ਭਾਟੀਆ ਤੀਸਰੀ ਵਾਰ ਸ਼ਤਕਵੀਰ ਪੁਰਸਕਾਰ ਨਾਲ ਸਨਮਾਨਿਤ ਐੱਲ.ਆਈ.ਸੀ ਨੇ ਚੀਫ਼ ਆਰਗੇਨਾਈਜ਼ਰ ਸੁਖਵਿੰਦਰ ਭਾਟੀਆ ਨੂੰ ਤੀਸਰੀ ਵਾਰ ''ਸਤਕਵੀਰ ਪੁਰਸਕਾਰ ''ਨਾਲ ਕੀਤਾ ਸਨਮਾਨਿਤ
Publish Date: Fri, 09 Oct 2026 09:50 PM (IST)
Updated Date: Fri, 09 Oct 2026 09:50 PM (IST)
--ਮਿਹਨਤੀ ਤੇ ਵਿਸਵਾਸ਼ਮਈ ਕਰਮਚਾਰੀ ਨਿਗਮ ਦੀ ਤਰੱਕੀ ਦਾ ਆਧਾਰ : ਮੈਨੇਜਰ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਨੇ ਆਪਣੇ ਅਣਥੱਕ ਤੇ ਮਿਹਨਤੀ ਪਾਲਿਸੀਧਾਰਕਾਂ, ਵਿਕਾਸ ਅਧਿਕਾਰੀਆਂ ਤੇ ਬੀਮਾ ਕਰਮਚਾਰੀਆਂ ਨੂੰ ਪੂਰਨ ਸਹਿਯੋਗ ਦਿੱਤਾ ਹੈ ਤੇ ਇਸੇ ਤਰ੍ਹਾਂ ਹੀ ਹਮੇਸ਼ਾ ਤੱਤਪਰ ਰਹੇਗੀ, ਕਿਉਂਕਿ ਇਨ੍ਹਾਂ ਦੀ ਸੁਚੱਜੀ ਕਾਰਜਸ਼ੀਲਤਾ ਹੀ ਨਿਗਮ ਦੀ ਤਰੱਕੀ ਦਾ ਆਧਾਰ ਹੈ। ਨਿਗਮ ਵੱਲੋਂ ਜਾਰੀ ਸਿੰਗਲ ਪ੍ਰੀਮੀਅਮ, ਬੀਮਾ ਜੋਤੀ, ਜੀਵਨ ਨਿਵੇਸ਼, ਜੀਵਨ ਲਕਸ਼ੈ, ਜੀਵਨ ਸਾਥੀ, ਪੈਨਸ਼ਨ ਤੇ ਹੋਰ ਨਵੀਆਂ ਸਕੀਮਾਂ ਹਰ ਉਮਰ ਤੇ ਵਰਗ ਦੇ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਲਈ ਬੱਚਤ ਤੇ ਸੁਨਹਿਰੀ ਭਵਿੱਖ ਸੰਬੰਧੀ ਵਰਦਾਨ ਸਾਬਤ ਹੋਣਗੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਸ਼ੋਕ ਕੁਮਾਰ ਕਾਲੜਾ ਸੀਨੀਅਰ ਬ੍ਰਾਂਚ ਮੈਨੇਜਰ ਕਪੂਰਥਲਾ ਨੇ ਭਾਰਤੀ ਜੀਵਨ ਬੀਮਾ ਨਿਗਮ ਵਿਖੇ ਹੋਏ ਸੰਖੇਪ ਪ੍ਰੋਗਰਾਮ ਦੌਰਾਨ ਸਮੂਹ ਪਾਲਿਸੀਧਾਰਕਾਂ, ਵਿਕਾਸ ਅਧਿਕਾਰੀਆਂ, ਬੀਮਾ ਕਰਮਚਾਰੀਆਂ ਤੇ ਬੀਮਾ ਅਫਸਰਾਂ ਨੂੰ ਨਵੀਆਂ ਸਕੀਮਾਂ ਦੀ ਜਾਣਕਾਰੀ ਦੇਣ ਤੇ ਕਾਰਜ ਸ਼ੈਲੀ ਨੂੰ ਹੋਰ ਪ੍ਰਫੁਲਤ ਸੰਬੰਧੀ ਕੀਤੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਦੀ ਬੱਚਤ ਹੀ ਕੱਲ੍ਹ ਦਾ ਸੁਨਹਿਰੀ ਭਵਿੱਖ ਬਣੇਗੀ। ਸੋ ਅਧੂਰੇ ਟੀਚੇ ਤਾਂ ਹੀ ਪੂਰੇ ਕੀਤੇ ਜਾ ਸਕਦੇ ਹਨ ਜੇਕਰ ਅਸੀਂ ਮੰਜ਼ਿਲ ਤਕ ਪਹੁੰਚਣ ਪ੍ਰਤੀ ਸੁਚੇਤ ਹੋਵਾਂਗੇ। ਸਨਮਾਨ ਸਮਾਰੋਹ ਦੌਰਾਨ ਕੰਪਨੀ ਵੱਲੋਂ ਚੀਫ਼ ਆਰਗੇਨਾਈਜ਼ਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੂੰ 300 ਤੋਂ ਵੱਧ ਪਾਲਸੀਆਂ ਕਰਨ ਉਪਰੰਤ ਸ਼ਤਕਵੀਰ ਪੁਰਸਕਾਰ, ਵਧੀਆ ਕਾਰਗੁਜ਼ਾਰੀ ਤੇ ਕੰਪਨੀ ਪ੍ਰਤੀ ਨਿਭਾਈਆਂ ਜਾ ਰਹੀਆਂ ਚੰਗੇਰੀਆਂ ਸੇਵਾਵਾਂ ਬਦਲੇ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਚੀਫ਼ ਆਰਗੇਨਾਈਜ਼ਰ ਨੇ ਸੀਨੀਅਰ ਅਧਿਕਾਰੀਆਂ ਤੇ ਸਹਿਯੋਗੀ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਮਾਗਮ ਦੇ ਅੰਤ ਵਿਚ ਅਸਿਸਟੈਂਟ ਬ੍ਰਾਂਚ ਮੈਨੇਜਰ ਰਵੀ ਪਾਲ ਅਗਰਵਾਲ ਨੇ ਆਏ ਹੋਏ ਸਮੂਹ ਬੀਮਾ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਨਮਾਨਿਤ ਸ਼ਖ਼ਸੀਅਤ ਦੀ ਮਿਹਨਤ ਤੇ ਲਗਨ ਦੂਸਰਿਆਂ ਲਈ ਪ੍ਰੇਰਨਾ ਸਰੋਤ ਹੈ। ਇਸ ਮੌਕੇ ਬਲਬੀਰ ਸਿੰਘ ਰਾਣਾ, ਮੋਹਨ ਸਿੰਘ, ਰਾਕੇਸ਼ ਕੁਮਾਰ, ਧੰਨਪ੍ਰੀਤ ਸਿੰਘ ਭਾਟੀਆ, ਸੁਮਿਤ ਮਾਹਨਾ, ਹਰੀਪਾਲ ਸਿੰਘ, ਦੀਪਕ ਕੁਮਾਰ, ਜਸਵਿੰਦਰ ਸਿੰਘ, ਪ੍ਰਧਾਨ ਕਮਲ ਰਾਵਲ, ਨਿਖਿਲ ਕੁਮਾਰ, ਮੈਡਮ ਸ਼ਵੇਤਾ, ਅਭਿਸ਼ੇਕ, ਸੁਧੀਰ ਕੁਮਾਰ ਸਮੇਤ ਬੀਮਾ ਅਫ਼ਸਰ ਤੇ ਸਮੂਹ ਕਰਮਚਾਰੀ ਹਾਜ਼ਰ ਸਨ।