ਐੱਲਆਈਸੀ ਨੇ 70ਵੀਂ ਵਰ੍ਹੇਗੰਢ ’ਤੇ ਸੈਮੀਨਾਰ ਕਰਵਾਇਆ ਭਾਰਤੀ ਜੀਵਨ ਬੀਮਾ ਨਿਗਮ (ਐਲ.ਆਈ.ਸੀ) ਨੇ 70ਵੀਂ ਵਰ੍ਹੇਗੰਢ ਮੌਕੇ ਇੱਕ ਵਿਸਵਾਸ਼ਮਈ ਸਫ਼ਰ ਸਬੰਧੀ ਸੈਮੀਨਾਰ ਕਰਵਾਇਆ
Publish Date: Tue, 01 Sep 2026 11:24 PM (IST)
Updated Date: Tue, 01 Sep 2026 11:25 PM (IST)
--ਕੰਪਨੀ ਦੁਆਰਾ ਜਾਰੀ ਸਾਰੀਆਂ ਸਕੀਮਾਂ ਲੋਕਾਂ ਲਈ ਕਲਿਆਣਕਾਰੀ : ਕਾਲੜਾ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਜੀਵਨ ਬੀਮਾ ਨਿਗਮ ਦੀ 70ਵੀਂ ਵਰ੍ਹੇਗੰਢ ਮੌਕੇ ਕਪੂਰਥਲਾ ਬ੍ਰਾਂਚ ਵਿਖ਼ੇ ਸੀਨੀਅਰ ਬਰਾਂਚ ਮੈਨੇਜਰ ਅਸ਼ੋਕ ਕੁਮਾਰ ਕਾਲੜਾ ਤੇ ਸਹਾਇਕ ਮੈਨੇਜਰ ਰਵੀ ਪਾਲ ਅਗਰਵਾਲ ਦੀ ਅਗਵਾਈ ਹੇਠ ਇੱਕ ਵਿਸਵਾਸ਼ਮਈ ਸਫ਼ਰ ਸਬੰਧੀ ਸੈਮੀਨਾਰ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਮੌਕੇ ਸਰਸਵਤੀ ਵੰਦਨਾ ਉਪਰੰਤ ਵਿਸ਼ੇਸ਼ ਮਹਿਮਾਨ ਸੀਨੀਅਰ ਬ੍ਰਾਂਚ ਮੈਨੇਜਰ ਅਸ਼ੋਕ ਕੁਮਾਰ ਕਾਲੜਾ ਨੇ ਸ਼ਮਾ ਰੌਸ਼ਨ ਕੀਤੀ ਤੇ ਸਾਰੇ ਹੀ ਕਰਮਚਾਰੀਆਂ ਨੇ ਕੰਪਨੀ ਪ੍ਰਤੀ ਦ੍ਰਿੜਤਾ, ਨਿਸ਼ਠਾ ਤੇ ਵਿਸ਼ਵਾਸ਼ ਨਾਲ ਕਾਰਜ ਕਰਨ ਸਬੰਧੀ ਸਹੁੰ ਵੀ ਚੁੱਕੀ। ਸੈਮੀਨਾਰ ਦੀ ਆਰੰਭਤਾ ਕਰਦਿਆਂ ਰਵੀ ਪਾਲ ਅਗਰਵਾਲ (ਅਸਿਸਟੈਂਟ ਬ੍ਰਾਂਚ ਮੈਨੇਜਰ) ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਤੇ ਪਿਛਲੇ ਸਾਲ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਨਿਗਮ ਦੀਆਂ ਸਾਰੀਆਂ ਸਕੀਮਾਂ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ, ਜੋ ਕਿ ਬੱਚਤ ਕਰਨ ਤੇ ਮੁਸ਼ਕਿਲ ਸਮੇਂ ਦੌਰਾਨ ਆਰਥਿਕ ਸੰਕਟ ਤੋਂ ਬਚਾੳਣ ਵਿੱਚ ਸਹਾਇਕ ਹੁੰਦੀਆਂ ਹਨ। ਨਿਗਮ ਨੇ ਹਮੇਸ਼ਾਂ ਆਪਣੇ ਮਿਹਨਤੀ ਤੇ ਕਰਮਸ਼ੀਲ ਕਰਮਚਾਰੀਆਂ ਨੂੰ ਹਰ ਪੱਖੋਂ ਸਹਿਯੋਗ ਨਾਲ ਨਿਵਾਜਿਆ ਹੈ ਤੇ ਹਮੇਸ਼ਾ ਤਤਪਰ ਰਹੇਗੀ। 