- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਜੀਵਨ ਬੀਮਾ ਨਿਗਮ ਨੇ 70 ਵੀ ਵਰੇਗੰਢ ਮੌਕੇ ਚੀਫ਼ ਆਰਗੇਨਾਈਜ਼ਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੂੰ ਕੀਤਾ ਸਨਮਾਨਿਤ

ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਨੇ ਆਪਣੇ ਅਣਥੱਕ ਤੇ ਮਿਹਨਤੀ ਪਾਲਿਸੀਧਾਰਕਾਂ, ਵਿਕਾਸ ਅਧਿਕਾਰੀਆਂ ਤੇ ਬੀਮਾ ਕਰਮਚਾਰੀਆਂ ਨੂੰ ਪੂਰਨ ਸਹਿਯੋਗ ਦਿੱਤਾ ਹੈ ਤੇ ਇਸੇ ਤਰ੍ਹਾਂ ਹੀ ਹਮੇਸ਼ਾਂ ਤੱਤਪਰ ਰਹੇਗੀ, ਕਿਉਂਕਿ ਇਨ੍ਹਾਂ ਦੀ ਸੁਚੱਜੀ ਕਾਰਜਸ਼ੀਲਤਾ ਹੀ ਨਿਗਮ ਦੀ ਤਰੱਕੀ ਦਾ ਆਧਾਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਸ਼ੋਕ ਕੁਮਾਰ ਕਾਲੜਾ ਸੀਨੀਅਰ ਬ੍ਰਾਂਚ ਮੈਨੇਜਰ ਕਪੂਰਥਲਾ ਨੇ ਭਾਰਤੀ ਜੀਵਨ ਬੀਮਾ ਨਿਗਮ ਦੀ 70ਵੀ ਵਰੇਗੰਢ ਮੌਕੇ ਬ੍ਰਾਂਚ ਵਿਖੇ ਹੋਏ ਸੰਖੇਪ ਸਮਾਗਮ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਦੀ ਬੱਚਤ ਹੀ ਕੱਲ੍ਹ ਦਾ ਸੁਨਹਿਰੀ ਭਵਿੱਖ ਬਣੇਗੀ। ਸੋ ਅਧੂਰੇ ਟੀਚੇ ਤਾਂ ਹੀ ਪੂਰੇ ਕੀਤੇ ਜਾ ਸਕਦੇ ਹਨ ਜੇਕਰ ਅਸੀਂ ਮੰਜ਼ਿਲ ਤਕ ਪਹੁੰਚਣ ਪ੍ਰਤੀ ਸੁਚੇਤ ਹੋਵਾਂਗੇ। ਸਨਮਾਨ ਸਮਾਰੋਹ ਦੌਰਾਨ ਕੰਪਨੀ ਵੱਲੋਂ ਚੀਫ਼ ਆਰਗੇਨਾਈਜ਼ਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੂੰ ਵਧੀਆ ਕਾਰਗੁਜ਼ਾਰੀ ਤੇ ਕੰਪਨੀ ਪ੍ਰਤੀ ਨਿਭਾਈਆਂ ਜਾ ਰਹੀਆਂ ਚੰਗੇਰੀਆਂ ਸੇਵਾਵਾਂ ਬਦਲੇ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਅਸਿਸਟੈਂਟ ਬ੍ਰਾਂਚ ਮੈਨੇਜਰ ਰਵੀ ਪਾਲ ਅਗਰਵਾਲ ਨੇ ਆਏ ਹੋਏ ਸਮੂਹ ਬੀਮਾ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਨਮਾਨਤ ਸ਼ਖ਼ਸੀਅਤ ਦੀ ਮਿਹਨਤ ਤੇ ਲਗਨ ਦੂਸਰਿਆਂ ਲਈ ਪ੍ਰੇਰਨਾ ਸਰੋਤ ਹੈ। ਇਸ ਮੌਕੇ ਬਲਬੀਰ ਸਿੰਘ ਰਾਣਾ, ਮੋਹਨ ਸਿੰਘ, ਰਾਕੇਸ਼ ਕੁਮਾਰ, ਧੰਨਪ੍ਰੀਤ ਸਿੰਘ ਭਾਟੀਆ, ਸੁਮਿਤ ਮਾਹਨਾ, ਅਸ਼ੋਕ ਕੁਮਾਰ ਸੋਨੀ, ਦੀਪਕ ਕੁਮਾਰ, ਜਸਵਿੰਦਰ ਸਿੰਘ, ਪ੍ਰਧਾਨ ਕਮਲ ਰਾਵਲ, ਨਿਖਿਲ ਕੁਮਾਰ, ਮੈਡਮ ਸ਼ਵੇਤਾ, ਅਭਿਸ਼ੇਕ, ਸੁਧੀਰ ਕੁਮਾਰ ਸਮੇਤ ਬੀਮਾ ਅਫ਼ਸਰ ਤੇ ਸਮੂਹ ਕਰਮਚਾਰੀ ਹਾਜ਼ਰ ਸਨ।