ਲਾਇਨ ਮੁਖਤਿਆਰ ਸਿੰਘ ਖਿੰਡਾ ਸੁਲਤਾਨਪੁਰ ਦੇ ਪ੍ਰਧਾਨ ਬਣੇ
ਲਾਇਨਸ ਕਲੱਬ ਸੁਲਤਾਨਪੁਰ ਲੋਧੀ ਦੀ ਮੀਟਿੰਗ ਕਲੱਬ ਦੇ ਮੌਜੂਦਾ ਪ੍ਰਧਾਨ ਲਾਇਨ ਕਸ਼ਮੀਰ ਸਿੰਘ ਦੀ ਅਗਵਾਈ ਵਿਚ ਹੋਈ, ਜਿਸ ਵਿਚ ਕਲੱਬ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇਸ ਮੌਕੇ ਕਲੱਬ ਵੱਲੋਂ ਕਰਵਾਏ ਜਾ ਰਹੇ ਸਮਾਜ ਭਲਾਈ ਦੇ ਕਾਰਜ ਤੇ ਹੋਰ ਪ੍ਰੋਜੈਕਟ ਤੇ ਗਤੀਵਿਧੀਆਂ ਸਬੰਧੀ ਸਮੂਹ ਮੈਂਬਰਾਂ ਵੱਲੋਂ ਵਿਚਾਰ-ਵਟਾਂਦਰਾ ਕੀਤਾ ਗਿਆ।
Publish Date: Sat, 30 May 2026 10:03 PM (IST)
Updated Date: Sat, 30 May 2026 10:05 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਲਾਇਨਸ ਕਲੱਬ ਸੁਲਤਾਨਪੁਰ ਲੋਧੀ ਦੀ ਮੀਟਿੰਗ ਕਲੱਬ ਦੇ ਮੌਜੂਦਾ ਪ੍ਰਧਾਨ ਲਾਇਨ ਕਸ਼ਮੀਰ ਸਿੰਘ ਦੀ ਅਗਵਾਈ ਵਿਚ ਹੋਈ, ਜਿਸ ਵਿਚ ਕਲੱਬ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇਸ ਮੌਕੇ ਕਲੱਬ ਵੱਲੋਂ ਕਰਵਾਏ ਜਾ ਰਹੇ ਸਮਾਜ ਭਲਾਈ ਦੇ ਕਾਰਜ ਤੇ ਹੋਰ ਪ੍ਰੋਜੈਕਟ ਤੇ ਗਤੀਵਿਧੀਆਂ ਸਬੰਧੀ ਸਮੂਹ ਮੈਂਬਰਾਂ ਵੱਲੋਂ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਲਾਇਨ ਮੈਂਬਰਾਂ ਨੇ ਸਰਬਸੰਮਤੀ ਨਾਲ ਲਾਇਨ ਮੁਖਤਿਆਰ ਸਿੰਘ ਖਿੰਡਾ ਨੂੰ ਸਾਲ 2026-27 ਲਈ ਕਲੱਬ ਦਾ ਪ੍ਰਧਾਨ ਚੁਣ ਲਿਆ। ਨਵੇਂ ਚੁਣੇ ਗਏ ਪ੍ਰਧਾਨ ਲਾਇਨ ਮੁਖਤਿਆਰ ਸਿੰਘ ਖਿੰਡਾ ਨੇ ਸਮੂਹ ਲਾਇਨ ਮੈਂਬਰਾਂ ਦਾ ਇਸ ਵਿਸ਼ਵਾਸ ਤੇ ਮਾਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਲਾਇਨ ਮੈਂਬਰਾਂ ਦੇ ਸਹਿਯੋਗ ਨਾਲ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਲਾਇਨ ਖਿੰਡਾ ਨੇ ਆਪਣੀ ਟੀਮ ਦਾ ਐਲਾਨ ਕੀਤਾ, ਜਿਸ ਵਿਚ ਲਾਇਨ ਮੁਖਤਾਰ ਸਿੰਘ ਚੰਦੀ ਨੂੰ ਸਕੱਤਰ, ਲਾਇਨ ਰਣਜੀਤ ਸਿੰਘ ਨੂੰ ਖਜ਼ਾਨਚੀ ਤੇ ਲਾਇਨ ਬਲਵੀਰ ਸਿੰਘ ਨੂੰ ਪੀਆਰਓ ਚੁਣਿਆ ਗਿਆ। ਇਸ ਮੌਕੇ ਲਾਇਨ ਕਸ਼ਮੀਰ ਸਿੰਘ, ਲਾਇਨ ਨਰਿੰਦਰ ਸਿੰਘ ਢਿੱਲੋਂ, ਲਾਇਨ ਸੁਖਵਿੰਦਰ ਸਿੰਘ ਥਿੰਦ, ਲਾਇਨ ਜਗਜੀਤ ਸਿੰਘ ਥਿੰਦ, ਲਾਇਨ ਗੁਰਮੀਤ ਸਿੰਘ, ਲਾਇਨ ਮਨਜਿੰਦਰ ਸਿੰਘ, ਲਾਇਨ ਮਨਦੀਪ ਸਿੰਘ, ਲਾਇਨ ਬਲਜਿੰਦਰ ਸਿੰਘ, ਲਾਇਨ ਰਣਜੀਤ ਸਿੰਘ, ਲਾਇਨ ਸੁਖਨਿੰਦਰ ਸਿੰਘ, ਲਾਇਨ ਲਖਵਿੰਦਰ ਸਿੰਘ ਗਾਜੀਪੁਰ, ਲਾਇਨ ਜਰਨੈਲ ਸਿੰਘ, ਲਾਇਨ ਹਰਜਿੰਦਰ ਸਿੰਘ, ਲਾਇਨ ਬਲਵੀਰ ਸਿੰਘ, ਲਾਇਨ ਜਸਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।