ਕੰਗ ਦੀ ਚੋਣ ਸਬੰਧੀ ਲਾਇਨ ਵਿੱਗ ਨਾਲ ਕੀਤੀ ਮੁਲਾਕਾਤ
ਲਾਇਨ ਗੁਰਦੀਪ ਸਿੰਘ ਕੰਗ ਨੇ ਡਿਸਟ੍ਰਿਕਟ 321-ਡੀ ਦੀ ਚੋਣ ਸਬੰਧੀ ਲਾਇਨ ਰਾਜੀਵ ਵਿਗ ਨਾਲ ਕੀਤੀ ਮੁਲਾਕਾਤ
Publish Date: Sat, 28 Mar 2026 06:58 PM (IST)
Updated Date: Sun, 29 Mar 2026 04:12 AM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦੇ ਚਾਰਟਰ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਨੇ ਬਟਾਲਾ ਵਿਖੇ ਲਾਇਨਜ ਇੰਟਰਨੈਸ਼ਨਲ 321-ਡੀ ਦੇ ਜੀ.ਐਮ.ਟੀ. ਕੋਆਰਡੀਨੇਟਰ ਲਾਇਨ ਰਾਜੀਵ ਵਿਗ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਾਲ 2026-27 ਲਈ ਡਿਸਟ੍ਰਿਕਟ ਗਵਰਨਰਾਂ ਦੀ ਹੋਣ ਵਾਲੀ ਚੋਣ ਸਬੰਧੀ ਵਿਚਾਰ ਵਟਾਂਦਰਾ ਕੀਤਾ। ਮੁਲਾਕਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਲਾਇਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਡਿਸਟ੍ਰਿਕਟ ਗਵਰਨਰਾਂ ਦੀ ਚੋਣ ਸਬੰਧੀ ਮੀਟਿੰਗ 8 ਤੇ 9 ਅਪ੍ਰੈਲ ਨੂੰ ਰਾਮ ਨਗਰ (ਉਤਰਾਖੰਡ) ਵਿਖੇ ਹੋਣ ਜਾ ਰਹੀ ਹੈ। ਜਿਸ ਵਿਚ ਲਾਇਨ ਰਾਜੀਵ ਵਿਗ ਵਾਈਸ ਡਿਸਟ੍ਰਿਕਟ-2 ਗਵਰਨਰ ਦੇ ਕੈਂਡੀਡੇਟ ਹੋਣਗੇ। ਇਸੇ ਚੋਣ ਸਬੰਧੀ ਵਿਚਾਰ ਵਟਾਂਦਰਾ ਕਰਨ ਦੇ ਲਈ ਉਨ੍ਹਾਂ ਦੀ ਇਹ ਮੁਲਾਕਾਤ ਹੋਈ ਹੈ। ਲਾਇਨ ਗੁਰਦੀਪ ਸਿੰਘ ਕੰਗ ਨੇ ਭਰੋਸਾ ਜਤਾਇਆ ਕਿ ਲਾਇਨ ਰਾਜੀਵ ਵਿਗ ਇਸ ਚੋਣ ਵਿੱਚ ਜਿੱਤ ਹਾਸਲ ਕਰਕੇ ਵੀ.ਡੀ.ਜੀ.-2 ਵਜੋਂ ਆਪਣੀਆਂ ਉੱਤਮ ਸੇਵਾਵਾਂ ਨਿਭਾਉਣਗੇ। ਇਸ ਦੌਰਾਨ ਲਾਈਨ ਰਾਜੀਵ ਵਿਗ ਤੋਂ ਇਲਾਵਾ ਲਾਇਨ ਹਰਵੰਤ ਮਹਾਜਨ ਪ੍ਰਧਾਨ ਲਾਇਨਜ ਕਲੱਬ ਬਟਾਲਾ ਪ੍ਰਿੰਸ, ਲਾਇਨ ਜਸਵੰਤ ਪਠਾਨੀਆ ਲਾਇਨਜ ਕਲੱਬ ਬਟਾਲਾ ਸਮਾਈਲ ਤੇ ਲਾਇਨ ਦੀਪਕ ਪਠਾਰੀਆ ਲਾਇਨਜ ਕਲੱਬ ਬਟਾਲਾ ਸੇਵਾ ਵਲੋਂ ਲਾਇਨ ਗੁਰਦੀਪ ਸਿੰਘ ਕੰਗ ਨੂੰ ਉਨ੍ਹਾਂ ਵਲੋਂ ਲਾਇਨਜ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਤੇ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਦੇ ਚਾਰਟਰ ਪ੍ਰਧਾਨ ਵਜੋਂ ਸਮਾਜ ਸੇਵਾ ਪ੍ਰਤੀ ਨਿਭਾਈਆਂ ਜਾ ਰਹੀਆਂ ਵਧੀਆ ਸੇਵਾਵਾਂ ਲਈ ਸਨਮਾਨਤ ਕਰਦਿਆਂ ਹੌਸਲਾ ਅਫਜਾਈ ਕੀਤੀ ਗਈ। ਲਾਇਨ ਕੰਗ ਦੇ ਨਾਲ ਇਸ ਫੇਰੀ ਦੌਰਾਨ ਐੱਨ.ਆਰ.ਆਈ. ਗੁਰਿੰਦਰ ਸਿੰਘ ਕੰਗ ਤੇ ਐੱਨ.ਆਰ.ਆਈ. ਸੁਖਦੇਵ ਰਾਜ ਮਨੀਲਾ ਵੀ ਉਚੇਰੇ ਤੌਰ ’ਤੇ ਮੌਜੂਦ ਸਨ।