ਲਾਇਨਜ਼ ਕਲੱਬ ਸਮਾਰਟ ਸਿਟੀ ਨੇ ਲਗਾਇਆ ਲੰਗਰ ਲਾਇੰਸ ਕਲੱਬ ਫਗਵਾੜਾ ਸਮਾਰਟ ਸਿਟੀ ਨੇ ਬੰਗਾ ਰੋਡ ’ਤੇ ਲਗਾਇਆ ਲੰਗਰ
Publish Date: Sat, 05 Sep 2026 07:58 PM (IST)
Updated Date: Sat, 05 Sep 2026 08:01 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਲਾਇਨਜ਼ ਇੰਟਰਨੈਸ਼ਨਲ 321-ਡੀ ਦੀ 100 ਫੀਸਦੀ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਵੱਲੋਂ ਕਲੱਬ ਪ੍ਰਧਾਨ ਲਾਇਨ ਸੰਤੋਖ ਰਾਜ ਟੂਰਾ ਦੀ ਅਗਵਾਈ ਹੇਠ ਤੇ ਪ੍ਰੋਜੈਕਟ ਡਾਇਰੈਕਟਰ ਲਾਇਨ ਅਸ਼ੋਕ ਵਧਵਾ, ਡਿਸਟ੍ਰਿਕਟ ਚੇਅਰਮੈਨ ਦੀ ਦੇਖ-ਰੇਖ ਹੇਠ ਸਥਾਨਕ ਬੰਗਾ ਰੋਡ ’ਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਆਲੂ-ਪੂਰੀ ਦਾ ਲੰਗਰ ਲਗਾਇਆ ਗਿਆ। ਲੰਗਰ ਦੀ ਸ਼ੁਰੂਆਤ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਕਰਵਾਈ ਗਈ। ਉਨ੍ਹਾਂ ਦੇ ਨਾਲ ਸਮਾਜ ਸੇਵਕ ਰਾਜਕੁਮਾਰ ਮੱਟੂ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਤੇ ਵਿਧਾਇਕ ਧਾਲੀਵਾਲ ਤੇ ਕਲੱਬ ਮੈਂਬਰਾਂ ਨਾਲ ਮਿਲ ਕੇ ਆਪਣੇ ਹੱਥੀਂ ਲੰਗਰ ਦੀ ਸੇਵਾ ਨਿਭਾਈ। ਵਿਧਾਇਕ ਧਾਲੀਵਾਲ ਨੇ ਸਮੂਹ ਸੰਗਤ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਸ੍ਰੀਮਦ ਭਗਵਦ ਗੀਤਾ ਰਾਹੀਂ ਮਨੁੱਖਤਾ ਨੂੰ ਨਿਸ਼ਕਾਮ ਕਰਮ ਕਰਨ ਤੇ ਧਰਮ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ ਹੈ।ਸਮਾਜ ਸੇਵਕ ਰਾਜਕੁਮਾਰ ਮੱਟੂ ਨੇ ਵੀ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਲੰਗਰ ਸਾਡੀ ਸਾਂਝੀ ਪੰਜਾਬੀ ਵਿਰਾਸਤ ਤੇ ਸੇਵਾ ਭਾਵਨਾ ਦੇ ਪ੍ਰਤੀਕ ਹਨ। ਲਾਇਨਜ਼ ਕਲੱਬ ਫਗਵਾੜਾ ਸਮਾਰਟ ਸਿਟੀ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ ਮੌਕੇ ’ਤੇ ਲਗਾਇਆ ਗਿਆ ਇਹ ਲੰਗਰ ਇੱਕ ਸ਼ਲਾਘਾਯੋਗ ਉਪਰਾਲਾ ਹੈ, ਜੋ ਸਮਾਜ ਵਿੱਚ ਆਪਸੀ ਭਾਈਚਾਰੇ ਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਦਾ ਹੈ। ਕਲੱਬ ਦੇ ਚਾਰਟਰ ਪ੍ਰਧਾਨ ਤੇਜਿੰਦਰ ਬਾਵਾ ਐੱਮਜੇਐੱਫ ਤੇ ਡਿਸਟ੍ਰਿਕਟ ਚੇਅਰਮੈਨ ਲਾਇਨ ਸੁਨੀਲ ਢੀਂਗਰਾ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਤੇ ਲੰਗਰ ਦੀ ਸੇਵਾ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ। ਕਲੱਬ ਪ੍ਰਧਾਨ ਲਾਇਨ ਸੰਤੋਖ ਰਾਜ ਟੂਰਾ ਨੇ ਸਾਰੇ ਪਤਵੰਤੇ ਸੱਜਣਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕਲੱਬ ਸਕੱਤਰ ਲਾਇਨ ਗੁਲਸ਼ਨ ਸ਼ਰਮਾ ਲੱਕੀ, ਖਜ਼ਾਨਚੀ ਲਾਇਨ ਵਿਜੇ ਅਰੋੜਾ, ਲਾਇਨ ਅਮਿਤ ਢੀਂਗਰਾ ਪੀ.ਆਰ.ਓ. ਤੋਂ ਇਲਾਵਾ ਲਾਇਨ ਅਸ਼ੋਕ ਮਨੀਲਾ, ਲਾਇਨ ਬੱਬੂ ਮਨੀਲਾ, ਲਾਇਨ ਨਵੀਨ ਵਧਵਾ, ਲਾਇਨ ਸੰਜੇ ਤ੍ਰੇਹਨ, ਲਾਇਨ ਕੁਲਦੀਪ ਸਿੰਘ, ਲਾਇਨ ਸੰਦੀਪ ਸਿੰਘ, ਲਾਇਨ ਮਹੇਸ਼ ਬੰਗਾ, ਲਾਇਨ ਡਾ. ਭੁਪਿੰਦਰ ਸਿੰਘ, ਲਾਇਨ ਵਿਪਨ ਠਾਕੁਰ, ਲਾਇਨ ਮੋਹਿਤ ਮਨੋਚਾ, ਲਾਇਨ ਹਰੀਸ਼ ਗੁਲਾਟੀ, ਲਾਇਨ ਸੰਜੀਵ ਕੁਮਾਰ ਮਿੰਚੂ ਤੇ ਰਮਨ ਨੇਹਰਾ ਆਦਿ ਹਾਜ਼ਰ ਸਨ।