- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੇਤਨ ਸੂਰੀ ਨੂੰ ਭਾਜਪਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਦੇ ਆਗੂਆਂ ਨੇ ਕੀਤਾ ਸਵਾਗਤ

ਸਮਰਪਿਤ ਵਰਕਰ ਹੀ ਪਾਰਟੀ ਦਾ ਸਭ ਤੋਂ ਉੱਚਾ ਅਹੁਦੇਦਾਰ ਹੁੰਦਾ : ਪੰਡਿਤ
--ਕਿਹਾ-ਸਮਾਜ ਸੇਵਾ ’ਚ ਲੱਗੇ ਨੌਜਵਾਨਾਂ ਨੂੰ ਸੰਗਠਿਤ ਕਰਨ ਦੀ ਲੋੜ
ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਬਜਰੰਗ ਦਲ ਤੋਂ ਆਪਣੀ ਸਮਾਜਿਕ ਸਰਗਰਮੀ ਦੀ ਸ਼ੁਰੂਆਤ ਕਰਕੇ ਕਪੂਰਥਲਾ ਦੇ ਨਾਲ-ਨਾਲ ਪੂਰੇ ਪੰਜਾਬ ਭਰ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਉਣ ਵਾਲੇ ਤੇ ਬਜਰੰਗ ਦਲ ’ਚ ਕਈ ਵੱਖ-ਵੱਖ ਪ੍ਰਮੁੱਖ ਅਹੁਦਿਆਂ ’ਤੇ ਰਹਿੰਦੇ ਹੋਏ ਸਮਾਜ ਸੇਵਾ ਦੇ ਕੰਮ ਨੂੰ ਜਾਰੀ ਰੱਖਣ ਵਾਲੇ ਬਜਰੰਗ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੂੰ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਵੱਲੋਂ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਦੀ ਅਗਵਾਈ ਹੇਠ ਮੰਦਿਰ ਧਰਮ ਸਭਾ ਵਿਖੇ ਇੱਕ ਪ੍ਰੋਗਰਾਮ ਦਾ ਆਯੋਜਨ ਕਰਕੇ ਉਨ੍ਹਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਤੇ ਸਿਰਪਾਓ ਦੇ ਕੇ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਦੀ ਸਫਲ ਅਗਵਾਈ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਕਿਹਾ ਕਿ ਜੋ ਲੋਕ ਸਮਾਜਿਕ ਤਬਦੀਲੀ ਤੇ ਸਮਾਜ ਨੂੰ ਸੁਧਾਰਨ ਲਈ ਭਾਵੁਕ ਹੁੰਦੇ ਹਨ, ਉਹ ਆਪਣੇ ਉੱਚੇ ਮਨੋਬਲ ਨਾਲ ਇਤਿਹਾਸ ਲਿਖਦੇ ਹਨ। ਚੇਤਨ ਸੂਰੀ ਇੱਕ ਅਜਿਹਾ ਸਮਾਜ ਸੇਵਕ ਹੈ ਜੋ ਆਪਣੇ ਅਟੁੱਟ ਦ੍ਰਿੜ ਇਰਾਦੇ ਨਾਲ ਇਸ ਟੀਚੇ ਨੂੰ ਅੱਗੇ ਵਧਾਉਂਦਾ ਰਹਿੰਦਾ ਹੈ। ਨਰੇਸ਼ ਪੰਡਿਤ ਨੇ ਕਿਹਾ ਕਿ ਚੇਤਨ ਸੂਰੀ ਨੇ ਬਜਰੰਗ ਦਲ ਵਿੱਚ ਰਹਿੰਦਿਆਂ ਆਪਣੇ ਆਪ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਸੰਗਠਨ ਦੇ ਕੰਮ ਵਿੱਚ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਨੇ ਬਜਰੰਗ ਦਲ ਦੇ ਪ੍ਰਚਾਰ ਤੇ ਪ੍ਰਸਾਰ ਲਈ ਤਨਦੇਹੀ ਨਾਲ ਕੰਮ ਕੀਤਾ ਹੈ। ਨਵ-ਨਿਯੁਕਤ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਨਰੇਸ਼ ਪੰਡਿਤ ਤੇ ਵਿਸ਼ਵ ਹਿੰਦੂ ਪਰਿਸ਼ਦ ਬਜਰੰਗ ਦਲ ਦੇ ਅਹੁਦੇਦਾਰਾਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਭਾਜਪਾ ਵੱਲੋਂ ਸੌਂਪੀਆਂ ਗਈਆਂ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ ਤੇ ਲਗਨ ਨਾਲ ਨਿਭਾਉਣਗੇ ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਨਰੇਸ਼ ਪੰਡਿਤ ਨੇ ਕਿਹਾ ਕਿ ਕਿਸੇ ਵੀ ਸੰਗਠਨ ਜਾਂ ਪਾਰਟੀ ਦੀ ਤਾਕਤ ਉਸਦੇ ਸਮਰਪਿਤ ਵਰਕਰਾਂ ਵਿੱਚ ਹੁੰਦੀ ਹੈ ਤੇ ਸਮਰਪਿਤ ਵਰਕਰਾਂ ਦਾ ਸਤਿਕਾਰ ਸੰਗਠਨ ਦੀ ਸਭ ਤੋਂ ਵੱਡੀ ਪਛਾਣ ਹੁੰਦੀ ਹੈ। ਇਸ ਮੌਕੇ ਆਰਐੱਸਐੱਸ ਦੇ ਬਲਵਿੰਦਰ ਸਿੰਘ, ਸਨਾਤਨ ਧਰਮ ਸਭਾ ਦੇ ਪ੍ਰਧਾਨ ਸੁਭਾਸ਼ ਮਕਰੰਦੀ, ਸਨਾਤਨ ਧਰਮ ਸਭਾ ਦੇ ਜਨਰਲ ਸਕੱਤਰ ਵਿਜੇ ਖੋਸਲਾ, ਸੀਨੀਅਰ ਭਾਜਪਾ ਨੇਤਾ ਯਸ਼ ਮਹਾਜਨ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਰਾਕੇਸ਼ ਚੋਪੜਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਮੰਤਰੀ ਜੋਗਿੰਦਰ ਤਲਵਾੜ, ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਵਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਜੀਵਨ ਪ੍ਰਕਾਸ਼ ਵਾਲੀਆ, ਜ਼ਿਲ੍ਹਾ ਸਤਸੰਗ ਪ੍ਰਮੁੱਖ ਮਨਮੋਹਨ ਜੋਸ਼ੀ, ਬਜਰੰਗ ਦਲ ਦੇ ਸੂਬਾ ਆਗੂ ਸੰਜੇ ਸ਼ਰਮਾ, ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ, ਜ਼ਿਲ੍ਹਾ ਮੀਤ ਪ੍ਰਧਾਨ ਚੰਦਨ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਇਸ਼ਾਂਤ ਮਹਿਰਾ, ਜ਼ਿਲ੍ਹਾ ਮੀਤ ਪ੍ਰਧਾਨ ਗੁਲਸ਼ਨ ਮਹਿਰਾ ਸ਼ਹਿਰੀ ਪ੍ਰਧਾਨ ਮੋਹਿਤ ਜੱਸਲ, ਬਾਵਾ ਪੰਡਿਤ, ਸਮਾਜ ਸੇਵੀ ਸੰਜੀਵ ਬਜਾਜ, ਵਿਕਰਮ ਅਰੋੜਾ, ਰਵਿੰਦਰ ਅਰੋੜਾ, ਰਮੇਸ਼ ਬਜਾਜ, ਅਸ਼ੀਸ਼, ਰਿਤਿਕ, ਰਾਜ, ਰਵੀ, ਅਭਿਸ਼ੇਕ, ਅਸ਼ੀਸ਼, ਰੋਨਿਤ, ਅਸ਼ੀਸ਼ ਠਾਕੁਰ, ਹਨੀ, ਮਨੀਸ਼ ਬਜਰੰਗੀ, ਰਾਜੂ ਸੂਦ, ਰਾਜਕੁਮਾਰ ਅਰੋੜਾ, ਵਿਜੇ ਗਰੋਵਰ, ਰਾਜ ਕੁਮਾਰ ਅਰੋੜਾ, ਵਿਜੈ ਗਰੋਵਰ, ਰਾਜੇਸ਼ ਸ਼ਰਮਾ ਆਦਿ ਨੇ ਵੀ ਭਾਜਪਾ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।