70ਵੀਂ ਵਰ੍ਹੇਗੰਢ ਮੌਕੇ ਵਧਾਈ ਦਿੰਦਿਆਂ ਸੀਨੀਅਰ ਬ੍ਰਾਂਚ ਮੈਨੇਜਰ ਅਸ਼ੋਕ ਕੁਮਾਰ ਕਾਲੜਾ ਨੇ ਹਾਜ਼ਰ ਵਿਕਾਸ ਅਧਿਕਾਰੀਆਂ ਤੇ ਬੀਮਾ ਸਲਾਹਕਾਰਾ ਨੂੰ ਪੈਨਸ਼ਨ ਤੇ ਬੱਚਿਆਂ ਸਬੰਧਤ ਯੋਜਨਾਵਾਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜੋਕੀ ਨਿਵੇਸ਼ ਚੰਗੇਰੇ ਭਵਿੱਖ ਲਈ ਵਰਦਾਨ ਸਾਬਿਤ ਹੋਵੇਗੀ, ਸੋ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਨਿਗਮ ਨਾਲ ਜੁੜਨ ਦਾ ਸੱਦਾ ਦੇਣਾ ਚਾਹੀਦਾ ਹੈ। ਸਮਾਗਮ ਦੇ ਅੰਤ ਵਿਚ ਚੀਫ ਆਰਗੇਨਾਈਜ਼ਰ ਸੁਖਵਿੰਦਰ ਮੋਹਨ ਸਿੰਘ ਨੇ ਬੀਮਾ ਸਲਾਹਕਾਰਾਂ ਨੂੰ ਲੋਕਾਂ ਨੂੰ ਬੱਚਤ ਤੇ ਜੋਖ਼ਮ ਸਬੰਧੀ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਸ਼ੇਸ਼ ਤੇ ਮੁੱਖ ਮਹਿਮਾਨ ਸਹਿਤ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਜਲਦ ਹੀ ਮਿਥੇ ਟੀਚਿਆਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵਧੀਆ ਨਤੀਜੇ ਪ੍ਰਾਪਤ ਕਰਨ ਵਾਲੇ ਤੇ ਚੰਗੀਆਂ ਸੇਵਾਵਾਂ ਨਿਭਾ ਰਹੇ ਕਰਮਚਾਰੀਆਂ ਤੇ ਬੀਮਾ ਸਲਾਹਕਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸੁਮਿਤ ਮਾਹਨਾ, ਪਰਮਜੀਤ ਸਿੰਘ, ਮੈਡਮ ਰੇਨੂੰ ਬਾਲਾ, ਰਾਮ ਗੋਪਾਲ, ਮੋਹਨ ਸਿੰਘ, ਸੁਖਵਿੰਦਰ ਸਿੰਘ ਜੋਸ਼ਨ, ਨਿਖਿਲ ਕੁਮਾਰ, ਦੀਪਕ ਕੁਮਾਰ, ਅਤਿੰਦਰਪਾਲ ਸਿੰਘ, ਨਰਿੰਦਰਜੀਤ ਸਿੰਘ ਚੰਦੀ, ਬਲਬੀਰ ਸਿੰਘ ਰਾਣਾ, ਰਾਕੇਸ਼ ਕੁਮਾਰ, ਰਾਜੇਸ਼ ਕੁਮਾਰ, ਸ੍ਰੀ ਅਮਿਤ ਸੋਨੀ, ਸੁਧੀਰ ਕੁਮਾਰ, ਰਣਜੀਤ ਕੁਮਾਰ, ਮੈਡਮ ਤਨੂਜਾ, ਜਸਵਿੰਦਰ ਸਿੰਘ,, ਸੰਦੀਪ ਕੁਮਾਰ ਆਦਿ ਹਾਜ਼ਰ ਸਨ।