- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਨਜ਼ ਡਿਸਟ੍ਰਿਕਟ 321-ਡੀ ਦਾ ਪਹਿਲਾ ਇਮੇਜ ਬਿਲਡਿੰਗ ਸੈਮੀਨਾਰ ਯਾਦਗਾਰ ਹੋ ਨਿਬੜਿਆ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਲਾਇਨਜ਼ ਇੰਟਰਨੈਸ਼ਨਲ ਡਿਸਟ੍ਰਿਕਟ 321-ਡੀ ਵੱਲੋਂ ਪਹਿਲੀ ਵਾਰ ਲਾਇਨਜ਼ ਇਮੇਜ ਬਿਲਡਿੰਗ ਸੈਮੀਨਾਰ ਗਰੈਂਡ ਕੈਸਟਲ ਰਿਜ਼ੋਰਟ ਵਿਖੇ ਬੜੇ ਉਤਸ਼ਾਹ ਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਡਿਸਟ੍ਰਿਕਟ ਚੇਅਰਪਰਸਨ ਐੱਲਆਈਓ ਲਾਇਨ ਪਾਲ ਸਿੰਘ ਬੰਗਾ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਵਿੱਚ ਡਿਸਟ੍ਰਿਕਟ 321-ਡੀ ਦੀਆਂ 105 ਕਲੱਬਾਂ ਦੇ ਕਰੀਬ 840 ਲਾਇਨਜ਼ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਲਾਇਨ ਜੀਐੱਸ ਹੂਰਾ ਨੇ ਮੁੱਖ ਮਹਿਮਾਨ ਤੇ ਲਾਇਨ ਤੇਜਪਾਲ ਸਿੰਘ ਖੇਲਣ ਨੇ ਇਨਾਗਰੇਸ਼ਨ ਅਫ਼ਸਰ ਵਜੋਂ ਸ਼ਿਰਕਤ ਕੀਤੀ, ਜਦਕਿ ਰਮਨ ਸਿੰਧੀ ਸਮੇਤ ਪ੍ਰਮੁੱਖ ਬੁਲਾਰਿਆਂ ਨੇ ਲਾਇਨਜ਼ ਸੰਸਥਾ ਦੀ ਇਮੇਜ ਬਿਲਡਿੰਗ, ਲੀਡਰਸ਼ਿਪ ਤੇ ਸਮਾਜ ਸੇਵਾ ਨਾਲ ਸਬੰਧਤ ਅਹਿਮ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪੀਡੀਜੀ ਲਾਇਨ ਸ਼ਿਵ ਸ਼ੇਖਰੀ ਨੇ ਫੰਕਸ਼ਨ ਚੇਅਰਮੈਨ, ਪੀਡੀਜੀ ਰਸ਼ਪਾਲ ਸਿੰਘ ਬੱਚਾਜੀਵੀ ਨੇ ਕਨਵੀਨਰ, ਪੀਡੀਜੀ ਹਰੀਸ਼ ਬੰਗਾ ਨੇ ਕੋ-ਚੇਅਰਮੈਨ, ਪੀਡੀਜੀ ਹਰਦੀਪ ਸਿੰਘ ਖੜਕਾ ਨੇ ਕੋ-ਕਨਵੀਨਰ, ਪੀਡੀਜੀ ਐੱਸਪੀ ਸੋਂਧੀ ਨੇ ਚੀਫ਼ ਪ੍ਰੋਟੋਕੋਲ ਅਫ਼ਸਰ, ਪੀਡੀਜੀ ਸਤੀਸ਼ ਮਹਿੰਦਰੂ ਨੇ ਚੀਫ਼ ਐਡਵਾਈਜ਼ਰ, ਲਾਇਨ ਵਿਨੋਦ ਮਹਾਜਨ ਨੇ ਚੀਫ਼ ਕੋਆਰਡੀਨੇਟਰ ਤੇ ਪੀਡੀਜੀ ਗੁਰਮੀਤ ਸਿੰਘ ਮੱਕੜ ਨੇ ਐਡਵਾਈਜ਼ਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ। ਸਟੇਜ ਦਾ ਸੰਚਾਲਨ ਪੀਡੀਜੀ ਸਵਰਨ ਸਿੰਘ ਖਾਲਸਾ ਤੇ ਪੀਡੀਜੀ ਲਾਇਨ ਪਰਮਜੀਤ ਸਿੰਘ ਚਾਵਲਾ ਵੱਲੋਂ ਬਾਖੂਬੀ ਕੀਤਾ ਗਿਆ। ਮੁੱਖ ਮਹਿਮਾਨ ਲਾਇਨ ਜੀਐੱਸ ਹੂਰਾ ਨੇ ਇੰਨੇ ਵੱਡੇ ਪੱਧਰ ’ਤੇ ਸਮਾਗਮ ਕਰਵਾਉਣ ਲਈ ਲਾਇਨ ਪਾਲ ਸਿੰਘ ਬੰਗਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਤੇ ਸੰਸਥਾ ਦੀ ਮਜ਼ਬੂਤੀ ਲਈ ਮਿਹਨਤ ਕਰਨ ਵਾਲੇ ਲਾਇਨ ਮੈਂਬਰਾਂ ਨੂੰ ਅੱਗੇ ਆ ਕੇ ਲੀਡਰਸ਼ਿਪ ਦੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ। ਉਨ੍ਹਾਂ ਲਾਇਨਜ਼ ਇੰਟਰਨੈਸ਼ਨਲ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਮੈਂਬਰਾਂ ਨੂੰ ਵੱਧ ਤੋਂ ਵੱਧ ਸਮਾਜ ਸੇਵਾ ਦੇ ਪ੍ਰੋਜੈਕਟ ਕਰਨ ਲਈ ਪ੍ਰੇਰਿਤ ਕੀਤਾ। ਪੀਡੀਜੀ ਤੇ ਮਲਟੀਪਲ ਕੌਂਸਲ ਫੂਡ ਫਾਰ ਹੰਗਰ ਦੇ ਚੇਅਰਮੈਨ ਰਸ਼ਪਾਲ ਸਿੰਘ ਬੱਚਾਜੀਵੀ ਨੇ ਲਾਇਨ ਪਾਲ ਸਿੰਘ ਬੰਗਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡਿਸਟ੍ਰਿਕਟ 321-ਡੀ ਬਣਨ ਤੋਂ ਬਾਅਦ ਇਹ ਸਭ ਤੋਂ ਵੱਡੇ ਇਕੱਠਾਂ ਵਿੱਚੋਂ ਇੱਕ ਹੈ। ਉਨ੍ਹਾਂ 105 ਕਲੱਬਾਂ ਤੇ 840 ਮੈਂਬਰਾਂ ਦੀ ਸ਼ਮੂਲੀਅਤ ਨੂੰ ਸਮਾਗਮ ਦੀ ਵੱਡੀ ਕਾਮਯਾਬੀ ਦੱਸਦਿਆਂ ਲਾਇਨ ਮੈਂਬਰਾਂ ਨੂੰ ਸੱਚ ਦਾ ਸਾਥ ਦੇਣ, ਸੰਸਥਾ ਨੂੰ ਮਜ਼ਬੂਤ ਕਰਨ ਤੇ ਵੱਧ ਤੋਂ ਵੱਧ ਸੇਵਾ ਪ੍ਰੋਜੈਕਟ ਕਰਨ ਦੀ ਅਪੀਲ ਕੀਤੀ। ਸੀਨੀਅਰ ਲਾਇਨ ਆਗੂਆਂ ਨੇ ਕਿਹਾ ਕਿ ਲਾਇਨਜ਼ ਸੰਸਥਾ ਦੀ ਇਮੇਜ ਨੂੰ ਹੋਰ ਮਜ਼ਬੂਤ ਕਰਨ ਲਈ ਸੱਚੀ, ਸੁੱਚੀ ਤੇ ਨਿਸ਼ਕਾਮ ਸੇਵਾ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਦੇ ਕਾਰਜਾਂ ਰਾਹੀਂ ਲੋਕਾਂ ਵਿੱਚ ਸੰਸਥਾ ਪ੍ਰਤੀ ਵਿਸ਼ਵਾਸ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਸਮਾਗਮ ਵਿੱਚ ਲਾਇਨ ਕਲੱਬ ਬੰਗਾ ਨਿਸ਼ਚੇ, ਲਾਇਨ ਕਲੱਬ ਬੰਗਾ ਸਿਮਰਨ ਤੇ ਲਾਇਨ ਕਲੱਬ ਬੰਗਾ ਮਹਿਕ ਤੋਂ ਇਲਾਵਾ ਡਿਸਟ੍ਰਿਕਟ 321-ਡੀ ਦੀਆਂ ਵੱਖ-ਵੱਖ ਕਲੱਬਾਂ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।