ਬਰਸਾਤੀ ਮੌਸਮ ’ਚ ਬੂਟੇ ਲਗਾਉਣ ਦੀ ਮੁਹਿੰਮ ਦਾ ਕੀਤਾ ਆਗਾਜ਼ ਲਾਇਨਜ ਕੱਲਬ ਫਗਵਾੜਾ ਪ੍ਰਾਈਡ ਨੇ ਬਰਸਾਤੀ ਮੌਸਮ ‘ਚ ਬੂਟੇ ਲਗਾਉਣ ਦੀ ਮੁਹਿਮ ਦਾ ਕੀਤਾ ਆਗਾਜ
Publish Date: Sun, 12 Jul 2026 07:08 PM (IST)
Updated Date: Sun, 12 Jul 2026 07:09 PM (IST)
ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਸਮਾਜ ਸੇਵਾ ਦੇ ਖੇਤਰ ’ਚ ਮੋਹਰੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਵਲੋਂ ਬਰਸਾਤੀ ਮੌਸਮ ਨੂੰ ਦੇਖਦੇ ਹੋਏ ਹਰ ਸਾਲ ਦੀ ਤਰ੍ਹਾਂ ਬੂਟੇ ਲਗਾਉਣ ਦੇ ਪ੍ਰੋਜੈਕਟ ਦਾ ਆਗਾਜ਼ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਵਿਖੇ ਬੂਟੇ ਲਗਾ ਕੇ ਕੀਤਾ ਗਿਆ। ਕਲੱਬ ਦੇ ਚਾਰਟਰ ਪ੍ਰਧਾਨ ਅਤੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਯੂਥ) ਲਾਇਨ ਗੁਰਦੀਪ ਸਿੰਘ ਕੰਗ ਐੱਮ.ਜੇ.ਐੱਫ. ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਜੈਕਟ ਦੌਰਾਨ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਮਲਟੀਪਲ ਕੌਂਸਲ ਚੇਅਰਮੈਨ (ਫੂਡ ਫਾਰ ਹੰਗਰ) ਲਾਇਨ ਦਵਿੰਦਰ ਪਾਲ ਅਰੋੜਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਹਨਾਂ ਆਪਣੇ ਕਰ ਕਮਲਾਂ ਨਾਲ ਪਹਿਲਾ ਬੂਟਾ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕਰਵਾਈ। ਲਾਇਨ ਅਰੋੜਾ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਰੁੱਖ ਮਨੁੱਖੀ ਜੀਵਨ ਲਈ ਆਕਸੀਜਨ, ਸ਼ੁੱਧ ਵਾਤਾਵਰਣ ਅਤੇ ਕੁਦਰਤੀ ਸੰਤੁਲਨ ਦਾ ਅਹਿਮ ਸਰੋਤ ਹਨ। ਉਨ੍ਹਾਂ ਕਿਹਾ ਕਿ ਸਮਾਜ ਦੀ ਹਰ ਸੰਸਥਾ ਅਤੇ ਹਰ ਨਾਗਰਿਕ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਾਂਭ-ਸੰਭਾਲ ਦੀ ਵੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਵਾਤਾਵਰਣ ਮਿਲ ਸਕੇ। ਕਲੱਬ ਦੇ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਸੈਵਨ ਸਟਾਰ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਵੱਲੋਂ ਹਰ ਸਾਲ ਵੱਖ-ਵੱਖ ਥਾਵਾਂ ’ਤੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕਲੱਬ ਦਾ ਉਦੇਸ਼ ਸਿਰਫ਼ ਬੂਟੇ ਲਗਾਉਣਾ ਹੀ ਨਹੀਂ, ਸਗੋਂ ਉਨ੍ਹਾਂ ਦੀ ਸੰਭਾਲ ਨੂੰ ਵੀ ਯਕੀਨੀ ਬਣਾਉਣਾ ਹੈ। ਉਨ੍ਹਾਂ ਸਮਾਜ ਦੇ ਹਰ ਵਰਗ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਹਰ ਵਿਅਕਤੀ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਬੂਟਾ ਲਗਾ ਕੇ ਉਸ ਨੂੰ ਦਰੱਖਤ ਬਣਨ ਤੱਕ ਸੰਭਾਲੇ ਤਾਂ ਵਾਤਾਵਰਣ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਹੱਲ ਸੰਭਵ ਹੋ ਸਕਦਾ ਹੈ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੀ ਬੂਟੇ ਲਗਾ ਕੇ ਵਾਤਾਵਰਣ ਦੀ ਸੁਰੱਖਿਆ ਦਾ ਸੰਦੇਸ਼ ਦਿੱਤਾ ਅਤੇ ਭਵਿੱਖ ਵਿੱਚ ਵੀ ਅਜਿਹੇ ਸਮਾਜ ਭਲਾਈ ਦੇ ਪ੍ਰੋਜੈਕਟ ਲਗਾਤਾਰ ਜਾਰੀ ਰੱਖਣ ਦਾ ਸੰਕਲਪ ਲਿਆ। ਇਸ ਮੌਕੇ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦੇ ਸਕੱਤਰ ਲਾਇਨ ਸੰਜੀਵ ਲਾਂਬਾ, ਕੈਸ਼ੀਅਰ ਲਾਇਨ ਸਤਵਿੰਦਰ ਸਿੰਘ ਭਮਰਾ, ਪੀ.ਆਰ.ਓ. ਲਾਇਨ ਵਰੁਣ ਵਧਵਾ ਤੋਂ ਇਲਾਵਾ ਧਰਮਪਾਲ ਨਿਸ਼ਚਲ, ਲਾਇਨ ਮਾਸਟਰ ਪ੍ਰਣਬ ਕੰਗ, ਲਾਇਨ ਸ਼ਾਮ ਸੁੰਦਰ ਅਰੋੜਾ, ਲਾਇਨ ਵਿਜੇ ਅਰੋੜਾ, ਲਾਇਨ ਵਿਪਨ ਸ਼ਰਮਾ, ਲਾਇਨ ਵਿਨੇ ਕੁਮਾਰ ਬਿੱਟੂ, ਲਾਇਨ ਸ਼ੁਭਮ ਕਲੂਚਾ, ਲਾਇਨ ਰਾਜ ਕੁਮਾਰ ਰਾਜੂ, ਲਾਇਨ ਨਿਿਖਲ ਵਧਵਾ ਆਦਿ ਹਾਜ਼ਰ ਸਨ।