ਭਾਰਤੀ ਜੀਵਨ ਬੀਮਾ ਨਿਗਮ ਨੇ 77ਵਾਂ ਗਣਤੰਤਰ ਦਿਵਸ ਮਨਾਇਆ
ਭਾਰਤੀ ਜੀਵਨ ਬੀਮਾ ਨਿਗਮ ਨੇ 77ਵਾਂ ਗਣਤੰਤਰ ਦਿਵਸ ਮਨਾਇਆ
Publish Date: Tue, 27 Jan 2026 08:31 PM (IST)
Updated Date: Tue, 27 Jan 2026 08:34 PM (IST)

ਦੇਸ਼ ਭਗਤਾਂ ਦੀਆਂ ਜੀਵਨੀਆਂ ਤੇ ਵਿਚਾਰਧਾਰਾਵਾਂ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਸ੍ਰੋਤ : ਭੱਟੀ ਹਰਵੰਤ ਸਚਦੇਵਾ ਪੰਜਾਬੀ ਜਾਗਰਣ ਕਪੂਰਥਲਾ : ਦੇਸ਼ ਭਗਤਾਂ ਦੀਆਂ ਕੁਰਬਾਨੀਆਂ, ਜੀਵਨੀਆਂ ਤੇ ਵਿਚਾਰਧਾਰਾਵਾਂ ਨੂੰ ਸਮਝਣ ਤੇ ਸੰਦੇਸ਼ਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਸਾਨੂੰ ਸਿਰਫ਼ ਆਪਣੇ ਅਧਿਕਾਰਾਂ ਪ੍ਰਤੀ ਹੀ ਨਹੀਂ, ਸਗੋਂ ਫਰਜ਼ਾਂ ਦੀ ਪਛਾਣ ਵੀ ਪਹਿਲ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਬ੍ਰਾਂਚ ਮੈਨੇਜਰ ਜਗਦੀਪ ਭੱਟੀ ਨੇ 77ਵੇ ਗਣਤੰਤਰ ਦਿਵਸ ਮੌਕੇ ਸਮੂਹ ਬੀਮਾ ਅਫਸਰਾਂ ਨੂੰ ਕਪੂਰਥਲਾ ਸ਼ਾਖਾ ਵਿਖੇ ਤਿਰੰਗਾ ਝੰਡਾ ਲਹਿਰਾਉਣ ਉਪਰੰਤ ਵਧਾਈ ਦਿੰਦਿਆਂ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਰਾਜ ਕੁਮਾਰ ਵਰਮਾ ਤੇ ਰਵੀਪਾਲ ਅਗਰਵਾਲ, ਅਸਿਸਟੈਂਟ ਬ੍ਰਾਂਚ ਮੈਨੇਜਰ ਨੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਗਣਤੰਤਰ ਦਿਵਸ ਮੌਕੇ ਇਕ ਸਿੱਖਿਅਤ ਤੇ ਸਿਹਤਮੰਦ ਭਾਰਤ ਬਣਾਉਣ ਲਈ ਪ੍ਰਣ ਲੈਣਾ ਚਾਹੀਦਾ ਹੈ। ਇਸ ਮੌਕੇ ਵਧੀਆ ਸੇਵਾਵਾਂ ਨਿਭਾਉਣ ਵਾਲੇ ਬੀਮਾ ਅਫਸਰਾਂ ਤੇ ਅਧਿਕਾਰੀਆਂ ਨੂੰ ਸਨਮਾਨ ਚਿੰਨ੍ਹ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੀਫ ਆਰਗੇਨਾਈਜ਼ਰ ਸੁਖਵਿੰਦਰ ਮੋਹਨ ਸਿੰਘ ਭਾਟੀਆ, ਗਿਆਨ ਸਿੰਘ, ਰਵੀ ਕੁਮਾਰ, ਸੁਖਵਿੰਦਰ ਸਿੰਘ ਜੋਸਨ ਵਿਕਾਸ ਅਧਿਕਾਰੀ, ਰਣਜੀਤ ਸਿੰਘ, ਮੈਡਮ ਸ਼ਵੇਤਾ ਵਿਕਾਸ ਅਧਿਕਾਰੀ, ਧੰਨਪ੍ਰੀਤ ਸਿੰਘ ਭਾਟੀਆ, ਚੰਦਨ ਗੁਪਤਾ, ਨਰਿੰਦਰਜੀਤ ਸਿੰਘ, ਜਸਪਿੰਦਰ ਸਿੰਘ, ਹਰਜੱਸ ਸਿੰਘ, ਸੰਦੀਪ ਸਿੰਘ ਸਮੇਤ ਸਮੂਹ ਬੀਮਾ ਅਫਸਰ ਤੇ ਅਧਿਕਾਰੀ ਹਾਜ਼ਰ ਸਨ।