ਈਸਾਈ ਭਾਈਚਾਰੇ ਦੇ ਭਖਦੇ ਮਸਲਿਆਂ ’ਤੇ ਕੀਤੀ ਵਿਚਾਰ-ਚਰਚਾ ਇਸਾਈ ਭਾਈਚਾਰੇ ਦੀ ਲੀਡਰਸ਼ਿਪ ਨੇ ਭਖਦੇ ਮਸਲਿਆਂ ’ਤੇ ਕੀਤੀ ਵਿਚਾਰ-ਚਰਚਾ
Publish Date: Thu, 05 Nov 2026 08:34 PM (IST)
Updated Date: Thu, 05 Nov 2026 08:35 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਈਸਾਈ ਭਾਈਚਾਰੇ ਨਾਲ ਸਬੰਧਤ ਭਖਦੇ ਮਸਲਿਆਂ ਤੇ ਮੌਜੂਦਾ ਚੁਣੌਤੀਆਂ ਨੂੰ ਲੈ ਕੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਆਗੂਆਂ ਦੀ ਇੱਕ ਅਹਿਮ ਮੀਟਿੰਗ ਈਸਾਈ ਆਗੂ ਡੈਨੀਅਲ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ, ਆਪਸੀ ਤਾਲਮੇਲ ਤੇ ਭਵਿੱਖ ਦੀ ਰਣਨੀਤੀ ਸਬੰਧੀ ਵਿਚਾਰ-ਵਟਾਂਦਰਾ ਮੀਟਿੰਗ ਵਿੱਚ ਚਰਚ ਬਚਾਓ ਮੋਰਚਾ ਦੇ ਮੋਢੀ ਜੋਗਾ ਸਿੰਘ ਅਟਵਾਲ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਈਸਾਈ ਭਾਈਚਾਰੇ ਦੀ ਇਕਜੁੱਟਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜਦੋਂ ਤੱਕ ਭਾਈਚਾਰੇ ਦੀ ਲੀਡਰਸ਼ਿਪ ਆਪਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਸਾਂਝੇ ਮੰਚ ’ਤੇ ਇਕੱਠੀ ਨਹੀਂ ਹੁੰਦੀ, ਉਦੋਂ ਤੱਕ ਸਾਂਝੇ ਮਸਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣਾ ਮੁਸ਼ਕਿਲ ਰਹੇਗਾ। ਉਨ੍ਹਾਂ ਕਿਹਾ ਕਿ ਭਾਈਚਾਰੇ ਦੀ ਤਰੱਕੀ, ਧਾਰਮਿਕ ਅਦਾਰਿਆਂ ਦੀ ਸੁਰੱਖਿਆ, ਹੱਕਾਂ ਦੀ ਰਾਖੀ ਤੇ ਸਮਾਜਿਕ ਮਸਲਿਆਂ ਦੇ ਹੱਲ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਮੀਟਿੰਗ ਦੌਰਾਨ ਡੈਨੀਅਲ ਗਿੱਲ ਨੇ ਸਮੂਹ ਲੀਡਰ ਸਾਹਿਬਾਨਾਂ ਨੂੰ ਅਪੀਲ ਕੀਤੀ ਕਿ ਇਸਾਈ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਤੇ ਸਾਂਝੇ ਮਸਲਿਆਂ ਦੇ ਹੱਲ ਲਈ ਸਾਰੇ ਆਗੂ ਇੱਕ ਸਾਂਝੇ ਪਲੇਟਫਾਰਮ ’ਤੇ ਇਕੱਠੇ ਹੋਣ। ਉਨ੍ਹਾਂ ਕਿਹਾ ਕਿ ਆਪਸੀ ਏਕਤਾ, ਸਹਿਯੋਗ ਤੇ ਮਜ਼ਬੂਤ ਤਾਲਮੇਲ ਸਮੇਂ ਦੀ ਮੁੱਖ ਲੋੜ ਹੈ। ਮੀਟਿੰਗ ਦਾ ਮੁੱਖ ਸੁਨੇਹਾ ਇਹ ਰਿਹਾ ਕਿ ਇਕਜੁੱਟਤਾ ਹੀ ਭਾਈਚਾਰੇ ਦੀ ਤਾਕਤ ਹੈ ਤੇ ਸਾਂਝੀ ਲੀਡਰਸ਼ਿਪ ਰਾਹੀਂ ਹੀ ਸਾਂਝੇ ਮਸਲਿਆਂ ਨੂੰ ਮਜ਼ਬੂਤੀ ਨਾਲ ਉਠਾਇਆ ਜਾ ਸਕਦਾ ਹੈ। ਇਸ ਮੌਕੇ ਤੇ ਚੇਅਰਮੈਨ ਡਾ. ਸੈਮੂਏਲ, ਚੇਅਰਮੈਨ ਬਲਵਿੰਦਰ ਮਸੀਹ, ਚਰਚ ਬਚਾਓ ਮੋਰਚੇ ਦੇ ਸਕੱਤਰ ਰਾਜ ਕਲਿਆਣ, ਪਵਨ ਮਸੀਹ ਡਡਵੰਡੀ, ਰੇਸ਼ਮ ਸੁਲਤਾਨਪੁਰ, ਸੋਨੂੰ ਪਹਾੜੀਪੁਰ, ਕਸ਼ਮੀਰ ਸਿੰਘ ਭੱਟੀ ਬੂੜੇਵਾਲ, ਅਮਰਜੀਤ ਬਾਘੂਵਾਲ, ਕੁਲਦੀਪ ਮਸੀਹ, ਲਵਜੀਤ ਮਸੀਹ ਆਦਿ ਹਾਜ਼ਰ ਸਨ।