- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੈਨਸ਼ਨਰ ਮੰਗਾਂ ਸੰਬੰਧੀ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਦੇ ਨਾਂ 'ਤੇ ਭੇਜਿਆ ਮੰਗ ਪੱਤਰ: ਪੈਨਸ਼ਨਰ ਆਗੂ

ਮੁੱਖ ਮੰਤਰੀ ਤੇ ਵਿੱਤ ਮੰਤਰੀ ਪੰਜਾਬ ਦੇ ਨਾਂ 'ਤੇ ਭੇਜਿਆ ਮੰਗ ਪੱਤਰ
ਪੰਜਾਬੀ ਜਾਗਰਣ ਪ੍ਰਤੀਨਿਧ
ਫ਼ਗਵਾੜਾ : ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ 1 ਤੋਂ 5 ਜੂਨ ਤੱਕ ਮੁੱਖ ਮੰਤਰੀ ਤੇ ਵਿੱਤ ਮੰਤਰੀ ਪੰਜਾਬ ਦੇ ਨਾਂ 'ਤੇ ਮੰਗ ਪੱਤਰ ਭੇਜਦੇ ਹੋਏ ਪੈਨਸ਼ਨਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਨਿਪਟਾਰਾ ਕਰਨ ਲਈ 17 ਜੂਨ ਤੋਂ ਪਹਿਲਾਂ ਪਹਿਲਾਂ ਮੀਟਿੰਗ ਕਰਨ ਦੀ ਮੰਗ ਕਰਦੇ ਹੋਏ ਪੰਜਾਬ ਗੌਰਮਿੰਟ ਪੈਨਸ਼ਨਰਜ਼ ਫਰੰਟ ਫ਼ਗਵਾੜਾ ਵੱਲੋਂ ਮੋਹਣ ਸਿੰਘ ਭੱਟੀ ਤੇ ਤਾਰਾ ਸਿੰਘ ਬੀਕਾ, ਹੰਸ ਰਾਜ ਦੀ ਅਗਵਾਈ ਹੇਠ ਐਡੀਸ਼ਨਲ ਡਿਪਟੀ ਕਮਿਸ਼ਨਰ ਫ਼ਗਵਾੜਾ ਡਾ. ਸ਼ਿਖਾ ਭਗਤ ਪੀਸੀਐੱਸ ਦੀ ਗੈਰ-ਮੌਜੂਦਗੀ ਵਿਚ ਤਹਿਸੀਲਦਾਰ ਫ਼ਗਵਾੜਾ ਵਰਿੰਦਰ ਭਾਟੀਆ ਰਾਹੀਂ ਮੁੱਖ ਮੰਤਰੀ ਤੇ ਵਿੱਤ ਮੰਤਰੀ ਪੰਜਾਬ ਦੇ ਨਾਂ’ ’ਤੇ ਮੰਗ ਪੱਤਰ ਭੇਜਿਆ ਗਿਆ। ਸਾਂਝਾ ਫਰੰਟ ਫਗਵਾੜਾ ਦੇ ਸੀਨੀਅਰ ਪੈਨਸ਼ਨਰ ਆਗੂ ਗਿਆਨ ਚੰਦ ਨਈਅਰ, ਕੁਲਦੀਪ ਸਿੰਘ ਕੌੜਾ, ਪ੍ਰਮੋਦ ਕੁਮਾਰ ਜੋਸ਼ੀ, ਜਸਵਿੰਦਰ ਸਿੰਘ ਆਦਿ ਨੇ ਆਪਣੀਆਂ ਮੰਗਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਤੀ ਜਾਰੀ ਪੈਨਸ਼ਨਰ ਵਿਰੋਧੀ ਪੱਤਰ ਤੁਰੰਤ ਵਾਪਸ ਲਿਆ ਜਾਵੇ, 5/7/2021 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਵਿਚ ਦਰਸਾਏ 2.59 ਦੇ ਪੇ ਮੈਟ੍ਰਿਕਸ ਅਨੁਸਾਰ ਨੌਸ਼ਨਲ ਪੇ ਫਿਕਸੇਸ਼ਨ ਦਾ ਟੇਬਲ ਤਿਆਰ ਕੇ ਬਣਦੀ 50 ਪ੍ਰਤੀਸ਼ਤ ਪੈਨਸ਼ਨ ਤੁਰੰਤ ਜਾਰੀ ਕੀਤੀ ਜਾਵੇ, ਮੈਡੀਕਲ ਭੱਤਾ 2000/- ਰੁਪਏ ਪ੍ਰਤੀ ਮਹੀਨਾ ਕਰਨ, ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਅਨੁਸਾਰ 30/06/2026 ਤੱਕ ਡੀਏ ਦੀਆਂ 18 ਪ੍ਰਤੀਸ਼ਤ ਦੀਆਂ ਕਿਸ਼ਤਾਂ ਤੇ ਬਕਾਏ ਦੇਣ ਬਾਰੇ, ਸੋਧੀ ਹੋਈ ਯਾਤਰਾ ਸਹੂਲਤ 01/01/2016 ਤੋਂ ਲਾਗੂ ਕਰਦੇ ਹੋਏ 01/01/2016 ਤੋਂ 30/06/2021 ਤੱਕ ਦੇ ਬਕਾਏ ਦੇਣ, ਵੱਖ-ਵੱਖ ਸਮੇਂ ’ਤੇ ਪੈਨਸ਼ਨਰਾਂ ਦੇ ਹੱਕ ਵਿਚ ਕੋਰਟਾਂ ਦੇ ਹੋਏ ਫੈਸਲਿਆਂ ਨੂੰ ਲਾਗੂ ਕਰਨ ਆਦਿ ਮੰਗ ਪੱਤਰ ਵਿਚ ਦਰਜ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ। ਇਸ ਲਈ ਪੂਰੇ ਪੰਜਾਬ ਵਿਚ 1 ਤੋਂ 5 ਜੂਨ ਤੱਕ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਭੇਜੇ ਜਾ ਰਹੇ ਹਨ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੰਗ ਪੱਤਰ ਮਿਲਣ ਉਪਰੰਤ ਜੇ ਪੰਜਾਬ ਸਰਕਾਰ ਵੱਲੋਂ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ 17 ਜੂਨ ਤੋਂ ਪਹਿਲਾਂ ਸਮਾਂ ਨਾ ਦਿੱਤਾ ਗਿਆ ਤਾਂ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ 17 ਜੂਨ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਵਿਸ਼ਾਲ ਸੂਬਾਈ ਕਨਵੈਨਸ਼ਨ ਕਰਦੇ ਹੋਏ ਪੰਜਾਬ ਸਰਕਾਰ ਦੇ ਅੜੀਅਲ ਤੇ ਜ਼ਿੱਦੀ ਵਤੀਰੇ ਦੇ ਵਿਰੁੱਧ ਤਿੱਖੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ, ਜਿਸ ਲਈ ਸਿਰਫ ਤੇ ਸਿਰਫ ਪੰਜਾਬ ਸਰਕਾਰ ਨਿੱਜੀ ਤੌਰ ’ਤੇ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਸਤਪਾਲ ਮਹਿਮੀ, ਸ਼ਿਵ ਦਾਸ, ਗੁਰਨਾਮ ਸਿੰਘ ਸੈਣੀ, ਜੋਗਿੰਦਰ ਸਿੰਘ,ਚਰਨ ਦਾਸ, ਸਤਪਾਲ ਯਾਦਵ, ਸਤਪਾਲ ਸਿੰਘ ਖੱਟਕੜ, ਕੁਲਦੀਪ ਸਿੰਘ,ਰਾਮ ਲੁਭਾਇਆ ਰਿਹਾਣਾ ਜੱਟਾਂ, ਪਿਆਰਾ ਰਾਮ ਜੱਸੀ, ਪਿਆਰਾ ਸਿੰਘ ਗੰਭੀਰ, ਬੂਟਾ ਰਾਮ ਅਕਾਲਪੁਰ, ਕਰਨੈਲ ਸਿੰਘ ਮਾਹਲਾਂ, ਭੁਪਿੰਦਰ ਸਿੰਘ ਮਾਹੀ, ਨਭਾਗ ਮੱਲ, ਰਤਨ ਸਿੰਘ ਗੁਰਾਇਆ,ਰਤਨ ਸਿੰਘ ਖਲਵਾੜਾ,ਵਿਜੇ ਕੁਮਾਰ ਕਟਾਰੀਆ,ਕੇਕੇ ਪਾਂਡੇ, ਜੋਗਿੰਦਰ ਸਿੰਘ, ਪ੍ਰਿੰਸੀਪਲ ਰਾਮ ਕ੍ਰਿਸ਼ਨ, ਮਹਿੰਦਰ ਪਾਲ, ਲਸ਼ਕਰ ਸਿੰਘ, ਹਰੀ ਰਾਮ ਚੋਟ, ਹਰਦੇਵ ਸਿੰਘ, ਡਾ. ਤਰਲੋਕ ਸਿੰਘ, ਗਿਆਨ ਚੰਦ ਰੱਤੂ, ਗੁਰਮੀਤ ਸਿੰਘ,ਸਵਰਨ ਸਿੰਘ ਫੌਜੀ, ਬਲਵੀਰ ਚੰਦ ਹਰਚਰਨ ਭਾਰਤੀ, ਗਿਆਨ ਚੰਦ ਪ੍ਰੀਤ ਨਗਰ ਆਦਿ ਪੈਨਸ਼ਨਰ ਸਾਥੀ ਸ਼ਾਮਲ ਸਨ।