ਲਾਇਨ ਕੰਗ ਨੇ ਡਿਸਟ੍ਰਿਕਟ ਗਵਰਨਰਾਂ ਨਾਲ ਕੀਤੀ ਮੀਟਿੰਗ
ਲਾਇਨ ਗੁਰਦੀਪ ਸਿੰਘ ਕੰਗ ਨੇ ਡਿਸਟ੍ਰਿਕਟ ਗਵਰਨਰਾਂ ਨਾਲ ਅਗਾਉਂ ਪ੍ਰੋਜੈਕਟਾਂ ਸਬੰਧੀ ਕੀਤੀ ਮੀਟਿੰਗ
Publish Date: Mon, 23 Feb 2026 08:04 PM (IST)
Updated Date: Mon, 23 Feb 2026 08:07 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐੱਮਜੇਐੱਫ ਨੇ ਡਿਸਟ੍ਰਿਕਟ ਗਵਰਨਰ ਲਾਇਨ ਵੀਐੱਮ ਗੋਇਲ ਤੇ ਡਿਸਟ੍ਰਿਕਟ ਵਾਈਸ ਗਵਰਨਰ-1 ਲਾਇਨ ਜੀਐੱਸ ਭਾਟੀਆ ਦੇ ਨਾਲ ਸਾਲ 2026 ਵਿਚ ਡਿਸਟ੍ਰਿਕਟ ਦੀਆਂ ਸਮੂਹ ਕਲੱਬਾਂ ਦੇ ਸਹਿਯੋਗ ਨਾਲ ਕੀਤੇ ਜਾਣ ਵਾਲੇ ਮੁੱਖ ਪ੍ਰੋਜੈਕਟਾਂ ਬਾਰੇ ਮੀਟਿੰਗ ਦੌਰਾਨ ਚਰਚਾ ਕੀਤੀ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਲਾਇਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਮਾਰਚ ਤੇ ਅਪ੍ਰੈਲ ‘ਚ ਹੋਲੀ ਤੇ ਵਿਸਾਖੀ ਵਰਗੇ ਕਈ ਵੱਡੇ ਤਿਉਹਾਰ ਆਉਣ ਵਾਲੇ ਹਨ। ਇਸ ਲਈ ਲਾਇਨਜ਼ 321-ਡੀ ਤਹਿਤ ਉਨ੍ਹਾਂ ਪ੍ਰੋਜੈਕਟਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਨ੍ਹਾਂ ਲਈ ਡਿਸਟ੍ਰਿਕਟ ਦੇ ਸਮੂਹ ਕਲੱਬਾਂ ਨੂੰ ਪ੍ਰੇਰਿਤ ਕੀਤਾ ਜਾਣਾ ਹੈ। ਡਿਸਟ੍ਰਿਕਟ ਗਵਰਨਰ ਲਾਇਨ ਗੋਇਲ ਨੇ ਕਿਹਾ ਕਿ ਡਿਸਟ੍ਰਿਕਟ 321-ਡੀ ਅਧੀਨ ਆਉਂਦੇ ਸਮੂਹ ਕਲੱਬ ਇਸ ਸਾਲ ਵੀ ਸਮਾਜ ਸੇਵਾ ਵਿਚ ਮੋਹਰੀ ਰਹਿਣਗੇ ਤੇ ਡਿਸਟ੍ਰਿਕਟ ਦੀ ਬੁਲੰਦੀ ਨੂੰ ਬਰਕਰਾਰ ਰੱਖਣਗੇ। ਲਾਇਨ ਜੀਐੱਸ ਭਾਟੀਆ ਨੇ ਲਾਇਨ ਗੁਰਦੀਪ ਸਿੰਘ ਕੰਗ ਦੀ ਸਮਾਜ ਸੇਵੀ ਭਾਵਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਾਇਨ ਗੁਰਦੀਪ ਸਿੰਘ ਕੰਗ ਉਂਝ ਤਾਂ ਆਪਣੇ ਤੌਰ ’ਤੇ ਵੀ ਕਈ ਸ਼ਲਾਘਾਯੋਗ ਪ੍ਰੋਜੈਕਟ ਕਰਦੇ ਰਹਿੰਦੇ ਹਨ, ਪਰ ਉਨ੍ਹਾਂ ਵੱਲੋਂ ਡਿਸਟ੍ਰਿਕਟ ਦੀਆਂ ਸਮੂਹ ਕਲੱਬਾਂ ਨੂੰ ਵੀ ਵੱਖ-ਵੱਖ ਪ੍ਰੋਜੈਕਟਾਂ ਲਈ ਉਤਸ਼ਾਹਤ ਕੀਤਾ ਜਾਂਦਾ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਲਾਇਨ ਗੁਰਦੀਪ ਸਿੰਘ ਕੰਗ ਨੇ ਡਿਸਟ੍ਰਿਕਟ ਗਵਰਨਰਾਂ ਨੂੰ ਭਰੋਸਾ ਦਿੱਤਾ ਕਿ ਉਹ ਆਉਂਦੇ ਦਿਨਾਂ ਵਿਚ ਮਾਸਿਕ ਰਾਸ਼ਨ ਵੰਡ ਤੋਂ ਇਲਾਵਾ ਕਈ ਹੋਰ ਨਵੇਂ ਪ੍ਰੋਜੈਕਟਾਂ ਨੂੰ ਵੀ ਨਿਜੀ ਤੌਰ ’ਤੇ ਆਪਣੇ ਪਰਿਵਾਰਕ ਮੈਂਬਰਾਂ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅਮਲੀ ਰੂਪ ਦੇਣਗੇ।