ਰੁਪਿੰਦਰ ਕੌਰ, ਮਨਿੰਦਰ ਕੌਰ, ਸਵਾਤੀ ਵਰਮਾ, ਹਰਜਿੰਦਰ ਕੌਰ, ਰਾਖੀ ਗੋਇਲ, ਹਿਮਾਨੀ, ਸੁਖਜਿੰਦਰ ਸਿੰਘ, ਅਪਸਾ਼ ਸੂਦ, ਕਿਰਨ ਸ਼ਰਮਾ, ਅਮਰ ਜੀਤ ਕੌਰ ਆਦਿ ਨੇ ਹਿੱਸਾ ਲਿਆ।