ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਅਪਰੇਸ਼ਨ ਲਈ ਦਿੱਤਾ ਯੋਗਦਾਨ ਲਾਇਨਜ਼ ਕਲੱਬ ਨੇ ਜਰੂਰਤਮੰਦ ਮਰੀਜ਼ਾਂ ਦੇ ਅੱਖਾਂ ਦੇ ਅਪਰੇਸ਼ਨ ਲਈ ਪਾਇਆ ਯੋਗਦਾਨ
Publish Date: Sun, 11 Oct 2026 07:28 PM (IST)
Updated Date: Sun, 11 Oct 2026 07:29 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਮਾਜ ਭਲਾਈ ਦੇ ਕੰਮਾਂ ਤੇ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਅੱਗੇ ਰਹਿਣ ਵਾਲੇ ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਦੁਆਰਾ ਸ੍ਰੀ ਹਨੂੰਮਾਨ ਮੰਦਰ ਪਿੰਡ ਬੂਲਪੁਰ ਵਿਖੇ ਸਾਦਾ ਤੇ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਲਾਇਨ ਗੁਰਮੀਤ ਸਿੰਘ ਰੀਜਨ ਚੇਅਰਪਰਸਨ, ਲਾਇਨ ਮੁਖਤਿਆਰ ਸਿੰਘ ਖਿੰਡਾ ਪ੍ਰਧਾਨ ਦੀ ਅਗਵਾਈ ਤੇ ਸ੍ਰੀ ਹਨੂੰਮਾਨ ਮੰਦਿਰ ਦੇ ਮੁੱਖ ਸੇਵਾਦਾਰ ਸੁਦੇਸ਼ ਕੁਮਾਰ ਜੋਸ਼ੀ ਦੀ ਦੇਖ-ਰੇਖ ਹੇਠ ਕੀਤਾ ਗਿਆ। ਇਸ ਸਮਾਰੋਹ ਦੌਰਾਨ ਲਾਇਨਜ਼ ਕਲੱਬ ਵੱਲੋਂ ਲਾਇਨਜ਼ ਰਣਜੀਤ ਸਿੰਘ ਥਿੰਦ ਤੇ ਲਾਇਨ ਸੁਖਨਿੰਦਰ ਸਿੰਘ ਮੋਮੀ ਦੀ ਪ੍ਰੇਰਨਾ ਸਦਕਾ ਪੰਜ ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਤੇ ਲੈਨਜ਼ ਪਾਉਣ ਲਈ ਕਲੱਬ ਵੱਲੋਂ ਵਿਸ਼ੇਸ਼ ਯੋਗਦਾਨ ਦਿੰਦੇ ਹੋਏ ਸਹਾਇਤਾ ਰਾਸ਼ੀ ਸ੍ਰੀ ਹਨੂੰਮਾਨ ਮੰਦਰ ਦੇ ਮੁੱਖ ਸੇਵਾਦਾਰ ਸੁਦੇਸ਼ ਕੁਮਾਰ ਜੋਸ਼ੀ ਨੂੰ ਡਾ. ਕਿਰਨ ਕੁਮਾਰ ਗੁਪਤਾ, ਡਾ. ਪਰਮਜੀਤ ਸਿੰਘ, ਸਾਹਿਲ ਸ਼ਰਮਾ ਦੀ ਹਾਜ਼ਰੀ ਵਿੱਚ ਦਿੱਤੀ ਗਈ। ਕਲੱਬ ਵੱਲੋਂ ਇਹ ਯੋਗਦਾਨ ਦਿੰਦੇ ਹੋਏ ਲਾਇਨਜ਼ ਕਲੱਬ ਦੇ ਪ੍ਰਧਾਨ ਮੁਖਤਿਆਰ ਸਿੰਘ ਖਿੰਡਾ ਨੇ ਕਿਹਾ ਕਿ ਕਲੱਬ ਵੱਲੋਂ ਹਮੇਸ਼ਾ ਹੀ ਕਲੱਬ ਦੇ ਵੱਖ-ਵੱਖ ਪ੍ਰੋਜੈਕਟਾਂ ਤਹਿਤ ਲੋਕ ਭਲਾਈ ਦੇ ਕੰਮਾਂ ਦੇ ਨਾਲ-ਨਾਲ ਜ਼ਰੂਰਤਮੰਦਾਂ ਦੀ ਸਹਾਇਤਾ ਵੀ ਕੀਤੀ ਜਾਂਦੀ ਹੈ। ਇਸ ਦੌਰਾਨ ਸੁਦੇਸ਼ ਕੁਮਾਰ ਜੋਸ਼ੀ ਨੇ ਸਮੂਹ ਲਾਇਨਜ਼ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਇਸ ਪਵਿੱਤਰ ਕਾਰਜ ਲਈ ਧੰਨਵਾਦ ਕੀਤਾ। ਇਸ ਮੌਕੇ ਲਾਇਨ ਰਣਜੀਤ ਸਿੰਘ ਬੂਲਪੁਰ ਖਜ਼ਾਨਚੀ, ਲਾਇਨ ਨਰਿੰਦਰ ਸਿੰਘ ਢਿੱਲੋਂ ਜ਼ਿਲ੍ਹਾ ਚੇਅਰਮੈਨ, ਲਾਇਨ ਸੁਖਨਿੰਦਰ ਸਿੰਘ, ਲਾਇਨ ਕਸ਼ਮੀਰ ਸਿੰਘ ਸਾਬਕਾ ਪ੍ਰਧਾਨ, ਲਾਇਨ ਗੁਰਮੀਤ ਸਿੰਘ ਰੀਜਨ ਚੇਅਰਪਰਸਨ, ਲਾਇਨ ਲੇਡੀ ਰਜਵਿੰਦਰ ਕੌਰ ਆਦਿ ਹਾਜ਼ਰ ਸਨ।